ਨਵੀਂ ਦਿੱਲੀ: ਭਾਰਤ ਚ ਜਾਪਾਨ ਦੀ ਮਦਦ ਨਾਲ ਬੁਲੇਟ ਟ੍ਰੇਨ ਦਾ ਨੈੱਟਵਰਕ ਵਧਣ ਜਾ ਰਿਹਾ ਹੈ। ਭਾਰਤੀ ਰੇਲਵੇ ਨੇ ਹਾਈ ਸਪੀਡ ਬੁਲੇਟ ਟ੍ਰੇਨਾਂ ਲਈ ਸੱਤ ਨਵੇਂ ਰੂਟਾਂ ਦੀ ਪਛਾਣ ਕੀਤੀ ਹੈ। ਇਸ ਲਈ ਜਲਦ ਹੀ ਰੇਲਵੇ ਅਤੇ ਭਾਰਤੀ ਰਾਸ਼ਟਰੀ ਹਾਈਵੇਅ ਅਥਾਰਿਟੀ ਮਿਲ ਕੇ ਜ਼ਮੀਨ ਐਕੁਆਇਰ ਦਾ ਕੰਮ ਸ਼ੁਰੂ ਕਰਨਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਅਗਵਾਈ 'ਚ ਪਿਛਲੇ ਦਿਨੀਂ ਹੋਈ ਮੰਤਰੀਆਂ ਦੀ ਬੈਠਕ 'ਚ ਜ਼ਮੀਨ ਐਕੁਆਇਰ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ।


ਟ੍ਰੇਨ ਹਾਈ ਸਪੀਡ ਕੌਰੀਡੋਰ 'ਤੇ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ। ਉੱਥੇ ਹੀ ਸੈਮੀ ਹਾਈਸਪੀਡ ਕੌਰੀਡੋਰ 'ਤੇ ਟ੍ਰੇਨ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ। ਇਸ ਸਬੰਧੀ ਰੇਲਵੇ ਬੋਰਡ ਨੇ NHAI ਨੂੰ ਚਿੱਠੀ ਲਿਖ ਕੇ ਇਨ੍ਹਾਂ ਸੱਤ ਹਾਈ ਸਪੀਡ ਕੌਰੀਡੋਰ ਨੂੰ ਲੈਕੇ ਵਿਸਥਾਰ 'ਚ ਵੇਰਵਾ ਮੰਗਿਆ ਹੈ।


ਨਵਜੋਤ ਸਿੱਧੂ ਕਿਸ ਨੂੰ ਵਖ਼ਤ ਪਾਉਣ ਲਈ ਤਿਆਰ, ਜ਼ਰਾ ਤੁਸੀਂ ਵੀ ਦੇਖੋ ਇਹ ਵੀਡੀਓ


ਇਸ ਬਾਬਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ 'ਤੇ ਤੇਜ਼ੀ ਨਾਲ ਕੰਮ ਹੋ ਸਕੇ ਇਸ ਲਈ NHAI ਨੂੰ ਇਕ ਨੋਡਲ ਅਧਿਕਾਰੀ ਦੀ ਨਿਯੁਕਤੀ ਕਰਨ ਲਈ ਵੀ ਕਿਹਾ ਗਿਆ ਹੈ। ਅਹਿਮਦਾਬਾਦ ਤੋਂ ਮੁੰਬਈ ਵਿਚਾਲੇ ਚੱਲਣ ਵਾਲੀ ਇਸ ਟ੍ਰੇਨ ਦੇ ਦਸੰਬਰ, 2023 'ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।


ਕਪਿਲ ਸ਼ਰਮਾ ਸ਼ੋਅ ਦੇ ਪ੍ਰੇਮੀਆਂ ਲਈ ਵੱਡੀ ਖੁਸ਼ਖ਼ਬਰੀ, ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ