ਨਵੀਂ ਦਿੱਲੀ: ਐਤਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 52,956 ਮਾਮਲੇ ਸਾਹਮਣੇ ਆਏ। ਇਸ ਦੌਰਾਨ 77,967 ਲੋਕਾਂ ਨੇ ਕੋੋਰੋਨਾ ਨੂੰ ਹਰਾਇਆ ਅਤੇ 1,423 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਪਿਛਲੇ 89 ਦਿਨਾਂ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 23 ਮਾਰਚ ਨੂੰ 47,239 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ।


ਇਸੇ ਤਰ੍ਹਾਂ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਕੇਸਾਂ ਦੀ ਗਿਣਤੀ ਵਿਚ ਵੀ 26,457 ਦੀ ਕਮੀ ਦਰਜ ਕੀਤੀ ਗਈ। ਇਸ ਸਮੇਂ 6 ਲੱਖ 97 ਹਜ਼ਾਰ 893 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਦੇਸ਼ ਵਿੱਚ 78 ਦਿਨਾਂ ਬਾਅਦ ਇਹ ਅੰਕੜਾ 7 ਲੱਖ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ ਦੇਸ਼ ਵਿਚ 6 ਲੱਖ 87 ਹਜ਼ਾਰ 434 ਸਰਗਰਮ ਮਾਮਲੇ ਹੋਏ ਸੀ।


ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਅੰਕੜੇ


ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 52,956


ਪਿਛਲੇ 24 ਘੰਟਿਆਂ ਵਿੱਚ ਕੁੱਲ ਇਲਾਜ: 77,967


ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 1423


ਹੁਣ ਤੱਕ ਕੁੱਲ ਸੰਕਰਮਿਤ: 2.99 ਕਰੋੜ


ਹੁਣ ਤਕ ਠੀਕ: 2.88 ਕਰੋੜ


ਹੁਣ ਤੱਕ ਕੁੱਲ ਮੌਤਾਂ: 3.88 ਲੱਖ


ਇਸ ਸਮੇਂ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਕੁੱਲ ਗਿਣਤੀ: 6.97 ਲੱਖ


ਤੇਲੰਗਾਨਾ ਪੂਰੀ ਤਰ੍ਹਾਂ ਲੌਕਡਾਊਨ ਹਟਾਉਣ ਵਾਲਾ ਪਹਿਲਾ ਸੂਬਾ


ਇਸ ਦੌਰਾਨ ਤੇਲੰਗਾਨਾ ਸਰਕਾਰ ਨੇ 20 ਜੂਨ ਤੋਂ ਸੂਬੇ 'ਚ ਲੱਗੇ ਲੌਕਡਾਊਨ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਇਹ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਮਹਾਂਮਾਰੀ ਦੇ ਵਿਚਕਾਰ ਪੂਰੀ ਤਰ੍ਹਾਂ ਨਾਲ ਪਾਬੰਦੀਆਂ ਨੂੰ ਖ਼ਤਮ ਕੀਤਾ ਹੈ। ਇੱਥੇ 1 ਜੁਲਾਈ ਤੋਂ ਸਕੂਲ ਵੀ ਖੋਲ੍ਹੇ ਜਾਣਗੇ।


ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਐਤਵਾਰ ਨੂੰ ਪੰਜਾਬ ਵਿੱਚ ਕੋਰੋਨਾ ਨਾਲ 23 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਲਾਗ ਦੇ 549 ਨਵੇਂ ਕੇਸ ਸਾਹਮਣੇ ਆਏ ਹਨ। ਹਸਪਤਾਲਾਂ ਵਿੱਚ ਦਾਖਲ 168 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਬੇ ਵਿੱਚ ਹੁਣ ਤੱਕ 15826 ਲੋਕਾਂ ਦੀ ਮੌਤ ਕਾਰਨ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਇੱਕ ਰੋਜ਼ਾ ਇਨਫੈਕਸ਼ਨ ਦੀ ਦਰ 0.94 ਪ੍ਰਤੀਸ਼ਤ ਤੱਕ ਹੇਠਾਂ ਆ ਗਈ ਹੈ।


ਸਿਹਤ ਵਿਭਾਗ ਮੁਤਾਬਕ ਐਤਵਾਰ ਨੂੰ ਅੰਮ੍ਰਿਤਸਰ ਵਿੱਚ 1, ਬਰਨਾਲਾ ਵਿੱਚ 3, ਬਠਿੰਡਾ ਵਿੱਚ 3, ਫਾਜ਼ਿਲਕਾ ਵਿੱਚ 1, ਫਿਰੋਜ਼ਪੁਰ ਵਿੱਚ 2, ਗੁਰਦਾਸਪੁਰ ਵਿੱਚ 2, ਹੁਸ਼ਿਆਰਪੁਰ ਵਿੱਚ 2, ਜਲੰਧਰ ਵਿੱਚ 3, ਕਪੂਰਥਲਾ ਵਿੱਚ 1, ਲੁਧਿਆਣਾ ਵਿੱਚ 1, 1 ਪਠਾਨਕੋਟ ਵਿੱਚ ਅਤੇ 5 ਮਰੀਜ਼ਾਂ ਦੀ ਸੰਗਰੂਰ ਵਿੱਚ ਮੌਤ ਹੋ ਗਈ।


ਦਿੱਲੀ ਵੱਲ ਝਾਤ ਮਾਰੀਏ ਤਾਂ ਕੋਰੋਨਾ ਦੇ ਕਾਬੂ ਆਉਣ ਦੀ ਸਥਿਤੀ ਦਰਮਿਆਨ ਦਿੱਲੀ ਵਿਚ ਰਿਆਇਤਾਂ 28 ਜੂਨ ਤੱਕ ਵਧਾ ਦਿੱਤੀਆਂ ਗਈਆਂ ਹਨ। ਐਤਵਾਰ (20 ਜੂਨ) ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਸੰਕਰਮਣ ਦੇ 124 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ 16 ਫਰਵਰੀ ਤੋਂ ਬਾਅਦ ਸਭ ਤੋਂ ਘੱਟ ਕੇਸ ਹਨ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਕੋਵਿਡ -19 ਤੋਂ 7 ਹੋਰ ਮੌਤਾਂ ਦਰਜ ਕੀਤੀਆਂ ਗਈਆਂ।


ਇਹ ਵੀ ਪੜ੍ਹੋ: 800 ਕਿੱਲੋ ਗਾਂ ਦਾ ਗੋਬਰ ਚੋਰੀ, ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਜਾਂਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904