Indian Army Day 2022: ਸੈਨਾ ਦਿਵਸ ਮੌਕੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੇ ਜਵਾਨਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਟਵੀਟ ਕਰਕੇ ਲਿਖਿਆ ਕਿ ਸੈਨਾ ਦਿਵਸ ਦੇ ਮੌਕੇ ‘ਤੇ ਵਿਸ਼ੇਸ਼ ਰੂਪ ‘ਚ ਸਾਡੇ ਸਾਰੇ ਬਹਾਦਰ ਸੈਨਿਕਾਂ, ਸਨਮਾਨਿਤ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ। ਭਾਰਤੀ ਸੈਨਾ ਦੁਨੀਆ ‘ਚ ਆਪਣੀ ਬਹਾਦਰੀ ਅਤੇ ਪੇਸ਼ੇਵਰ ਅਮਦਾਜ਼ ਲਈ ਜਾਣੀ ਜਾਂਦੀ ਹੈ।
ਭਾਰਤੀ ਫੌਜ ਦੀਆਂ ਬੇਸ਼ਕੀਮਤੀ ਸੇਵਾਵਾਂ ਦਾ ਵਰਣਨ ਸ਼ਬਦਾਂ ‘ਚ ਸੰਭਵ ਨਹੀਂ
ਉਹਨਾਂ ਨੇ ਲਿਖਿਆ ਕਿ ਰਾਸ਼ਟਰੀ ਸੁਰੱਖਿਆ ਦੀ ਦਿਸ਼ਾ ‘ਚ ਭਾਰਤੀ ਸੈਨਾ ਵੱਲੋਂ ਕੀਤੀਆਂ ਗਈਆਂ ਬੇਸ਼ਕੀਮਤੀ ਸੇਵਾਵਾਂ ਦਾ ਵਰਣਨ ਸ਼ਬਦਾਂ ‘ਚ ਨਹੀਂ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਦੂਜੇ ਟਵੀਟ ‘ਚ ਸੈਨਾ ਲਈ ਲਿਖਿਆ ਕਿ ਭਾਰਤੀ ਸੈਨਾ ਦੇ ਜਵਾਨ ਹਰ ਹਾਲਾਤ ਅਤੇ ਇਲਾਕਿਆਂ ‘ਚ ਦੇਸ਼ ਦੀ ਸੇਵਾ ਕਰਦੇ ਹਨ ਅਤੇ ਕੁਦਰਤੀ ਆਫਤਾਂ ਸਮੇਤ ਮਨੁੱਖੀ ਸੰਕਟਾਂ ਦੇ ਦੌਰਾਨ ਸਾਥੀ ਨਾਗਰਿਕਾਂ ਦੀ ਮਦਦ ਕਰਨ ‘ਚ ਸਭ ਤੋਂ ਅੱਗੇ ਹਨ। ਇਸਦੇ ਨਾਲ ਹੀ ਸਾਡੇ ਜਵਾਨ ਵਿਦੇਸ਼ਾਂ ‘ਚ ਵੀ ਸ਼ਾਂਤੀ ਮੁਹਿੰਮਾਂ ‘ਚ ਵੀ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਭਾਰਤੀ ਫੌਜ ਦੇ ਸ਼ਾਨਦਾਰ ਯੋਗਦਾਨ ‘ਤੇ ਭਾਰਤ ਨੂੰ ਮਾਣ ਹੈ।
ਪਹਿਲੇ ਫੀਲਡ ਮਾਰਸ਼ਲ ਦੀ ਯਾਦ ‘ਚ ਮਨਾਇਆ ਜਾਂਦਾ ਦਿਨ
ਦਰਅਸਲ ਫੀਲਡ ਮਾਰਸ਼ਲ ਕੇਐੱਮ ਕਰਿਅੱਪਾ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਫੌਜ ਮੁਖੀ 15 ਜਨਵਰੀ 1949 ਨੂੰ ਬਣੇ ਸਨ। ਇਹ ਭਾਰਤ ਦੇ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਘਟਨਾਵਾਂ ਚੋਂ ਇੱਕ ਮੰਨਿਆ ਜਾਂਦਾ ਹੈ ਇਸਲਈ ਹਰ ਸਾਲ 15 ਜਨਵਰੀ ਨੂੰ ਭਾਰਤੀ ਫੌਜ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।
ਫੌਜ ਨੂੰ ਮਿਲੀ ਨਵੀਂ ਕਾਂਬੈਟ(Combat) ਯੁਨੀਫਾਰਮ ਦੀ ਸੌਗਾਤ
ਇਸ ਮੌਕੇ ਥਲ ਸੈਨਾ ਪ੍ਰਮੁੱਖ ਜਨਰਲ ਐੱਮ.ਐੱਮ ਨਰਵਣੇ (Army Chief General MM Naravane) ਰਾਜਧਾਨੀ ਦਿੱਲੀ ‘ਚ ਕੈਂਟ ਸਥਿਤ ਕਰਿਅੱਪਾ ਗ੍ਰਾਊਂਡ ‘ਚ ਪਰੇਡ ਦੀ ਸਲਾਮੀ ਲੈਣਗੇ। ਇਸ ਸਾਲ ਦੀ ਪਰੇਡ ਇਸ ਲਈ ਵੀ ਖਾਸ ਹੈ ਕਿਉਂਕਿ ਅੱਜ ਪਹਿਲੀ ਵਾਰ ਭਾਰਤੀ ਫੌਜ ਦੀ ਨਵੀਂ ਕਾਂਬੈਟ ਯੁਨੀਫਾਰਮ ਦੀ ਝਲਕ ਦੇਖਣ ਨੂੰ ਮਿਲੇਗੀ।ਡਿਜੀਟਲ ਪੈਟਰਨ ‘ਚ NFIT ਵੱਲੋਂ ਤਿਆਰ ਕੀਤੀ ਗਈ ਇਸ ਵਰਦੀ ਨੂੰ ਹੀ ਜਵਾਨ ਯੁੱਧ ਦੇ ਮੈਦਾਨ ‘ਚ ਅਤ ਆਪਰੇਸ਼ਨਲ ਏਰੀਆ ‘ਚ ਪਾਇਆ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490