Avalanchehits Indian Army:  ਲੱਦਾਖ 'ਚ ਸੋਮਵਾਰ (9 ਅਕਤੂਬਰ) ਨੂੰ ਮਾਊਂਟ ਕੁਨ ਦੇ ਕੋਲ ਭਾਰਤੀ ਫੌਜ ਦੀ ਇਕ ਟੀਮ ਬਰਫ ਦੇ ਤੋਦੇ ਦੀ ਲਪੇਟ 'ਚ ਆ ਗਈ। ਫੌਜੀ ਸੂਤਰਾਂ ਮੁਤਾਬਕ ਬਰਫੀਲੇ ਤੂਫਾਨ 'ਚ ਇਕ ਫੌਜੀ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਪਾਹੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਹੋਰ ਲਾਪਤਾ ਸੈਨਿਕਾਂ ਦੀ ਭਾਲ ਜਾਰੀ ਹੈ।


ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਤਿੰਨ ਫੌਜੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਮਾਊਂਟ ਕੁਨ ਨੇੜੇ ਬਰਫ਼ ਦੇ ਤੋਦੇ ਡਿੱਗਣ ਕਾਰਨ ਇਕ ਫ਼ੌਜੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲਾਪਤਾ ਹਨ।


ਪਰਬਤਾਰੋਹ ਦੀ ਸਿਖਲਾਈ ਲੈਣ ਗਏ ਸਨ ਸਿਪਾਹੀ


ਰੱਖਿਆ ਸੂਤਰਾਂ ਨੇ ਦੱਸਿਆ ਕਿ ਹਾਈ ਅਲਟੀਟਿਊਡ ਵਾਰਫੇਅਰ ਸਕੂਲ (HAWS) ਅਤੇ ਫੌਜ ਦੇ ਆਰਮੀ ਐਡਵੈਂਚਰ ਵਿੰਗ ਦੇ ਲਗਭਗ 40 ਜਵਾਨਾਂ ਦੀ ਇੱਕ ਟੁਕੜੀ ਮਾਊਂਟ ਕੁਨ (ਲਦਾਖ) ਦੇ ਨੇੜੇ ਰੁਟੀਨ ਸਿਖਲਾਈ ਗਤੀਵਿਧੀਆਂ ਵਿੱਚ ਸ਼ਾਮਲ ਸੀ।


"ਟਰੇਨ ਦਿ ਟਰੇਨਰ" ਸੰਕਲਪ ਦੇ ਤਹਿਤ HAWS ਭਾਗੀਦਾਰਾਂ ਨੂੰ ਸਹੀ ਪਰਬਤਾਰੋਹੀ ਸਿਖਲਾਈ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਸ ਸੀਜ਼ਨ ਦੌਰਾਨ ਅਜਿਹੀਆਂ ਅਭਿਆਸਾਂ ਦਾ ਆਯੋਜਨ ਜਾਰੀ ਹੈ," ਉਸਨੇ ਕਿਹਾ। ਹਾਲਾਂਕਿ ਸੂਤਰਾਂ ਨੇ ਦੱਸਿਆ ਕਿ 8 ਅਕਤੂਬਰ ਨੂੰ ਟ੍ਰੇਨਿੰਗ ਚੜ੍ਹਾਈ ਦੌਰਾਨ ਫੌਜ ਦੀ ਟੁਕੜੀ ਨੂੰ ਭਾਰੀ ਬਰਫਬਾਰੀ ਦਾ ਸਾਹਮਣਾ ਕਰਨਾ ਪਿਆ ਸੀ।


ਅਜੇ ਵੀ ਜਾਰੀ ਹੈ ਸਰਚ ਆਪਰੇਸ਼ਨ


ਉਨ੍ਹਾਂ ਕਿਹਾ, "ਸਾਡੇ ਚਾਰ ਫੌਜੀ ਜਵਾਨ ਹੇਠਾਂ ਫਸ ਗਏ ਸਨ। ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਅਜੇ ਵੀ ਜਾਰੀ ਹੈ।" ਉਨ੍ਹਾਂ ਦੱਸਿਆ ਕਿ ਇੱਕ ਖ਼ਤਰਨਾਕ ਤਲਾਸ਼ੀ ਮੁਹਿੰਮ ਦੌਰਾਨ ਬਰਫ਼ ਦੇ ਤੋਦੇ ਹੇਠਾਂ ਦੱਬੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।


 


 


 


 


 


 


 


 


 


 


 


 


 


 


 


 


 


 


 


 


 


 


 


 


 


 


 


 


 


 


 


 


 


ਫੌਜੀ ਸੂਤਰਾਂ ਦੇ ਮੁਤਾਬਕ, "ਖਰਾਬ ਮੌਸਮ ਅਤੇ ਭਾਰੀ ਬਰਫ ਜਮ੍ਹਾ ਹੋਣ ਦੇ ਬਾਵਜੂਦ, ਭਾਰੀ ਬਰਫ ਦੇ ਹੇਠਾਂ ਫਸੇ ਹੋਰ ਲੋਕਾਂ ਨੂੰ ਲੱਭਣ ਅਤੇ ਬਚਾਉਣ ਲਈ ਖੋਜ ਅਤੇ ਬਚਾਅ ਕਾਰਜ ਜਾਰੀ ਹਨ।"