ਭਾਰਤ ਨੇ ਆਸਟ੍ਰੇਲੀਆ ਨੂੰ ਕਰਾਰੀ ਮਾਤ ਦਿੰਦਿਆਂ ਅੰਡਰ-19 ਵਿਸ਼ਵ ਕੱਪ 'ਤੇ ਕਬਜ਼ਾ ਕਰ ਲਿਆ ਹੈ। ਹੁਣ ਤਕ ਭਾਰਤ ਨੇ ਕੁੱਲ 4 ਅੰਡਰ-19 ਵਿਸ਼ਵ ਕੱਪ ਜਿੱਤੇ ਹਨ, ਜੋ ਇੱਕ ਦੇਸ਼ ਲਈ ਸਭ ਤੋਂ ਵੱਧ ਹੈ। 2018 ਦੇ ਵਿਸ਼ਵ ਕੱਪ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦੇ ਦਿੱਤੀ ਹੈ।


ਆਸਟ੍ਰੇਲੀਆ ਵੱਲੋਂ ਦਿੱਤੇ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 2 ਵਿਕਟਾਂ ਦੇ ਨੁਕਸਾਨ 39ਵੇਂ ਓਵਰ ਵਿੱਚ ਜਿੱਤ ਦਰਜ ਕਰ ਲਈ। ਭਾਰਤ ਲਈ ਮਨਜੀਤ ਕਾਲੜਾ ਨੇ ਨਾਬਾਦ 101 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੀਆਂ ਬਰੂਹਾਂ ਤਕ ਪਹੁੰਚਾਇਆ। ਉਨ੍ਹਾਂ ਦੇ ਨਾਲ ਹਾਰਵਿਕ ਦੇਸਾਈ ਨੇ 47 ਦੌੜਾਂ ਬਣਾਈਆਂ।

ਭਾਰਤ ਦੇ ਕੈਪਟਨ ਪ੍ਰਿਥਵੀ ਸ਼ਾਅ ਤੇ ਸ਼ੁਭਨਮ ਗਿੱਲ ਨੇ ਕ੍ਰਮਵਾਰ 29 ਤੇ 31 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੇ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਇਸ਼ਾਨ ਪੋਰੇਲ, ਸ਼ਿਵਾ ਸਿੰਘ, ਕਮਲੇਸ਼ ਨਾਗਰਕੋਟੀ ਤੇ ਅੰਕੁਲ ਰਾਏ ਨੇ 2-2 ਵਿਕਟਾਂ ਹਾਸਲ ਕੀਤੀਆਂ ਜਦਕਿ ਸ਼ਿਵਮ ਮਾਵੀ ਨੇ ਆਸਟ੍ਰੇਲੀਆ ਦੇ 1 ਖਿਡਾਰੀ ਨੂੰ ਆਊਟ ਕੀਤਾ।