ਯਾਦ ਰਹੇ ਦੋ ਦਿਨ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੀ ਪਾਕਿ ਫ਼ੌਜ ਨੇ ਅਜਿਹਾ ਹੀ ਅਭਿਆਸ ਕੀਤਾ ਸੀ। ਭਾਰਤੀ ਫ਼ੌਜ ਨੂੰ ਵੀ ਉਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਰ ਭਾਰਤ ਪਾਕਿਸਤਾਨ ਦਰਮਿਆਨ ਤਣਾਅ ਕਰਨ ਲੋਕਾਂ ਦੇ ਮਨ ਵਿੱਚ ਕਈ ਕਿਸਮ ਦੇ ਤੌਖ਼ਲੇ ਪੈਦਾ ਹੋ ਗਏ।
ਅੰਮ੍ਰਿਤਸਰ ਵਿੱਚ ਲੋਕਾਂ ਨੇ ਕਈ ਵਾਰ ਧਮਾਕੇ ਜਿਹੀਆਂ ਆਵਾਜ਼ਾਂ ਵੀ ਸੁਣੀਆਂ ਤੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਇਸ ਤੋਂ ਬਾਅਦ ਟਵਿੱਟਰ 'ਤੇ #Amritsar ਟ੍ਰੈਂਡ ਵੀ ਕੀਤਾ। ਹਾਲਾਂਕਿ, ਅੰਮ੍ਰਿਤਸਰ ਦੇ ਏਡੀਸੀਪੀ ਨੇ ਰਾਤ ਨੂੰ ਬਿਆਨ ਜਾਰੀ ਕਰ ਲੋਕਾਂ ਨੂੰ ਭੈਅ ਮੁਕਤ ਹੋਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਅਫਵਾਹਾਂ 'ਤੇ ਭਰੋਸਾ ਨਾ ਕਰਨ ਦੀ ਅਪੀਲ ਵੀ ਕੀਤੀ।
ਦੋ ਦਿਨ ਪਹਿਲਾਂ ਭਾਰਤੀ ਹਵਾਈ ਫ਼ੌਜ ਦੇ ਰਾਡਾਰ ਨੇ ਦੋ ਪਾਕਿਸਤਾਨੀ ਹਵਾਈ ਫ਼ੌਜ ਦੇ ਜ਼ਹਾਜ਼ਾਂ ਦੀ ਮੌਜੂਦਗੀ ਦੇਖੀ ਸੀ। ਇਹ ਜਹਾਜ਼ ਐਲਓਸੀ ਦੇ 10 ਕਿਲੋਮੀਟਰ ਨੇੜਿਓਂ ਲੰਘ ਰਹੇ ਸੀ। ਸਰਹੱਦ 'ਤੇ ਲੋਕਾਂ ਨੂੰ ਜੈੱਟ ਜਹਾਜ਼ਾਂ ਦੇ ਆਵਾਜ਼ ਦੀ ਗਤੀ ਦੇ ਤੇਜ਼ ਚੱਲਣ ਕਾਰਨ ਪੈਦਾ ਹੋਈ ਕੰਨ ਪਾੜਵੀਂ ਆਵਾਜ਼ (ਸੁਪਰਸੌਨਿਕ ਬੂਮ) ਸੁਣਾਈ ਦਿੱਤੀ ਸੀ, ਜਿਸ ਨੂੰ ਲੋਕਾਂ ਨੇ ਬੰਬ ਦੇ ਧਮਾਕੇ ਸਮਝ ਲਿਆ।