Germany Remarks On Arvind Kejriwal: ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਰਮਨੀ ਨੇ ਟਿੱਪਣੀ ਕੀਤੀ ਹੈ। ਜਿਸ ‘ਤੇ ਭਾਰਤ ਨੇ ਇਤਰਾਜ਼ ਕੀਤਾ ਹੈ।


ਦੱਸ ਦਈਏ ਕਿ ਜਰਮਨੀ ਦੇ ਵਿਦੇਸ਼ ਮੰਤਰਾਲੇ ਵਲੋਂ ਕੇਜਰੀਵਾਲ ਦੀ ਗ੍ਰਿਫ਼ਤਾਰੀ ‘ਤੇ ਕੀਤੀ ਟਿੱਪਣੀ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਜਬਰਨ ਦਖ਼ਲਅੰਦਾਜ਼ੀ ਦੱਸਿਆ ਹੈ। ਉੱਥੇ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਜਰਮਨ ਦੂਤਵਾਸ ਮਿਸ਼ਨ ਦੇ ਡਿਪਟੀ ਹੈੱਡ ਨੂੰ ਤਲਬ ਕਰ ਦਿੱਤਾ ਹੈ।


ਇਹ ਵੀ ਪੜ੍ਹੋ: Arvind Kejriwal Arrest: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਭੜਕੇ CM ਭਗਵੰਤ ਮਾਨ, ਕਿਹਾ- 'ਭਾਰਤ 'ਚ ਭਾਜਪਾ ਦੀ ਤਾਨਾਸ਼ਾਹੀ...'


ਵਿਦੇਸ਼ ਮੰਤਰਾਲੇ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸਿਆ ਹੈ ਅਤੇ ਇਸ ‘ਤੇ ਜਰਮਨ ਦੇ ਵਿਦੇਸ਼ ਮੰਤਰਾਲੇ ਵਲੋਂ ਕੀਤੀ ਗਈ ਟਿੱਪਣੀ ਨੂੰ ਚੰਗਾ ਨਹੀਂ ਦੱਸਿਆ ਹੈ।


ਇਸ ਮਾਮਲੇ 'ਚ ਜਰਮਨੀ ਦੀ ਦਖ਼ਲਅੰਦਾਜ਼ੀ ਤੋਂ ਨਾਰਾਜ਼ ਭਾਰਤ ਨੇ ਜਰਮਨੀ ਦੇ ਦੂਤਾਵਾਸ ਮਿਸ਼ਨ ਦੇ ਉਪ ਮੁਖੀ ਜਾਰਜ ਏਨਜਵੀਲਰ ਨੂੰ ਅਧਿਕਾਰਤ ਵਿਰੋਧ ਦਰਜ ਕਰਨ ਲਈ ਸੱਦਿਆ। ਏਨਜਵੀਲਰ ਨੂੰ ਸ਼ਨੀਵਾਰ ਸਵੇਰੇ ਸਾਊਥ ਬਲਾਕ ਸਥਿਤ ਵਿਦੇਸ਼ ਮੰਤਰਾਲੇ ਦੇ ਦਫ਼ਤਰ ਤੋਂ ਬਾਹਰ ਆਉਂਦਿਆਂ ਦੇਖਿਆ ਗਿਆ।  


ਵਿਦੇਸ਼ ਮੰਤਰਾਲੇ ਨੇ ਮੀਟਿੰਗ ਤੋਂ ਬਾਅਦ ਇੱਕ ਬਿਆਨ ਜਾਰੀ ਕਰਕੇ ਕਿਹਾ, "ਅਸੀਂ ਅਜਿਹੀਆਂ ਟਿੱਪਣੀਆਂ ਨੂੰ ਭਾਰਤ ਦੀ ਨਿਆਂਇਕ ਪ੍ਰਕਿਰਿਆ ਵਿੱਚ ਦਖ਼ਲਅੰਦਾਜ਼ੀ ਅਤੇ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਕਮਜ਼ੋਰ ਕਰਨ ਦੇ ਤੌਰ ‘ਤੇ ਦੇਖਦੇ ਹਾਂ।"


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਸਿਆਸਤ ਕਾਫ਼ੀ ਭਖੀ ਹੋਈ ਹੈ, ਵਿਰੋਧੀ ਧਿਰ ਦੀਆਂ ਟਿਪਣੀਆਂ ਦਾ ਦੌਰ ਜਾਰੀ ਹੈ। ਹਾਲੇ ਤੱਕ ਤਾਂ ਵਿਰੋਧੀ ਧਿਰ ਹੀ ਟਿੱਪਣੀਆਂ ਕਰ ਰਿਹਾ ਸੀ ਪਰ ਹੁਣ ਵਿਦੇਸ਼ੀ ਸਿਆਸਤ ਵੀ ਕਿਤੇ ਨਾ ਕਿਤੇ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਦੀ ਨਜ਼ਰ ਆ ਰਹੀ ਹੈ। ਪਰ ਭਾਰਤ ਵੀ ਇਸ ਦਾ ਸਖ਼ਤ ਵਿਰੋਧ ਕਹਿ ਰਿਹਾ ਹੈ। ਭਾਰਤ ਨੇ ਕਹਿ ਦਿੱਤਾ ਹੈ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ, ਤੁਹਾਨੂੰ ਇਸ ਵਿਚ ਦਖ਼ਲ ਦੇਣ ਦੀ ਲੋੜ ਨਹੀਂ ਹੈ।


ਇਹ ਵੀ ਪੜ੍ਹੋ: Income Tax: ਬੰਦ ਹੋ ਗਿਆ ਤੁਹਾਡਾ ਪੈਨ? ਘਬਰਾਉਣ ਦੀ ਲੋੜ ਨਹੀਂ, ਇਦਾਂ ਭਰੋ ਰਿਟਰਨ