ਮੁੰਬਈ: ਭਾਰਤ-ਵੈਸਟਇੰਡੀਜ਼ ‘ਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਅੱਜ ਦੂਜਾ ਮੈਚ ਲਖਨਊ ਦੇ ਅਟਲ ਬਿਹਾਰੀ ਵਾਜਪਾਈ ਸਟੇਡੀਅਮ ‘ਚ ਹੋਣਾ ਹੈ। ਸਟੇਡੀਅਮ ਦਾ ਪਹਿਲਾਂ ਨਾਂ ਇਕਾਨਾ ਸੀ ਜਿਸ ਨੂੰ ਯੂਪੀ ਸਰਕਾਰ ਨੇ ਮੈਚ ਤੋਂ 24 ਘੰਟੇ ਪਹਿਲਾਂ ਬਦਲ ਦਿੱਤਾ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਕਰ ਦਿੱਤਾ।

ਇਹ ਸਟੇਡੀਅਮ ਲਖਨਊ ਦਾ ਤੀਜਾ ਸਟੇਡੀਅਮ ਹੈ ਜਿੱਥੇ ਪਹਿਲੀ ਵਾਰ ਕੋਈ ਇੰਟਰਨੈਸ਼ਨਲ ਮੈਚ ਹੋਣਾ ਹੈ। ਭਾਰਤ ਤੇ ਵੈਸਟਇੰਡੀਜ਼ ‘ਚ ਹੋ ਰਹੀ ਸੀਰੀਜ਼ ਦੀ ਗੱਲ ਕਰੀਏ ਤਾਂ ਇਸ ‘ਚ ਭਾਰਤ ਪਹਿਲਾਂ ਮੈਚ ਜਿੱਤ ਕੇ 1-0 ਨਾਲ ਅੱਗੇ ਚਲ ਰਹੀ ਹੈ। ਪਿਛਲੀ ਵਾਰ ਲਖਨਊ ‘ਚ 1994 ‘ਚ ਭਾਰਤ-ਸ਼੍ਰੀਲੰਕਾ ‘ਚ ਟੈਸਟ ਮੈਚ ਕੇਡੀ ਸਿੰਘ ਸਟੇਡੀਅਮ ‘ਚ ਖੇਡੀਆ ਗਿਆ ਸੀ।



ਖਾਸ ਗੱਲਾਂ:

  • ਅੱਜ ਦੀ ਪਿੱਚ ਦੇ ਮੁਤਾਬਕ ਮੈਚ ਸਲੌਅ ਸਕੋਰਿੰਗ ਵਾਲਾ ਹੋ ਸਕਦਾ ਹੈ।


 

  • ਪਹਿਲੇ ਮੈਚ ‘ਚ ਵਿੰਡੀਜ਼ ਦੀਆਂ ਤਿੰਨ ਵਿਕਟਾਂ ਲੈਣ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਆਪਣਾ ਸੂਬੇ ‘ਚ ਪਹਿਲਾਂ ਇੰਟਰਨੈਸ਼ਨਲ ਮੈਚ ਖੇਡਣਗੇ।


 

  • ਡੈਬਿਊ ਖਿਲਾੜੀ ਖਲੀਲ ਅਹਿਮਦ ਤੇ ਆਲਰਾਉਂਡਰ ਕਰੁਣਾਲ ਪਾਂਡਿਆ ਤੋਂ ਬੇਹਤਰ ਪ੍ਰਦਰਸ਼ਨ ਦੀ ਉਮੀਦ ਹੈ।


 

  • ਵੈਸਟਇੰਡੀਜ਼ ਨੂੰ ਇਸ ਸਮੇਂ ਆਲਰਾਉਂਡਰ ਆਂਦਰੇ ਰਸੇਲ ਦੀ ਕਮੀ ਜ਼ਰੂਰ ਮਹਿਸੂਸ ਹੋ ਰਹੀ ਹੋਣੀ ਹੈ।


 

  • ਵੈਸਟਇੰਡੀਜ਼ ਨੂੰ ਇਸ ਮੈਚ ‘ਚ ਸ਼ਾਈ ਹੋਪ ਤੇ ਸ਼ਿਮਰੌਨ ਹੇਟਮੇਅਰ ਤੋਂ ਉਮੀਦਾਂ ਹਨ। ਦੋਨਾਂ ਨੇ ਵਨ-ਡੇਅ ਸੀਰੀਜ਼ ‘ਚ ਸੈਂਕੜਾ ਜੜਿਆ ਸੀ।