ਨਵੀਂ ਦਿੱਲੀ: ਸੁਰੱਖਿਆ ਏਜੰਸੀਆਂ ਵੱਲੋਂ ਜੰਮੂ-ਕਸ਼ਮੀਰ 'ਚ ਵੱਡੀ ਅੱਤਵਾਦੀ ਵਾਰਦਾਤ ਦੀ ਰਿਪੋਰਟ ਹੈ। ਪੰਜ ਅਗਸਤ ਨੂੰ ਧਾਰਾ 370 ਤੇ 35A ਹਟਾਏ ਜਾਣ ਦੀ ਪਹਿਲੀ ਵਰ੍ਹੇਗੰਢ 'ਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਵੱਡੇ ਹਮਲੇ ਦੀ ਫਿਰਾਕ 'ਚ ਹਨ।

ਇਸ ਰਿਪੋਰਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ। ਜੰਮੂ-ਕਸ਼ਮੀਰ ਨਾਲ ਜੁੜੇ ਕੇਂਦਰੀ ਸੁਰੱਖਿਆ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ISI ਵੱਲੋਂ ਜੰਮੂ-ਕਸ਼ਮੀਰ 'ਚ ਸਰਗਰਮ ਅੱਤਵਾਦੀਆਂ 'ਤੇ ਪੰਜ ਅਗਸਤ ਨੂੰ ਕੁਝ ਵੱਡਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਇਸ ਸਬੰਧੀ ਖੁਫੀਆ ਇਨਪੁੱਟ ਮਿਲੇ ਹਨ।

ਪਹਿਲੀ ਅਗਸਤ ਤੋਂ ਅਨਲੌਕ-3 ਦੀ ਸ਼ੁਰੂਆਤ, ਸਕੂਲਾਂ ਬਾਰੇ ਵੱਡਾ ਫੈਸਲਾ

ਲੱਦਾਖ ਕੋਲ ਪਾਕਿਸਤਾਨ ਨੇ ਤਾਇਨਾਤ ਕੀਤੇ ਲੜਾਕੂ ਜਹਾਜ਼, ਭਾਰਤ ਦੀ ਵਧ ਸਕਦੀ ਮੁਸ਼ਕਿਲ

ਆਖਿਰ ਮੋਦੀ ਦੇ ਮਨ 'ਚ ਕੀ? ਪ੍ਰੋਗਰਾਮ 'ਮਨ ਕੀ ਬਾਤ' ਦੌਰਾਨ ਕਰਨਗੇ ਸਾਂਝਾ

ਖੁਫੀਆ ਰਿਪੋਰਟ ਮੁਤਾਬਕ ਅੱਤਵਾਦੀ ਵੱਖ-ਵੱਖ ਸਥਾਨਾਂ 'ਤੇ ਸੁਰੱਖਿਆ ਬਲਾਂ ਜਾਂ ਲੀਡਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜੰਮੂ-ਕਸ਼ਮੀਰ 'ਚ ਤਾਇਨਾਤ ਸੁਰੱਖਿਆ ਬਲਾਂ ਨੂੰ ਇਸ ਲਈ ਮੁਸਤੈਦ ਕਰ ਦਿੱਤਾ ਗਿਆ ਹੈ।

ਦੁਨੀਆਂ ਭਰ 'ਚ ਵਧਿਆ ਕੋਰੋਨਾ ਦਾ ਖਤਰਾ, ਇਕ ਦਿਨ 'ਚ ਸਾਹਮਣੇ ਆ ਰਹੇ ਰਿਕਾਰਡ ਕੇਸ ਤੇ ਮੌਤਾਂ

ਪੰਜਾਬੀਆਂ ਸਣੇ 33,593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ