India Coronavirus Updates: ਕੇਰਲ 'ਚ ਕੋਰੋਨਾ ਬੇਕਾਬੂ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਵਜ੍ਹਾ ਨਾਲ ਪੂਰੇ ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਸੰਕਟ ਵਧ ਰਿਹਾ ਹੈ। ਲਗਾਤਾਰ ਚੌਥੇ ਦਿਨ 40 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਐਤਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕਰੇ ਜਾਰੀ ਕੀਤੇ ਗਏ ਹਨ।
ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 45,083 ਨਵੇਂ ਕੋਰੋਨਾ ਕੇਸ ਆਏ ਤੇ 460 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਉੱਥੇ ਹੀ 24 ਘੰਟਿਆਂ 'ਚ 35,840 ਲੋਕ ਕੋਰੋਨਾ ਤੋਂ ਠੀਕ ਹੋਏ ਯਾਨੀ ਕਿ ਕੱਲ੍ਹ 8783 ਐਕਟਿਵ ਕੇਸ ਵਧ ਗਏ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਦੇਸ਼' ਚ 40 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਾਮਲੇ ਆਏ ਹਨ।
ਇਸ ਤੋਂ ਪਹਿਲਾਂ ਵੀਰਵਾਰ 46,164, ਸ਼ੁੱਕਰਵਾਰ 44,658, ਸ਼ਨੀਵਾਰ 46,759 ਕੋਰੋਨਾ ਮਾਮਲੇ ਸਾਹਮਣੇ ਆਏ ਸਨ। ਦੇਸ਼ਭਰ 'ਚ ਕੋਰੋਨਾ ਮਾਮਲੇ ਵਧਣ ਦਾ ਮੁੱਖ ਕਾਰਨ ਕੇਰਲ ਹੈ। ਕੇਰਲ 'ਚ ਲਗਾਤਾਰ ਚੌਥੇ ਦਿਨ ਸ਼ਨੀਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 30 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਜਿਸ ਤੋਂ ਬਾਅਦ ਕੁੱਲ ਮਾਮਲੇ ਵਧ ਕੇ 39 ਲੱਖ, 77 ਹਜ਼ਾਰ, 572 ਹੋ ਗਏ। ਹਾਲਾਂਕਿ ਇਨਫੈਕਸ਼ਨ ਦੀ ਦਰ ਘਟ ਕੇ 18.67 ਫੀਸਦ ਰਹਿ ਗਈ ਜੋ 27 ਅਗਸਤ ਨੂੰ 19.22 ਫੀਸਦ ਸੀ।
ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਕੁੱਲ ਤਿੰਨ ਕਰੋੜ 26 ਲੱਖ, 95 ਹਜ਼ਾਰ ਲੋਕ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ 'ਚੋਂ 4 ਲੱਖ, 37 ਹਜ਼ਾਰ, 830 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤਕ ਤਿੰਨ ਕਰੋੜ, 18 ਲੱਖ, 88 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆਂ ਤਿੰਨ ਲੱਖ ਤੋਂ ਜ਼ਿਆਦਾ ਹੈ। ਕੁੱਲ ਤਿੰਨ ਲੱਖ 68 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਹਨ। ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਦੇ ਕੁੱਲ ਮਾਮਲੇ- ਤਿੰਨ ਕਰੋੜ, 26 ਲੱਖ, 95 ਹਜ਼ਾਰ, 30
ਕੁੱਲ ਡਿਸਚਾਰਜ- ਤਿੰਨ ਕਰੋੜ, 18 ਲੱਖ, 88 ਹਜ਼ਾਰ, 642
ਕੁੱਲ ਐਕਟਿਵ ਕੇਸ- ਤਿੰਨ ਲੱਖ, 68 ਹਜ਼ਾਰ, 558
ਕੁੱਲ ਮੌਤਾਂ - ਚਾਰ ਲੱਖ, 37 ਹਜ਼ਾਰ, 830
ਕੁੱਲ ਟੀਕਾਕਰਨ- 63 ਕਰੋੜ, 9 ਲੱਖ, 17 ਹਜ਼ਾਰ ਡੋਜ਼ ਦਿੱਤੀ ਗਈ