Corona Vaccination in India : ਅੱਜ ਦੇਸ਼ ਲਈ ਇੱਕ ਮਹੱਤਵਪੂਰਨ ਦਿਨ ਹੈ। ਅੱਜ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਵਿਰੁੱਧ ਟੀਕਾਕਰਨ ਦਾ ਸਾਲ ਪੂਰਾ ਹੋ ਰਿਹਾ ਹੈ। ਇਸ ਦਿਨ 16 ਜਨਵਰੀ 2021 ਨੂੰ ਦੇਸ਼ ਵਿੱਚ ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ, ਉਦੋਂ ਤੋਂ ਹੀ ਕੋਰੋਨਾ ਵੈਕਸੀਨ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ। ਹੁਣ ਤੱਕ ਦੇਸ਼ ਵਿੱਚ ਵੈਕਸੀਨ ਦੀਆਂ 157 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਪੂਰੀ ਆਬਾਦੀ ਨੂੰ ਟੀਕਾਕਰਨ ਦਾ ਟੀਚਾ ਅਜੇ ਦੂਰ ਹੈ।

 

ਇੱਕ ਸਾਲ ਪਹਿਲਾਂ 138 ਕਰੋੜ ਦੀ ਆਬਾਦੀ ਨੂੰ ਵੈਕਸੀਨ ਦੇਣਾ ਆਸਾਨ ਨਹੀਂ ਸੀ। ਅੱਜ ਜਦੋਂ ਕੋਰੋਨਾ ਦੀ ਤੀਸਰੀ ਲਹਿਰ ਫੈਲ ਚੁੱਕੀ ਹੈ, ਟੀਕਾਕਰਣ ਗੰਭੀਰ ਬਿਮਾਰੀ ਨੂੰ ਰੋਕਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਦੇਸ਼ ਦੀ 8 ਫੀਸਦੀ ਆਬਾਦੀ ਅਜਿਹੀ ਹੈ, ਜਿਸ ਨੂੰ ਅਜੇ ਤੱਕ ਇਕ ਵੀ ਟੀਕਾ ਨਹੀਂ ਲੱਗਾ ਹੈ। ਇਸ ਦੇ ਨਾਲ ਹੀ 31 ਫੀਸਦੀ ਆਬਾਦੀ ਅਜਿਹੀ ਹੈ, ਜਿਨ੍ਹਾਂ ਨੂੰ ਅਜੇ ਤੱਕ ਦੋਵੇਂ ਵੈਕਸੀਨ ਨਹੀਂ ਲੱਗੀਆਂ ਹਨ।

 

ਪਿਛਲੇ ਇੱਕ ਸਾਲ ਦੇ ਵੈਕਸੀਨ ਦਾ ਪੜਾਵ 

18+ ਦੀ 95 ਕਰੋੜ ਆਬਾਦੀ ਨੂੰ ਵੈਕਸੀਨ ਦੀ ਡੋਜ਼ ਲਗਾਈ ਜਾਣੀ ਸੀ।

ਹੁਣ ਤੱਕ 87 ਕਰੋੜ ਨੂੰ ਪਹਿਲੀ ਡੋਜ਼ ਮਿਲ ਚੁੱਕੀ ਹੈ।
ਯਾਨੀ ਲਗਭਗ 92 ਫੀਸਦੀ ਆਬਾਦੀ ਨੂੰ ਪਹਿਲੀ ਡੋਜ਼ ਮਿਲੀ ਹੈ।
ਇਸ ਦੇ ਨਾਲ ਹੀ ਲਗਭਗ 65 ਕਰੋੜ ਦੀ ਆਬਾਦੀ ਨੂੰ ਦੋਵੇਂ ਖੁਰਾਕਾਂ ਮਿਲੀਆਂ ਹਨ, ਯਾਨੀ ਕਿ ਲਗਭਗ 69 ਫੀਸਦੀ।

 

15 ਤੋਂ 18 ਸਾਲ ਦੀ ਉਮਰ ਦੇ ਕਰੀਬ 8 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਹੈ, ਜਿਸ ਦਾ ਕੰਮ ਕੁਝ ਦਿਨ ਪਹਿਲਾਂ ਸ਼ੁਰੂ ਹੋਇਆ ਸੀ। ਹੁਣ ਤੱਕ ਸਵਾ ਤਿੰਨ ਕਰੋੜ ਬੱਚਿਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਯਾਨੀ ਲਗਭਗ 41 ਫੀਸਦੀ। ਇਨ੍ਹਾਂ ਬੱਚਿਆਂ ਨੂੰ ਦੂਜੀ ਖੁਰਾਕ ਅਜੇ ਦਿੱਤੀ ਜਾਣੀ ਹੈ। ਪਿਛਲੇ ਸੋਮਵਾਰ ਤੋਂ ਬੂਸਟਰ ਡੋਜ਼ ਸ਼ੁਰੂ ਕੀਤੀ ਗਈ ਹੈ, ਕਰੀਬ ਤਿੰਨ ਲੱਖ ਲੋਕਾਂ ਨੂੰ ਬੂਸਟਰ ਡੋਜ਼ਾਂ ਦਿੱਤੀਆਂ ਜਾਣੀਆਂ ਹਨ, ਜਿਨ੍ਹਾਂ ਵਿੱਚੋਂ 38 ਲੱਖ ਬੂਸਟਰ ਡੋਜ਼ਾਂ ਦਿੱਤੀਆਂ ਜਾ ਚੁੱਕੀਆਂ ਹਨ, ਯਾਨੀ 13 ਫੀਸਦੀ।

 

ਭਾਰਤ ਲਈ ਖ਼ਤਰਾ

ਦੇਸ਼ ਦੀ 33 ਫੀਸਦੀ ਆਬਾਦੀ ਦਾ ਅਜੇ ਟੀਕਾਕਰਨ ਹੋਣਾ ਬਾਕੀ ਹੈ।
15 ਸਾਲ ਤੱਕ ਦੇ ਬੱਚਿਆਂ ਲਈ ਵੈਕਸੀਨ ਸ਼ੁਰੂ ਨਹੀਂ ਹੋਈ ਹੈ।
ਦੇਸ਼ ਦੀ ਆਬਾਦੀ 138 ਕਰੋੜ ਹੈ।
ਪਹਿਲੀ ਡੋਜ਼ ਲੱਗੀ 90 ਕਰੋੜ ।
ਯਾਨੀ ਬਾਕੀ ਹੈ 47 ਕਰੋੜ ਦੀ ਆਬਾਦੀ।

 

 ਭਾਰਤ ਨੇ ਕਿਵੇਂ ਫੜੀ ਰਫ਼ਤਾਰ ?


0 ਤੋਂ 50 ਕਰੋੜ ਡੋਜ਼  - 203 ਦਿਨ
50 ਤੋਂ 100 ਕਰੋੜ ਡੋਜ਼  - 75 ਦਿਨ
100 ਤੋਂ 150 ਕਰੋੜ ਡੋਜ਼   - 82 ਦਿਨ


ਇਹ ਵੀ ਪੜ੍ਹੋ :Ration Card : ਰਾਸ਼ਨ ਕਾਰਡ 'ਚ ਕਿਵੇਂ ਜੋੜਿਆ ਜਾਵੇਗਾ ਨਵੇਂ ਮੈਂਬਰ ਦਾ ਨਾਮ ? ਜਾਣੋ ਕਿਹੜੇ ਦਸਤਾਵੇਜ਼ਾਂ ਦੀ ਪਵੇਗੀ ਲੋੜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490