ਪਹਿਲੀ ਅਗਸਤ ਤੋਂ ਅਨਲੌਕ-3 ਦੀ ਸ਼ੁਰੂਆਤ, ਸਕੂਲਾਂ ਬਾਰੇ ਵੱਡਾ ਫੈਸਲਾ
ਏਬੀਪੀ ਸਾਂਝਾ | 26 Jul 2020 09:01 AM (IST)
ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਕਾਰਨ ਸਰਕਾਰ ਫਿਲਹਾਲ ਸਕੂਲ ਖੋਲ੍ਹਣ ਦਾ ਫੈਸਲਾ ਨਹੀਂ ਲੈਣਾ ਚਾਹੁੰਦੀ।
ਸੰਕੇਤਕ ਤਸਵੀਰ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਪਸਾਰ ਨੂੰ ਦੇਖਦਿਆਂ ਬਾਕੀ ਦੇਸ਼ਾਂ ਵਾਂਗ ਭਾਰਤ ਨੇ ਵੀ ਮਾਰਚ ਵਿਚ ਲੌਕਡਾਊਨ ਕੀਤਾ ਸੀ। ਚਾਰ ਗੇੜ 'ਚ ਲੌਕਡਾਊਨ ਚੱਲਣ ਤੋਂ ਬਾਅਦ ਭਾਰਤ ਨੇ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਨੇ 'ਅਨਲੌਕ ਇਕ' ਤੇ 'ਅਨਲੌਕ 2' 'ਚ ਭਾਰੀ ਛੋਟ ਦਿੱਤੀ ਹੈ। ਪਹਿਲੀ ਅਗਸਤ ਤੋਂ ਦੇਸ਼ 'ਚ 'ਅਨਲੌਕ 3' ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਅਜਿਹੇ 'ਚ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਤੀਜੇ ਅਨਲੌਕ 'ਚ ਸਰਕਾਰ ਸਕੂਲ ਖੋਲ੍ਹਣ ਦੀ ਇਜਾਜ਼ਤ ਮੁੜ ਤੋਂ ਦੇ ਸਕਦੀ ਹੈ। ਪਰ ਸੀਨੀਅਰ ਅਧਿਕਾਰੀਆਂ ਮੁਤਾਬਕ ਸਕੂਲਾਂ ਤੋਂ ਇਲਾਵਾ ਮੈਟਰੋ ਰੇਲ ਸੇਵਾਵਾਂ ਫਿਲਹਾਲ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਫਿਲਹਾਲ ਸਵਿਮਿੰਗ ਪੂਲ ਵੀ ਫਿਲਹਾਲ ਬੰਦ ਰਹਿਣ ਦੀ ਸੰਭਾਵਨਾ ਹੈ। ਲੱਦਾਖ ਕੋਲ ਪਾਕਿਸਤਾਨ ਨੇ ਤਾਇਨਾਤ ਕੀਤੇ ਲੜਾਕੂ ਜਹਾਜ਼, ਭਾਰਤ ਦੀ ਵਧ ਸਕਦੀ ਮੁਸ਼ਕਿਲ ਆਖਿਰ ਮੋਦੀ ਦੇ ਮਨ 'ਚ ਕੀ? ਪ੍ਰੋਗਰਾਮ 'ਮਨ ਕੀ ਬਾਤ' ਦੌਰਾਨ ਕਰਨਗੇ ਸਾਂਝਾ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਕਾਰਨ ਸਰਕਾਰ ਫਿਲਹਾਲ ਸਕੂਲ ਖੋਲ੍ਹਣ ਦਾ ਫੈਸਲਾ ਨਹੀਂ ਲੈਣਾ ਚਾਹੁੰਦੀ। ਦੁਨੀਆਂ ਭਰ 'ਚ ਵਧਿਆ ਕੋਰੋਨਾ ਦਾ ਖਤਰਾ, ਇਕ ਦਿਨ 'ਚ ਸਾਹਮਣੇ ਆ ਰਹੇ ਰਿਕਾਰਡ ਕੇਸ ਤੇ ਮੌਤਾਂ ਪੰਜਾਬੀਆਂ ਸਣੇ 33,593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ