ਨਵੀਂ ਦਿੱਲੀ: ਅੰਤਰਾਸ਼ਟਰੀ ਏਜੰਸੀ ਫਾਈਨੈਂਸ਼ਿਅਲ ਐਕਸ਼ਨ ਟਾਸਕ ਫੋਰਸ ਯਾਨੀ ਐਫਏਟੀਐਫ ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਕਾਇਮ ਰਖੀਆ ਹੈ। ਇਸ ਦਾ ਕਾਰਨ ਹੈ ਕਿ ਪਾਕਿ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਅੱਤਵਾਦੀ ਗਰੁੱਪਾਂ ਦਾ ਵਿੱਤੀ ਪੋਸ਼ਣ ਰੋਕਣ ‘ਚ ਨਾਕਾਮਯਾਬ ਰਿਹਾ ਹੈ। ਇਸ ਬਾਰੇ ਭਾਰਤ ਨੇ ਕਿਹਾ ਕਿ ਉਹ ਪਾਕਿਸਤਾਨ ਤੋਂ sਮੀਦ ਕਰਦਾ ਹੈ ਕਿ ਉਹ ਐਫਏਟੀਐਫ ਦੇ ਪਲਾਨ ਨੂੰ ਸਤੰਬਰ ਤਕ ਪ੍ਰਭਾਵੀ ਤਰੀਕੇ ਨਾਲ ਲਾਗੂ ਕਰੇਗਾ।
ਐਫਏਟੀਐਫ ਰਿਪੋਰਟ ਦੇ ਸਬੰਧ ‘ਚ ਮੀਡੀਆ ਦੇ ਸਵਾਲਾਂ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਐਫਏਟੀਐਫ ਨੇ ਤੈਅ ਕੀਤਾ ਹੈ ਕਿ ਜਨਵਰੀ ਤੇ ਮਈ 2019 ਲਈ ਤੈਅ ਕੰਮ ਨੂੰ ਲਾਗੂ ਕਰਨ ‘ਚ ਪਾਕਿ ਨਾਕਾਮਯਾਬ ਰਿਹਾ ਜਿਸ ਕਰਕੇ ਉਸ ਨੂੰ ਗ੍ਰੇ ਲਿਸਟ ‘ਚ ਹੀ ਰਹਿਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀ ਉਮੀਦ ਕਰਦੇ ਹਾਂ ਕਿ ਪਾਸਿਕਤਾਨ ਬਚੇ ਹੋਏ ਸਮੇਂ ‘ਚ ਸਤੰਬਰ 2019 ਤਕ ਐਫਏਟੀਐਫ ਕਾਰਜ ਯੋਜਨਾ ਨੂੰ ਪੂਰਾ ਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰੇ।
ਪੇਰਿਸ ‘ਚ ਸਥਿਤ ਗਲੋਬਲ ਸੰਗਠਨ ਐਫਏਟੀਐਫ ਅੱਤਵਾਦੀ ਵਿੱਤੀ ਪੋਸ਼ਨ ਅਤੇ ਧੰਨ ਸੋਧ ਨੂੰ ਘੱਟ ਕਰਨ ਲਈ ਕੰਮ ਕਰਦਾ ਹੈ। ਪਿਛਲੇ ਸਾਲ ਐਫਏਟੀਐਫ ਨੇ ਪਾਕਿ ਨੂੰ ਇਸ ਲਿਸਟ ‘ਚ ਪਾਇਆ ਸੀ।