ਨਵੀਂ ਦਿੱਲੀ: LAC 'ਤੇ ਚੱਲ ਰਹੀ ਖਿੱਚੋਤਾਣ ਦਰਮਿਆਨ ਦਰਮਿਆਨ ਭਾਰਤ ਨੇ ਆਪਣੇ ਪਰਮਾਣੂ ਹਥਿਆਰਾਂ ਦਾ ਰੁਖ਼ ਪਾਕਿਸਤਾਨ ਦੀ ਬਜਾਏ ਚੀਨ ਵੱਲ ਕਰ ਦਿੱਤਾ ਹੈ। ਇੰਟਰਨੈਸ਼ਨਲ ਜਰਨਲ 'ਬੁਲੇਟਿਨ ਫਾਰ ਐਟੋਮੈਟਿਕ ਸਾਇੰਟਿਸਟ' ਮੁਤਾਬਕ ਚੀਨੀ ਰਾਜਧਾਨੀ ਬੀਜਿੰਗ ਵੀ ਹੁਣ ਭਾਰਤ ਦੀ ਨਿਊਕਲੀਅਰ ਮਿਜ਼ਾਇਲ ਦੀ ਰੇਂਜ ਵਿਚ ਹੈ।
ਇਸ ਜਨਰਲ 'ਚ 'ਇੰਡੀਅਨ ਨਿਊਕਲੀਅਰ ਫੋਰਸਜ਼-2020' ਦੇ ਨਾਂਅ ਤੋਂ ਛਪੇ ਲੇਖ 'ਚ ਖੁਲਾਸਾ ਹੋਇਆ ਕਿ ਭਾਰਤ ਦੀ ਨਿਊਕਲੀਅਰ ਰਣਨੀਤੀ 'ਚ ਹੁਣ ਚੀਨ ਵੱਲ ਰੁਖ਼ ਹੈ। ਲੇਖ 'ਚ ਇਹ ਵੀ ਖੁਲਾਸਾ ਹੋਇਆ ਕਿ ਭਾਰਤ ਆਪਣੇ ਤਿੰਨ ਪੁਰਾਣੇ ਪਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਏਅਰਕ੍ਰਾਫਟ, ਜ਼ਮੀਨ ਤੋਂ ਮਾਰ ਕਰਨ ਵਾਲੇ ਪਲੇਟਫਾਰਮ ਤੇ ਸਮੁੰਦਰ ਤੋਂ ਮਾਰ ਕਰਨ ਵਾਲੇ ਸਿਸਟਮ ਨੂੰ ਬਦਲ ਰਿਹਾ ਹੈ।
ਹਾਲ ਹੀ 'ਚ ਗੋਲਬਲ ਥਿੰਕਟੈਂਕ, 'ਸਿਪਾਰੀ' ਨੇ ਵੀ ਆਪਣੀ ਤਾਜ਼ਾ ਰਿਪੋਰਟ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਭਾਰਤ ਤੇ ਚੀਨ ਦੋਵੇਂ ਹੀ ਆਪਣੇ ਐਟਮੀ ਹਥਿਆਰਾਂ ਦਾ ਜ਼ਖੀਰਾ ਵਧਾ ਰਹੇ ਹਨ। ਰਿਪੋਰਟ 'ਚ ਖੁਲਾਸਾ ਕੀਤਾ ਗਿਆ ਸੀ ਕਿ ਚੀਨ ਕੋਲ ਇਸ ਸਮੇਂ ਕਰੀਬ 320 ਪਰਮਾਣੂ ਹਥਿਆਰ ਹਨ ਜੋ ਬੀਤੇ ਸਾਲ ਦੇ ਮੁਕਾਬਲੇ ਵਧ ਗਏ ਹਨ। ਸਾਲ 2019 'ਚ ਚੀਨ ਕੋਲ 290 ਐਟਮੀ ਹਥਿਆਰ ਸਨ। ਪਾਕਿਸਤਾਨ ਕੋਲ ਇਸ ਸਮੇਂ 150-160 ਪਰਮਾਣੂ ਹਥਿਆਰ ਹਨ। ਇਨ੍ਹਾਂ ਐਟਮੀ ਹਥਿਆਰਾਂ 'ਚ ਬੰਬ ਤੇ ਮਿਜ਼ਾਇਲਾਂ ਸ਼ਾਮਲ ਹਨ।
ਅਮਰੀਕਾ 'ਚ ਗਏ ਗੈਰ-ਕਾਨੂੰਨੀ ਭਾਰਤੀਆਂ 'ਤੇ ਸ਼ਿਕੰਜਾ, 33,593 ਲੋਕ ਡਿਟੈਂਸ਼ਨ ਸੈਂਟਰਾਂ 'ਚ ਡੱਕੇ
ਇੱਧਰ ਭਾਰਤ ਨੇ ਵੀ ਪਰਮਾਣੂ ਹਥਿਆਰਾਂ 'ਚ ਪਿਛਲੇ ਸਾਲ ਨਾਲੋਂ ਵਾਧਾ ਕੀਤਾ ਹੈ। ਪਿਛਲੇ ਸਾਲ ਭਾਰਤ ਕੋਲ 140 ਦੇ ਕਰੀਬ ਐਟਮੀ ਹਥਿਆਰ ਸਨ। ਹੁਣ ਇਹ ਅੰਕੜਾ 150 ਹੋ ਗਿਆ ਹੈ। ਹਾਲਾਂਕਿ ਭਾਰਤ ਦੇ ਇਸ ਜਖ਼ੀਰੇ ਦੀ ਗਿਣਤੀ ਪਾਕਿਸਤਾਨ ਤੇ ਚੀਨ ਨਾਲੋਂ ਘੱਟ ਹੈ।
ਖੁਫੀਆ ਏਜੰਸੀਆਂ ਵੱਲੋਂ ਅਲਰਟ, ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਭਾਰਤ ਨੇ ਐਟਮੀ ਹਥਿਆਰਾਂ ਦਾ ਚੀਨ ਵੱਲ ਮੋੜਿਆ ਰੁਖ਼, ਪਲ 'ਚ ਹੋ ਸਕਦਾ ਸਭ ਕੁਝ ਤਬਾਹ
ਏਬੀਪੀ ਸਾਂਝਾ
Updated at:
26 Jul 2020 02:13 PM (IST)
ਇਸ ਜਨਰਲ 'ਚ 'ਇੰਡੀਅਨ ਨਿਊਕਲੀਅਰ ਫੋਰਸਜ਼-2020' ਦੇ ਨਾਂਅ ਤੋਂ ਛਪੇ ਲੇਖ 'ਚ ਖੁਲਾਸਾ ਹੋਇਆ ਕਿ ਭਾਰਤ ਦੀ ਨਿਊਕਲੀਅਰ ਰਣਨੀਤੀ 'ਚ ਹੁਣ ਚੀਨ ਵੱਲ ਰੁਖ਼ ਹੈ। ਲੇਖ 'ਚ ਇਹ ਵੀ ਖੁਲਾਸਾ ਹੋਇਆ ਕਿ ਭਾਰਤ ਆਪਣੇ ਤਿੰਨ ਪੁਰਾਣੇ ਪਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਏਅਰਕ੍ਰਾਫਟ, ਜ਼ਮੀਨ ਤੋਂ ਮਾਰ ਕਰਨ ਵਾਲੇ ਪਲੇਟਫਾਰਮ ਤੇ ਸਮੁੰਦਰ ਤੋਂ ਮਾਰ ਕਰਨ ਵਾਲੇ ਸਿਸਟਮ ਨੂੰ ਬਦਲ ਰਿਹਾ ਹੈ
- - - - - - - - - Advertisement - - - - - - - - -