ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸਵੇਰੇ 11 ਵਜੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਦੇਸ਼ਵਾਸੀਆਂ ਨੂੰ ਸੰਬੋਧਨ ਕਰਨਗੇ। ਹਰ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ਆਕਾਸ਼ਵਾਣੀ ਤੇ ਡੀਡੀ ਚੈਨਲਾਂ 'ਤੇ ਪ੍ਰਸਾਰਿਤ ਹੋਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਦਾ ਇਹ 80ਵਾਂ ਐਪੀਸੋਡ ਹੈ।


ਪ੍ਰਸਾਰ ਭਾਰਤੀ ਆਪਣੇ ਆਕਾਸ਼ਵਾਣੀ ਨੈਟਵਰਕ 'ਤੇ ਇਸ ਪ੍ਰੋਗਰਾਮ ਨੂੰ 23 ਭਾਸ਼ਾਵਾਂ ਤੇ 29 ਬੋਲੀਆਂ 'ਚ ਪ੍ਰਸਾਰਤ ਕਰਦਾ ਹੈ। ਇਸ ਤੋਂ ਇਲਾਵਾ ਪ੍ਰਸਾਰ ਭਾਰਤੀ ਆਪਣੇ ਵੱਖ-ਵੱਖ ਡੀਡੀ ਚੈਨਲਾਂ 'ਤੇ ਇਸ ਪ੍ਰੋਗਰਾਮ ਦੇ ਐਪੀਸੋਡ ਹਿੰਦੀ ਤੇ ਹੋਰ ਭਾਸ਼ਾਵਾਂ 'ਚ ਵੀ ਪ੍ਰਸਾਰਿਤ ਕੀਤੇ ਜਾਂਦੇ ਹਨ।
79ਵੇਂ 'ਮਨ ਕੀ ਬਾਤ' ਐਪੀਸੋਡ 'ਚ ਪੀਐਮ ਨੇ ਕੀ ਕਿਹਾ ਸੀ


ਪੀਐਮ ਮੋਦੀ ਨੇ ਆਪਣੇ ਪਿਛਲੇ 'ਮਨ ਕੀ ਬਾਤ' ਐਪੀਸੋਡ ਦੀ ਸ਼ੁਰੂਆਤ ਟੋਕਿਓ ਓਲੰਪਿਕ ਦੀ ਚਰਚਾ ਦੇ ਨਾਲ ਕੀਤੀ ਸੀ। ਉਨ੍ਹਾਂ ਕਿਹਾ ਸੀ, 'ਟੋਕਿਓ ਓਲੰਪਿਕਸ 'ਚ ਭਾਰਤੀ ਖਿਡਾਰੀਆਂ ਨੂੰ ਤਿਰੰਗਾ ਲੈਕੇਚੱਲਦਿਆਂ ਦੇਖ ਕੇ ਮੈਂ ਨਹੀਂ ਪੂਰਾ ਦੇਸ਼ ਖੁਸ਼ ਹੋਇਆ ਸੀ। ਦੋ ਦਿਨ ਪਹਿਲਾਂ ਦੀਆਂ ਕੁਝ ਅਦਭੁਤ ਤਸਵੀਰਾਂ, ਕੁਝ ਯਾਦਗਾਰ ਪਲ, ਹੁਣ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਹੈ। ਇਸ ਲਈ ਇਸ ਵਾਰ 'ਮਨ ਕੀ ਬਾਤ' ਦੀ ਸ਼ੁਰੂਆਤ ਉਨ੍ਹਾਂ ਪਲਾਂ ਤੋਂ ਕਰਦੇ ਹਾਂ।


 


ਪੀਐਮ ਮੋਦੀ ਦੇ ਸੰਬੋਧਨ ਦੇ ਪ੍ਰਮੁੱਖ ਨੁਕਤੇ

·        ਅੱਜ ਦਾ ਨੌਜਵਾਨ ਮਨ ਦੁਆਰਾ ਬਣਾਏ ਮਾਰਗਾਂ ’ਤੇ ਨਹੀਂ ਚੱਲਣਾ ਚਾਹੁੰਦਾ। ਉਹ ਨਵੇਂ ਰਾਹ ਬਣਾਉਣਾ ਚਾਹੁੰਦਾ ਹੈ। ਮੰਜ਼ਲ ਵੀ ਨਵੀਂ ਹੈ, ਟੀਚਾ ਵੀ ਨਵਾਂ ਹੈ, ਰਸਤਾ ਵੀ ਨਵਾਂ ਹੈ ਤੇ ਇੱਛਾ ਵੀ ਨਵੀਂ ਹੈ, ਉਹ ਇੱਕ ਵਾਰ ਜਦੋਂ ਉਹ ਆਪਣੇ ਮਨ ਵਿੱਚ ਫੈਸਲਾ ਕਰ ਲੈਂਦਾ ਹੈ, ਜੀਅ-ਜਾਨ ਨਾਲ ਜੁਟ ਜਾਂਦਾ ਹੈ, ਦਿਨ ਰਾਤ ਮਿਹਨਤ ਕਰਦਾ ਹੈ।

·        ਕੁਝ ਦਿਨ ਪਹਿਲਾਂ, ਸਾਡੇ ਦੇਸ਼ ਵਿੱਚ ਖਿਡੌਣਿਆਂ ਦੀ ਚਰਚਾ ਹੋ ਰਹੀ ਸੀ। ਇਹ ਵੇਖ ਕੇ ਜਦੋਂ ਇਹ ਵਿਸ਼ਾ ਸਾਡੇ ਨੌਜਵਾਨਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਆਪਣੇ ਮਨ ਵਿੱਚ ਇਹ ਧਾਰ ਲਿਆ ਕਿ ਭਾਰਤ ਦੇ ਖਿਡੌਣਿਆਂ ਨੂੰ ਵਿਸ਼ਵ ਵਿੱਚ ਕਿਵੇਂ ਮਾਨਤਾ ਕਿਵੇਂ ਦਿਵਾਈ ਜਾਵੇ।

·        ਚਾਹੇ ਉਹ ਕਿੰਨੇ ਵੀ ਤਮਗ਼ੇ ਪ੍ਰਾਪਤ ਕਰ ਲਵੇ, ਪਰ ਭਾਰਤ ਦਾ ਕੋਈ ਵੀ ਨਾਗਰਿਕ ਉਦੋਂ ਤਕ ਜਿੱਤ ਦਾ ਅਨੰਦ ਨਹੀਂ ਲੈ ਸਕਦਾ ਜਦੋਂ ਤੱਕ ਉਨ੍ਹਾਂ ਨੂੰ ਹਾਕੀ ਵਿੱਚ ਤਮਗ਼ਾ ਨਹੀਂ ਮਿਲਦਾ ਤੇ ਇਸ ਵਾਰ ਚਾਰ ਦਹਾਕਿਆਂ ਬਾਅਦ ਓਲੰਪਿਕ ਵਿੱਚ ਹਾਕੀ ਦਾ ਤਮਗ਼ਾ ਹਾਸਲ ਹੋਇਆ।

·        ਅੱਜ ਸਟਾਰਟ ਅੱਪ (ਛੋਟੇ ਕਾਰੋਬਾਰ ਖੋਲ੍ਹਣ) ਦਾ ਸੱਭਿਆਚਾਰ ਛੋਟੇ ਕਸਬਿਆਂ ਵਿੱਚ ਵੀ ਫੈਲ ਰਿਹਾ ਹੈ ਤੇ ਮੈਨੂੰ ਇਸ ਵਿੱਚ ਇੱਕ ਉੱਜਲ ਭਵਿੱਖ ਦੇ ਸੰਕੇਤ ਦਿਖਾਈ ਦੇ ਰਹੇ ਹਨ।

·        ਅਸੀਂ ਵੇਖਦੇ ਹਾਂ, ਕੁਝ ਸਮਾਂ ਪਹਿਲਾਂ ਹੀ, ਭਾਰਤ ਨੇ ਆਪਣਾ ਪੁਲਾੜ ਖੇਤਰ ਨੂੰ ਖੋਲ੍ਹਿਆ ਤੇ ਨੌਜਵਾਨ ਪੀੜ੍ਹੀ ਨੂੰ ਉਸ ਮੌਕੇ ਦਾ ਲਾਭ ਲੈਣ ਲਈ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ, ਪ੍ਰਾਈਵੇਟ ਖੇਤਰ ਵਿੱਚ ਕੰਮ ਕਰਨ ਵਾਲੇ ਨੌਜਵਾਨ ਵਧ-ਚੜ੍ਹ ਕੇ ਅੱਗੇ ਆਏ ਹਨ।