ਪਹਿਲਾਂ ਵਰਲਡ ਕੱਪ ‘ਚ ਰਿਸ਼ਭ ਪੰਤ ਸ਼ਾਮਲ ਨਹੀਂ ਸੀ ਪਰ ਸ਼ਿਖਰ ਧਵਨ ਦੇ ਫੱਟੜ ਹੋਣ ਮਗਰੋਂ ਉਸ ਨੂੰ ਟੀਮ ‘ਚ ਥਾਂ ਮਿਲੀ। ਹੁਣ ਤਕ ਮਿਲੇ ਦੋਵਾਂ ਮੌਕਿਆਂ ‘ਤੇ ਉਸ ਨੇ ਟੀਮ ਦਾ ਮਾਣ ਵਧਾਇਆ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਫੈਨਸ ਨੂੰ ਉਮੀਦ ਹੈ ਕਿ ਉਹ ਸੈਮੀਫਾਈਨਲ ਤੇ ਫਾਈਨਲ ‘ਚ ਵੀ ਵੱਡੇ ਸ਼ੌਟਸ ਖੇਡ ਕੇ ਟੀਮ ਨੂੰ ਜਿੱਤ ਦਿਵਾਉਣਗੇ।
ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਵਿਕਟ ਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੰਬਰ ਚਾਰ ‘ਤੇ ਖੇਡਣ ਲਈ ਸਹੀ ਚੋਣ ਹੈ। ਉਨ੍ਹਾਂ ਨੇ ਕਿਹਾ ਪੰਤ ਨੂੰ ਇਸ ਨੰਬਰ ‘ਤੇ ਖੇਡਣ ਲਈ ਯੋਜਨਾਬੱਧ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਹੈ। ਪੰਤ ਨੇ ਇੰਗਲੈਂਡ ਖਿਲਾਫ 29 ਗੇਂਦਾਂ ‘ਚ 32 ਦੌੜਾਂ ਤੇ ਬੰਗਲਾਦੇਸ਼ ਖਿਲਾਫ 41 ਗੇਂਦਾਂ ‘ਚ 48 ਦੌੜਾਂ ਬਣਾਈਆਂ।