ਨਵੀਂ ਦਿੱਲੀ: ਚੀਨ ਦੀ ਸਰਹੱਦ (China Border) ਤੋਂ ਵੱਧ ਰਹੇ ਵਿਵਾਦ ‘ਚ ਖ਼ਬਰ ਹੈ ਕਿ ਐਲਏਸੀ (LAC) ਦੇ ਨਾਲ ਲੱਗਦੀ ਏਅਰ ਸਪੇਸ ਵਿੱਚ ਜਲ ਸੈਨਾ ਦੇ ਟੋਹੀ ਜਹਾਜ਼, ਪੀ8ਆਈ (P8I aircraft) ਨੂੰ ਤਾਇਨਾਤ ਕੀਤਾ ਗਿਆ ਹੈ। ਸਮੁੰਦਰੀ ‘ਚ ਕਈ ਸੌ ਮੀਟਰ ਹੇਠਾਂ ਪਣਡੁੱਬੀ ਨੂੰ 'ਹੰਟਿੰਗ' ਕਰਨ ਵਾਲੇ ਇਸ ਅਮਰੀਕੀ ਹਵਾਈ ਜਹਾਜ਼ ਨੂੰ ਚੀਨੀ ਸੈਨਾ ਦੀ ਤਾਇਨਾਤੀ ਤੇ ਮੂਵਮੈਂਟ ਦਾ ਪਤਾ ਲਾਉਣ ਲਈ ਲਾਇਆ ਗਿਆ ਹੈ।


ਇਹ ਤਇਨਾਤੀ ਡੋਕਲਾਮ ਵਿਵਾਦ ਦੇ ਬਾਅਦ ਵੀ ਕੀਤੀ ਗਈ ਸੀ:

ਇੰਡੀਪੈਂਡੈਂਟ ਫਲਾਈਟ ਟ੍ਰੈਕਿੰਗ ਕਰਨ ਵਾਲੀਆਂ ਵੈੱਬਸਾਈਟਾਂ ਨੇ ਲੱਦਾਖ ਤੇ ਹਿਮਾਚਲ-ਚੀਨ ਸਰਹੱਦ ਦੇ ਨੇੜੇ ਇੰਡੀਅਨ ਨੇਵੀ ਦੇ ਪੀ8ਆਈ ਜਹਾਜ਼ ਨੂੰ ਟਰੈਕ ਕੀਤਾ ਹੈ। ਸਰਹੱਦ 'ਤੇ ਚੀਨ ਨਾਲ ਚੱਲ ਰਹੇ ਟਕਰਾਅ ਵਿਚ ਪੀ8ਆਈ ਦੀ ਤਾਇਨਾਤੀ ਅਹਿਮ ਹੈ, ਕਿਉਂਕਿ 2017 ਵਿਚ ਡੋਕਲਾਮ ਵਿਵਾਦ ਦੌਰਾਨ ਵੀ ਜਲ ਸੈਨਾ ਦਾ ਜਹਾਜ਼ ਚੀਨ ਨਾਲ ਲੱਗਦੀ ਏਅਰ ਸਪੇਸ ‘ਚ ਤਾਇਨਾਤ ਕੀਤਾ ਗਿਆ ਸੀ।

ਦੁਸ਼ਮਣ ਦੀ ਮੂਵਮੈਂਟ ਦੀ ‘ਚ ਆਸਾਨੀ:

ਦਰਅਸਲ, ਅਮਰੀਕਾ ਦੇ ਇਸ ਲੌਂਗ ਰੇਂਜ ਮੈਰੀਟਾਈਮ ਰੀਕੋਨਾਈਸੈਂਸ ਏਅਰਕ੍ਰਾਫਟ ‘ਚ ਖਾਸ ਇਲੈਕਟ੍ਰੋ-ਆਪਟੀਕਲ ਸੈਂਸਰ ਹਨ ਜੋ ਅਸਮਾਨ ਤੋਂ 25-30 ਹਜ਼ਾਰ ਫੁੱਟ ਹੇਠਾਂ ਜ਼ਮੀਨ 'ਤੇ ਚੱਲ ਰਹੀਆਂ ਸਾਰੀਆਂ ਗਤੀਵਿਧੀਆਂ ਦੀਆਂ ਤਸਵੀਰਾਂ ਕਮਾਂਡ ਤੇ ਕੰਟਰੋਲ ਸੈਂਟਰ ਨੂੰ ਅਸਲ-ਸਮੇਂ ‘ਚ ਮੁਹੱਈਆ ਕਰਾ ਦਿੰਦੇ ਹਨ। ਇਸ ਨਾਲ ਹਜ਼ਾਰਾਂ ਮੀਲ ਦੂਰ ਬੈਠੇ ਮਿਲਟਰੀ ਕਮਾਂਡਰਾਂ ਨੂੰ ਦੁਸ਼ਮਣ ਦੀ ਹਰ ਹਰਕਤ ਬਾਰੇ ਜਾਣਕਾਰੀ ਰਹਿੰਦੀ ਹੈ।

ਪੀ8ਆਈ ਯਾਨੀ 'ਪੋਸਾਈਡਨ-8 (ਭਾਰਤ)' ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਜਾਣਕਾਰੀ ਦਿੰਦੀ ਹੈ ਕਿ ਜ਼ਮੀਨ 'ਤੇ ਕਿੰਨੇ ਪੈਰ ਫੌਜੀ ਡ੍ਰਿਲ ਕਰ ਰਹੇ ਹਨ। ਇਸੇ ਲਈ ਇਸ ਟੋਹੀ ਜਹਾਜ਼ ਨੂੰ ਚੀਨ ਦੇ ਨਾਲ ਲੱਗਦੀ ਏਅਰ ਸਪੇਸ ਵਿੱਚ ਤਾਇਨਾਤ ਕੀਤਾ ਗਿਆ ਹੈ, ਕਿਉਂਕਿ ਲਗਾਤਾਰ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਚੀਨ ਦੀ ਸੈਨਾ ਗਲਵਾਨ ਵੈਲੀ ਤੇ ਲੱਦਾਖ ਸਮੇਤ ਹਿਮਾਚਲ ਪ੍ਰਦੇਸ਼ ਵਿੱਚ ਵੀ ਆਪਣਮੀ ਮੂਵਮੇਂਟ ਐਲਏਸੀ ਦੇ ਨੇੜੇ ਅੱਗੇ ਵਧਾ ਰਹੀ ਹੈ।

ਸੈਟੇਲਾਈਟ ਦੀਆਂ ਤਸਵੀਰਾਂ ਚੀਨੀ ਸੈਨਾ ਦੇ ਅਸਲ ਨਿਯੰਤਰਣ ਦੀ ਲਾਈਨ 'ਤੇ ਲਗਾਤਾਰ ਵੱਧ ਰਹੀਆਂ ਗਤੀਵਿਧੀਆਂ ਵੱਲ ਵੀ ਇਸ਼ਾਰਾ ਕਰ ਰਹੀਆਂ ਹਨ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904