Chhattisgarh MP Rajasthan BJP Candidate List 2023: ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਭਾਜਪਾ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਸੋਮਵਾਰ (9 ਅਕਤੂਬਰ) ਨੂੰ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਲਈ ਸੂਚੀ ਜਾਰੀ ਕੀਤੀ ਹੈ।


ਭਾਜਪਾ ਨੇ ਰਾਜਸਥਾਨ 'ਚ 41 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਦੋਂ ਕਿ ਛੱਤੀਸਗੜ੍ਹ ਵਿੱਚ 64 ਅਤੇ ਮੱਧ ਪ੍ਰਦੇਸ਼ ਵਿੱਚ 57 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਛੱਤੀਸਗੜ੍ਹ ਲਈ ਭਾਜਪਾ ਦੀ ਇਹ ਦੂਜੀ ਅਤੇ ਮੱਧ ਪ੍ਰਦੇਸ਼ ਲਈ ਤੀਜੀ ਸੂਚੀ ਹੈ। 


ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਮੱਧ ਪ੍ਰਦੇਸ਼ ਦੇ ਬੁਧਨੀ ਤੋਂ ਟਿਕਟ ਦਿੱਤੀ ਗਈ ਹੈ। ਉੱਥੇ ਹੀ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਦਤੀਆ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ।


ਇਹ ਵੀ ਪੜ੍ਹੋ: ISRO Cyber Attack : ਐਸ ਸੋਮਨਾਥ ਨੇ ਦਿੱਸਿਆ ਇਸਰੋ 'ਤੇ ਰੋਜ਼ਾਨਾ ਕਿੰਨੇ ਹੁੰਦੇ ਸਾਈਬਰ ਹਮਲੇ, ਆਂਕੜੇ ਪੜ੍ਹ ਕੇ ਰਹਿ ਜਾਵੋਗੇ ਹੈਰਾਨ


ਰਾਜਸਥਾਨ 'ਚ ਕਿਸ ਨੂੰ ਦਿੱਤੀ ਗਈ ਟਿਕਟ?


ਰਾਜਸਥਾਨ ਦੇ ਸਵਾਈ ਮਾਧੋਪੁਰ ਤੋਂ ਰਾਜ ਸਭਾ ਮੈਂਬਰ ਕਿਰੋੜੀਲਾਲ ਮੀਨਾ ਨੂੰ ਟਿਕਟ ਦਿੱਤੀ ਗਈ ਹੈ। ਸੰਸਦ ਮੈਂਬਰ ਭਾਗੀਰਥ ਚੌਧਰੀ, ਬਾਲਕਨਾਥ, ਨਰਿੰਦਰ ਕੁਮਾਰ ਅਤੇ ਦੇਵਜੀ ਪਟੇਲ ਨੂੰ ਵੀ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੂੰ ਜੈਪੁਰ ਤੋਂ ਟਿਕਟ ਦਿੱਤੀ ਗਈ ਹੈ।


ਰਾਜਸਥਾਨ ਦੀ ਇਸ ਸੂਚੀ 'ਚ 19 ਸੀਟਾਂ ਅਜਿਹੀਆਂ ਹਨ, ਜਿਨ੍ਹਾਂ 'ਚ ਭਾਜਪਾ ਕਦੇ ਨਹੀਂ ਜਿੱਤ ਸਕੀ। ਪਿਛਲੀਆਂ ਚੋਣਾਂ 'ਚ ਬਾਕੀ ਸੀਟਾਂ 'ਤੇ ਭਾਜਪਾ ਹਾਰ ਗਈ ਸੀ। ਵਸੁੰਧਰਾ ਰਾਜੇ ਦੇ ਕਰੀਬੀ ਨਰਪਤ ਸਿੰਘ ਰਾਜਵੀ ਦੀ ਟਿਕਟ ਰੱਦ ਕਰਨ ਤੋਂ ਬਾਅਦ ਭਾਜਪਾ ਨੇ ਦੀਆਂ ਕੁਮਾਰੀ ਨੂੰ ਵਿਦਿਆਧਰ ਨਗਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ।


ਛੱਤੀਸਗੜ੍ਹ ਤੋਂ 3 ਸੰਸਦ ਮੈਂਬਰਾਂ ਨੂੰ ਮਿਲੀਆਂ ਟਿਕਟਾਂ


ਛੱਤੀਸਗੜ੍ਹ ਤੋਂ 3 ਸੰਸਦ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਵਿਚ ਸਭ ਤੋਂ ਹੈਰਾਨ ਕਰਨ ਵਾਲਾ ਨਾਂ ਸਾਜਾ ਤੋਂ ਈਸ਼ਵਰ ਸਾਹੂ ਦਾ ਹੈ। ਈਸ਼ਵਰ ਸਾਹੂ ਦੇ ਬੇਟੇ ਦੀ ਦੋ ਫਿਰਕਿਆਂ ਦੇ ਝਗੜੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਸਾਬਕਾ ਕੁਲੈਕਟਰ ਓਪੀ ਚੌਧਰੀ ਨੂੰ ਰਾਏਗੜ੍ਹ ਤੋਂ ਟਿਕਟ ਮਿਲੀ ਹੈ। ਸੂਬਾ ਪ੍ਰਧਾਨ ਅਰੁਣ ਸੇਵ ਲੋਰਮੀ ਤੋਂ ਚੋਣ ਲੜਨਗੇ।


ਇਹ ਵੀ ਪੜ੍ਹੋ: Service Voter: ਕੌਣ ਹੁੰਦ ਨੇ ਸਰਵਿਸ ਵੋਟਰ ? ਜੋ ਪੋਲਿੰਗ ਬੂਥ 'ਤੇ ਜਾਏ ਬਿਨਾਂ ਪਾ ਦਿੰਦੇ ਨੇ ਵੋਟ