ਵਾਸ਼ਿੰਗਟਨ: ਭਾਰਤ ਤੇ ਪਾਕਿਸਤਾਨ ‘ਚ ਲਗਾਤਾਰ ਤਣਾਅ ਬਣਿਆ ਹੋਇਆ ਹੈ। ਦੋਵੇਂ ਦੇਸ਼ ਇੱਕ-ਦੂਜੇ ਨੂੰ ਜੰਗ ਦੀਆਂ ਧਮਕੀਆਂ ਦੇ ਰਹੇ ਹਨ। 14 ਫਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਚਰਚਾ ਬੰਦ ਹੈ। ਇਸ ‘ਤੇ ਅਮਰੀਕਾ ਨੇ ਖੋਜ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਭਾਰਤ-ਪਾਕਿਸਤਾਨ ‘ਚ ਪਰਮਾਣੂ ਜੰਗ ਹੁੰਦੀ ਹੈ ਤਾਂ ਇਸ ‘ਚ 10 ਕਰੋੜ ਤੋਂ ਜ਼ਿਆਦਾ ਜਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਦੁਨੀਆ ਭਰ ‘ਚ ਭੁੱਖਮਰੀ ਵੀ ਆਵੇਗੀ।
ਅਮਰੀਕਾ ਦੀ ਰਟਗਰਸ ਯੂਨੀਵਰਸਿਟੀ ਦੇ ਖੋਜੀ ਏਲਨ ਰੋਬਕ ਮੁਤਾਬਕ, “ਜੇਕਰ ਪਰਮਾਣੂ ਜੰਗ ਹੋਈ ਤਾਂ ਇਹ ਕਿਸੇ ਖਾਸ ਥਾਂ ‘ਤੇ ਨਹੀਂ ਹੋਵੇਗਾ। ਪਰਮਾਣੂ ਬੰਬ ਦੁਨੀਆ ‘ਚ ਕਿਤੇ ਵੀ ਸੁੱਟਿਆ ਜਾ ਸਕਦਾ ਹੈ।” ਇਹ ਰਿਪੋਰਟ ਜਨਰਲ ‘ਸਾਇੰਸ ਐਡਵਾਂਸਿਸ’ ‘ਚ ਪ੍ਰਕਾਸ਼ਿਤ ਹੋਈ ਹੈ। ਇਸ ਮੁਤਾਬਕ 2025 ‘ਚ ਭਾਰਤ-ਪਾਕਿਸਤਾਨ ‘ਚ ਜੰਗ ਹੋ ਸਕਦੀ ਹੈ।
ਖੋਜ ਮੁਤਾਬਕ, ਦੋਵੇਂ ਦੇਸ਼ ਕਸ਼ਮੀਰ ਮੁੱਦੇ ਨੂੰ ਲੈ ਕੇ ਕਈ ਵਾਰ ਆਹਮੋ-ਸਾਹਮਣੇ ਆ ਚੁੱਕੇ ਹਨ। 2025 ਤਕ ਭਾਰਤ ਤੇ ਪਾਕਿਸਤਾਨ ਕੋਲ ਕੁੱਲ 400-500 ਪਰਮਾਣੂ ਹਥਿਆਰ ਹੋਣਗੇ। ਇਨ੍ਹਾਂ ਦਾ ਧੂੰਆ ਕੁਝ ਹੀ ਹਫਤਿਆਂ ‘ਚ ਪੂਰੀ ਦੁਨੀਆਂ ‘ਚ ਫੈਲ ਜਾਵੇਗਾ, ਜਿਸ ਨਾਲ ਹਵਾ ਦਾ ਤਾਪਮਾਨ ਵਧੇਗਾ ਤੇ 10 ਕਰੋੜ ਤੋਂ ਜ਼ਿਆਦਾ ਜਾਨਾਂ ਜਾ ਸਕਦੀਆਂ ਹਨ।
ਭਾਰਤ-ਪਾਕਿ ਵਿਚਾਲੇ ਜੰਗ ਦਾ ਖ਼ਤਰਾ! 10 ਕਰੋੜ ਜਾਨਾਂ ਦਾ ਹੋਵੇਗਾ ਨੁਕਸਾਨ, ਅਮਰੀਕੀ ਦਾਅਵਾ
ਏਬੀਪੀ ਸਾਂਝਾ
Updated at:
03 Oct 2019 11:51 AM (IST)
ਭਾਰਤ ਤੇ ਪਾਕਿਸਤਾਨ ‘ਚ ਲਗਾਤਾਰ ਤਣਾਅ ਬਣਿਆ ਹੋਇਆ ਹੈ। ਦੋਵੇਂ ਦੇਸ਼ ਇੱਕ-ਦੂਜੇ ਨੂੰ ਜੰਗ ਦੀਆਂ ਧਮਕੀਆਂ ਦੇ ਰਹੇ ਹਨ। ਇਸ ‘ਤੇ ਅਮਰੀਕਾ ਨੇ ਖੋਜ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਭਾਰਤ-ਪਾਕਿਸਤਾਨ ‘ਚ ਪਰਮਾਣੂ ਜੰਗ ਹੁੰਦੀ ਹੈ ਤਾਂ ਇਸ ‘ਚ 10 ਕਰੋੜ ਤੋਂ ਜ਼ਿਆਦਾ ਜਾਨਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ।
- - - - - - - - - Advertisement - - - - - - - - -