ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਨੇ ਵੀਰਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹਵਾਈ ਜਹਾਜ਼ ਏਐਨ-32 ਵਿੱਚ ਸਵਾਰ 13 ਜਣਿਆਂ ਵਿੱਚੋਂ ਕੋਈ ਵੀ ਜਿਊਂਦਾ ਨਹੀਂ ਬਚਿਆ ਹੈ। ਇਨ੍ਹਾਂ ਵਿੱਚ ਸਮਾਣਾ ਦਾ ਅਫਸਰ ਵੀ ਸ਼ਾਮਲ ਸੀ। AN-32 ਬੀਤੀ ਤਿੰਨ ਜੂਨ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਗੁਆਚ ਗਿਆ ਸੀ ਤੇ ਬੀਤੇ ਦਿਨੀਂ ਇਸ ਦਾ ਮਲਬਾ ਮਿਲਿਆ ਸੀ। ਇਸ ਜਹਾਜ਼ ਵਿੱਚ ਸਮਾਣਾ ਦਾ ਫਲਾਈਟ ਲੈਫ਼ਟੀਨੈਂਟ ਮੋਹਿਤ ਗਰਗ ਵੀ ਸਵਾਰ ਸੀ।


ਹਵਾਈ ਫ਼ੌਜ ਮੁਤਾਬਕ ਜਹਾਜ਼ ਦਾ ਮਲਬਾ ਲੀਪੋ ਤੋਂ 16 ਕਿਲੋਮੀਟਰ ਦੂਰ ਮਿਲਿਆ ਸੀ। ਅਸਮ ਦੇ ਜੋਰਹਟ ਤੋਂ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਇਸ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ ਤੇ ਇਸ ਨੇ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਉੱਤਰਨਾ ਸੀ। ਪਰ ਗੁਆਚ ਜਾਣ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹੁਣ ਏਅਰ ਫੋਰਸ ਨੇ ਸਾਫ ਕਰ ਦਿੱਤਾ ਹੈ ਕਿ ਇਸ ਵਿੱਚ ਸਵਾਰ ਕੋਈ ਵੀ ਵਿਅਕਤੀ ਨਹੀਂ ਬਚਿਆ ਹੈ।