ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਨੇ ਆਪਣੀ ਵੈਬਸਾਈਟ ’ਤੇ ਕੌਮਾਂਤਰੀ ਉਡਾਣਾਂ ਦੀਆਂ ਟਿਕਟਾਂ ’ਤੇ 30 ਫੀਸਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਛੋਟ ਪ੍ਰੀਮੀਅਰ ਤੇ ਇਕਾਨਮੀ ਸ਼੍ਰੇਣੀ ਲਈ ਜਾਇਜ਼ ਹੈ। ਇਸ ਦੇ ਨਾਲ ਹੀ ਜੇ ਘਰੇਲੂ ਉਡਾਣਾਂ ਦੀ ਗੱਲ ਕੀਤੀ ਜਾਏ ਤਾਂ ਕੁਝ ਉਡਾਣਾਂ ’ਤੇ ਜੈੱਟ ਏਅਰਵੇਜ਼ 25 ਫੀਸਦੀ ਦੀ ਛੋਟ ਦੇ ਰਿਹਾ ਹੈ। ਇਸ ਆਫਰ ਦਾ ਫਾਇਦਾ ਲੈਣ ਲਈ ਗਾਹਕਾਂ ਨੂੰ 17 ਜੁਲਾਈ ਤੋਂ ਲੈ ਕੇ 23 ਜੁਲਾਈ ਵਿਚਾਲੇ ਟਿਕਟਾਂ ਬੁੱਕ ਕਰਨੀਆਂ ਪੈਣਗੀਆਂ।

ਇਨ੍ਹਾਂ ਉਡਾਣਾਂ ’ਤੇ ਜੈੱਟ ਏਅਰਵੇਜ਼ 30 ਫ਼ੀਸਦੀ ਛੋਟ ਦ ਰਿਹਾ ਹੈ ਜਿਸ ਵਿੱਚ ਯੂਰੋਪ ਦੀਆਂ ਉਡਾਣਾਂ ਤੇ ਉਸ ਦੇ ਕੋਡਸ਼ੇਅਰ ਪਾਰਟਨਰ ਸ਼ਾਮਲ ਹਨ। ਇਸ ਦੇ ਨਾਲ ਏਅਰ ਫਰਾਂਸ ਤੇ ਕੇਐਲਐਮ ਰੌਇਲ ਡੱਚ ਏਅਰਲਾਈਨ ਵੀ ਸ਼ਾਲਮ ਹੈ। ਕੋਡ ਸ਼ੇਅਰ ਅਜਿਹਾ ਪ੍ਰਬੰਧ ਹੈ ਜਿੱਥੇ ਏਅਰਲਾਈਨ ਵਿੱਚ ਮਾਰਕਿਟ ਤੇ ਉਡਾਣਾਂ ਨੂੰ ਵੇਚਣ ਸਬੰਧੀ ਡੀਲ ਹੁੰਦੀ ਹੈ।

ਯਾਦ ਰਹੇ ਕਿ ਇਹ ਆਫਰ ਸਿਰਫ ਰਿਟਰਨ ਯਾਤਰਾ ਤੇ ਚੁਣੀ ਗਈ ਬੁਕਿੰਗ ’ਤੇ ਹੀ ਲਾਗੂ ਹੈ। ਹਾਲਾਂਕਿ ਇਹ ਟੋਰਾਂਟੋ ਜਾਣ ਵਾਲੇ ਯਾਤਰੀਆਂ ਲਈ ਨਹੀਂ ਹੈ। ਇਸ ਦੇ ਨਾਲ ਹੀ ਕੋਲਕਾਤਾ ਤੋਂ ਢਾਕਾ ਜਾਣ ਲਈ ਵੀ ਇਹ ਵਨ ਵੇਅ ਯਾਤਰਾ ਲਈ ਲਾਗੂ ਨਹੀਂ ਹੈ।

ਘਰੇਲੂ ਉਡਾਣਾਂ ’ਤੇ ਕੰਪਨੀ 25 ਫੀਸਦੀ ਛੂਟ ਦੇ ਰਹੀ ਹੈ। ਇਸ ਦੀ ਸ਼ੁਰੂਆਤ 17 ਜੁਲਾਈ ਤੋਂ ਹੋ ਗਈ ਹੈ।