ਏਅਰਫੋਰਸ ਦਾ ਮਿਗ-21 ਲੜਾਕੂ ਜਹਾਜ਼ ਤਬਾਹ
ਏਬੀਪੀ ਸਾਂਝਾ | 18 Jul 2018 02:18 PM (IST)
ਚੰਡੀਗੜ੍ਹ: ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਕਾਂਗੜਾ ਦੇ ਪੁਲਿਸ ਕਪਤਾਨ ਨੇ ਕਿਹਾ ਕਿ ਹਾਦਸਾ ਦੁਪਹਿਰ ਤਕਰੀਬਨ 1:30 ਵਜੇ ਵਾਪਰਿਆ। ਹਾਦਸੇ ਤੋਂ ਬਾਅਦ ਜਹਾਜ਼ ਦਾ ਪਾਇਲਟ ਲਾਪਤਾ ਹੈ। ਐਸਪੀ ਸੰਤੋਸ਼ ਪਟਿਆਲ ਨੇ ਦੱਸਿਆ ਕਿ ਕਾਂਗੜਾ ਜ਼ਿਲ੍ਹੇ ਦੇ ਜਵਾਲੀ ਖੇਤਰ ਦੇ ਪਟਾ ਜਟੀਆਂ ਪਿੰਡ ਵਿੱਚ ਇਹ ਹਾਦਸਾ ਵਾਪਰਿਆ। ਜਹਾਜ਼ ਦਾ ਮਲਬਾ ਕਾਫੀ ਦੂਰ-ਦੂਰ ਤਕ ਖਿੱਲਰ ਗਿਆ। ਮੌਕੇ 'ਤੇ ਏਅਰ ਫੋਰਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਚੁੱਕੇ ਹਨ। ਬਚਾਅ ਟੀਮਾਂ ਨੇ ਪਾਇਲਟ ਤੇ ਉਸ ਦੀਆਂ ਚੀਜ਼ਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਹਵਾਈ ਫ਼ੌਜ ਦੇ ਅਧਿਕਾਰੀ ਹਾਦਸੇ ਦੇ ਕਾਰਨ ਜਾਣਨ ਵਿੱਚ ਜੁਟ ਗਏ ਹਨ। ਫਿਲਹਾਲ ਜਹਾਜ਼ ਦੇ ਪਾਇਲਟ ਦੇ ਨਾਂਅ ਅਤੇ ਹੋਰ ਜਾਣਕਾਰੀ ਨਹੀਂ ਮਿਲੀ ਹੈ।