Sri Hemkunt Sahib: ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਖੋਲ੍ਹ ਦਿੱਤੇ ਗਏ ਹਨ। ਸੰਗਤ ਵੀ ਵੱਡੀ ਗਿਣਤੀ ਵਿੱਚ ਦਰਸ਼ਨ ਕਰਨ ਲਈ ਪੁੱਜ ਰਹੀ ਹੈ। ਪਰ ਜੇਕਰ ਕਿਵਾੜ ਸਮੇਂ ਸਿਰ ਖੋਲ੍ਹੇ ਗਏ ਹਨ, ਤਾਂ ਇਸ ਦੇ ਪਿੱਛੇ ਫੌਜ ਦਾ ਬਹੁਤ ਵੱਡਾ ਉਪਰਾਲਾ ਹੈ। ਦੱਸ ਦਈਏ ਕਿ ਭਾਰਤੀ ਫੌਜ ਨੇ ਧੀਰਜ ਅਤੇ ਸ਼ਰਧਾ ਦਿਖਾਉਂਦਿਆਂ ਹੋਇਆਂ ਇੱਕ ਵਾਰ ਫਿਰ ਉੱਤਰਾਖੰਡ ਵਿੱਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਲਈ ਤੀਰਥ ਯਾਤਰਾ ਦੇ ਮਾਰਗ ਨੂੰ ਸਮੇਂ ਸਿਰ ਸਾਫ ਕੀਤਾ ਹੈ ਅਤੇ ਸੰਗਤਾਂ ਲਈ ਰਾਹ ਪੱਧਰਾ ਕੀਤਾ।

ਉੱਥੇ ਹੀ ਫੌਜ ਦੀ ਸੈਂਟਰਲ ਕਮਾਂਡ ਭਾਰਤੀ ਫੌਜ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਪੁਸ਼ਟੀ ਕੀਤੀ ਕਿ ਉੱਤਰ ਭਾਰਤ ਖੇਤਰ ਦੇ IBEX ਸੈਪਰਸ ਨੇ ਸਮੁੰਦਰ ਤਲ ਤੋਂ 15,000 ਫੁੱਟ ਤੋਂ ਵੱਧ ਉਚਾਈ 'ਤੇ ਸਥਿਤ ਖਤਰਨਾਕ ਅਤੇ ਗਲੇਸ਼ੀਅਰ ਨਾਲ ਭਰੇ ਰਸਤੇ ਨੂੰ ਸਫਲਤਾਪੂਰਵਕ ਸਾਫ਼ ਕਰ ਦਿੱਤਾ ਹੈ। ਉਨ੍ਹਾਂ ਨੇ ਫੌਜ ਦੇ ਜਵਾਨਾਂ ਵਲੋਂ ਬਰਫ ਨਾਲ ਭਰੇ ਰਸਤੇ ਨੂੰ ਸਾਫ ਕਰਨ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਵਾਨ ਇੰਨੇ ਘੱਟ ਤਾਪਮਾਨ ਵਿੱਚ ਪੂਰੀ ਮਿਹਨਤ ਨਾਲ ਬਰਫ ਹਟਾ ਰਹੇ ਹਨ ਤਾਂ ਕਿ ਸੰਗਤ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕੰਮ ਨੇ ਗੁਰਦੁਆਰਾ ਸਾਹਿਬ ਦੇ ਕਮੇਟੀ ਨੇ ਫੌਜ ਦੇ ਜਵਾਨਾਂ ਨੂੰ ਸਨਮਾਨਿਤ ਕੀਤਾ।

ਲਗਭਗ ਛੇ ਕਿਲੋਮੀਟਰ ਦੇ ਗਲੇਸ਼ੀਅਰ ਵਾਲੇ ਇਲਾਕੇ ਨੂੰ ਪਾਰ ਕਰਦਿਆਂ ਹੋਇਆਂ ਫੌਜ ਦੇ ਇੰਜੀਨੀਅਰਾਂ ਨੇ ਕੁਦਰਤ ਦੀਆਂ ਮੁਸ਼ਕਲਾਂ ਦੇ ਵਿਰੁੱਧ ਅਣਥੱਕ ਮਿਹਨਤ ਕੀਤੀ ਤਾਂ ਜੋ 25 ਮਈ ਨੂੰ ਸ਼ੁਰੂ ਹੋਈ ਸਾਲਾਨਾ ਯਾਤਰਾ ਤੋਂ ਪਹਿਲਾਂ ਪਵਿੱਤਰ ਰਸਤੇ ਨੂੰ ਸਾਫ ਕੀਤਾ ਜਾ ਸਕੇ ਅਤੇ ਸੰਗਤਾਂ ਲਈ ਰਾਹ ਪੱਧਰਾ ਕੀਤਾ ਜਾ ਸਕੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।