PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendara Modi) ਨੇ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਵਿੱਚ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੌਰਾਨ ਉਨ੍ਹਾਂ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ। ਪੀਐਮ ਮੋਦੀ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਹਾਲੇ ਆਪਰੇਸ਼ਨ ਸਿੰਦੂਰ ਖ਼ਤਮ ਨਹੀਂ ਹੋਇਆ ਹੈ। ਪਾਕਿਸਤਾਨ ਇਹ ਸਮਝ ਲਵੇ ਕਿ ਅਸੀਂ ਤਿੰਨ ਵਾਰ ਘਰ ਵਿੱਚ ਵੜ ਕੇ ਮਾਰਿਆ ਹੈ।
ਪੀਐਮ ਮੋਦੀ ਨੇ ਕਿਹਾ ਜੇਕਰ ਭਾਰਤ ਵਿੱਚ ਅੱਤਵਾਦੀ ਹਮਲਾ ਹੋਇਆ ਤਾਂ ਦੁਸ਼ਮਨ ਨੂੰ ਉਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਪਾਕਿਸਤਾਨ ਸਮਝ ਲਵੇ ਤਿੰਨ ਵਾਰ ਘਰ ਵਿੱਚ ਵੜ ਕੇ ਮਾਰਿਆ ਹੈ। ਅਸੀਂ ਸ਼ਕਤੀ ਨੂੰ ਪੂਜਦੇ ਹਾਂ। ਅੱਤਵਾਦ ਤੋਂ ਇਲਾਵਾ ਪਾਕਿਸਤਾਨ ਦੇ ਕੋਲ ਕੁਝ ਵੀ ਨਹੀਂ ਹੈ। ਅਸੀਂ ਉਨ੍ਹਾਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਹੈ, ਜਿਸ ਦੀ ਉਸ ਨੂੰ ਉਮੀਦ ਵੀ ਨਹੀਂ ਸੀ। ਪਾਕਿਸਤਾਨ ਨੇ ਸਿਰਫ ਅੱਤਵਾਦ ਨੂੰ ਪਾਲਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਜਦੋਂ ਭਾਰਤ ਇੱਕ 'ਵਿਕਸਤ ਰਾਸ਼ਟਰ' ਬਣਨ ਵੱਲ ਵਧ ਰਿਹਾ ਹੈ, ਬੰਗਾਲ ਦੀ ਭਾਗੀਦਾਰੀ ਉਮੀਦਯੋਗ ਅਤੇ ਜ਼ਰੂਰੀ ਵੀ ਹੈ। ਇਸ ਇਰਾਦੇ ਨਾਲ, ਕੇਂਦਰ ਸਰਕਾਰ ਇੱਥੇ ਬੁਨਿਆਦੀ ਢਾਂਚੇ, ਨਵੀਨਤਾ ਅਤੇ ਨਿਵੇਸ਼ ਨੂੰ ਲਗਾਤਾਰ ਨਵੀਂ ਗਤੀ ਦੇ ਰਹੀ ਹੈ। ਬੰਗਾਲ ਦਾ ਵਿਕਾਸ ਭਾਰਤ ਦੇ ਭਵਿੱਖ ਦੀ ਨੀਂਹ ਹੈ। ਅੱਜ ਉਸ ਨੀਂਹ ਵਿੱਚ ਇੱਕ ਹੋਰ ਮਜ਼ਬੂਤ ਇੱਟ ਜੋੜਨ ਦਾ ਦਿਨ ਹੈ। ਕੁਝ ਦੇਰ ਪਹਿਲਾਂ, ਅਸੀਂ ਇਸ ਪਲੇਟਫਾਰਮ ਤੋਂ ਅਲੀਪੁਰਦੁਆਰ ਅਤੇ ਕੂਚ ਬਿਹਾਰ ਵਿੱਚ ਸਿਟੀ ਗੈਸ ਵੰਡ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ।"
ਪ੍ਰਧਾਨ ਮੰਤਰੀ ਮੋਦੀ ਨੇ ਗੈਸ ਵੰਡ ਪ੍ਰੋਜੈਕਟ ਬਾਰੇ ਕੀ ਕਿਹਾ
ਪ੍ਰਧਾਨ ਮੰਤਰੀ ਮੋਦੀ ਨੇ ਗੈਸ ਵੰਡ ਪ੍ਰੋਜੈਕਟ ਬਾਰੇ ਕਿਹਾ, "ਇਸ ਪ੍ਰੋਜੈਕਟ ਨਾਲ, ਪਾਈਪਲਾਈਨ ਰਾਹੀਂ 2.5 ਲੱਖ ਤੋਂ ਵੱਧ ਘਰਾਂ ਨੂੰ ਸਾਫ਼, ਸੁਰੱਖਿਅਤ ਅਤੇ ਸਸਤੀ ਗੈਸ ਸਪਲਾਈ ਕੀਤੀ ਜਾਵੇਗੀ। ਇਸ ਨਾਲ ਨਾ ਸਿਰਫ਼ ਰਸੋਈ ਲਈ ਸਿਲੰਡਰ ਖਰੀਦਣ ਦੀ ਚਿੰਤਾ ਖਤਮ ਹੋਵੇਗੀ, ਸਗੋਂ ਪਰਿਵਾਰਾਂ ਨੂੰ ਸੁਰੱਖਿਅਤ ਗੈਸ ਸਪਲਾਈ ਵੀ ਮਿਲ ਸਕੇਗੀ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।