ਨਵੀਂ ਦਿੱਲੀ: ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਸੰਖਿਆ ਸ਼ਨੀਵਾਰ 1.60 ਕਰੋੜ ਦੇ ਕਰੀਬ ਪਹੁੰਚ ਗਈ। ਇਸ ਦੌਰਾਨ ਮ੍ਰਿਤਕਾਂ ਦੀ ਗਿਣਤੀ 6.43 ਲੱਖ ਤੋਂ ਜ਼ਿਆਦਾ ਹੋ ਗਈ। ਇਸ ਦਰਮਿਆਨ ਕਰੀਬ 40 ਦੇਸ਼ਾਂ 'ਚ ਪਿਛਲੇ ਇਕ ਹਫ਼ਤੇ 'ਚ ਇਕ ਦਿਨ 'ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।
ਦੁਨੀਆਂ ਦੇ ਹਰ ਖੇਤਰ 'ਚ ਮਹਾਮਾਰੀ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਵਾਇਰਸ ਦੀ ਦਰ ਅਮਰੀਕਾ ਜਾਂ ਬ੍ਰਾਜ਼ੀਲ 'ਚ ਹੀ ਨਹੀਂ ਬਲਕਿ ਆਸਟਰੇਲੀਆ, ਜਪਾਨ, ਹਾਂਗਕਾਂਗ, ਬੋਲੀਵੀਆ, ਸੂਡਾਨ, ਇਥੋਪੀਆ, ਬੁਲਗਾਰੀਆ, ਬੈਲਜ਼ੀਅਮ, ਉਜ਼ਬੇਕਿਸਤਾਨ ਅਤੇ ਇਜ਼ਰਾਇਲ 'ਚ ਵੀ ਵਧ ਰਹੀ ਹੈ।
ਪੰਜਾਬੀਆਂ ਸਣੇ 33,593 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ
ਇਸ ਦਰਮਿਆਨ WHO ਦੇ ਮਹਾਨਿਰਦੇਸ਼ਕ ਟ੍ਰੇਡੋਸ ਨੇ ਕਿਹਾ ਕਿ ਅਸੀਂ ਫਿਲਹਾਲ ਪੁਰਾਣੇ ਪੱਧਰ 'ਤੇ ਨਹੀਂ ਪਰਤ ਰਹੇ। ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਓੱਧਰ ਅਮਰੀਕਾ 'ਚ ਸ਼ਨੀਵਾਰ ਵੀ ਰਿਕਾਰਡ 73,400 ਨਵੇਂ ਮਰੀਜ਼ ਮਿਲੇ ਹਨ, ਜਦਕਿ ਇਸ ਸਮੇਂ 'ਚ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਜ਼ਿਆਦਾ ਰਹੀ। ਇਸ ਤਰ੍ਹਾਂ ਬ੍ਰੀਜ਼ੀਲ 'ਚ ਪਿਛਲੇ 24 ਘੰਟਿਆਂ 'ਚ 55,000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ ਇਸ ਸਮੇਂ 'ਚ 1,156 ਲੋਕਾਂ ਦੀ ਮੌਤ ਹੋ ਗਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ