ਨਵੀਂ ਦਿੱਲੀ: ਇਜ਼ਰਾਈਲੀ ਐਪ ਨਾਲ ਭਾਰਤੀ ਐਕਟੀਵਿਸਟ ਤੇ ਪੱਤਰਕਾਰਾਂ ਦੀ ਜਾਸੂਸੀ ਦਾ ਖੁਲਾਸਾ ਹੋਣ ਮਗਰੋਂ ਭਾਰਤੀ ਥਲ ਸੈਨਾ ਦੇ ਮੁੱਖ ਦਫਤਰ ਨੇ ਵ੍ਹੱਟਸਐਪ ਦੇ ਇਸਤੇਮਾਲ ‘ਤੇ ਪਾਬੰਦੀ ਲਾ ਦਿੱਤੀ ਹੈ। ਤਕਰੀਬਨ 12 ਲੱਖ ਸੈਨਿਕਾਂ ਤੇ ਅਫਸਰਾਂ ਨੂੰ ਵ੍ਹੱਟਸਐਪ ‘ਤੇ ਕਿਸੇ ਵੀ ਤਰ੍ਹਾਂ ਦੀ ਆਫੀਸ਼ੀਅਲ ਕਮਿਊਨੀਕੇਸ਼ਨ ਕਰਨ ਤੋਂ ਮਨ੍ਹਾਂ ਕੀਤਾ ਗਿਆ ਹੈ। ਉਧਰ, ਜਾਸੂਸੀ ਦਾ ਜ਼ਰੀਆ ਬਣ ਚੁੱਕੇ ਫੇਸਬੁੱਕ ਅਕਾਉਂਟ ਨੂੰ ਤੁਰੰਤ ਪ੍ਰਭਾਵ ਤੋਂ ਨਿਰਪੱਖਕਰਨ ਦਾ ਹੁਕਮ ਦਿੱਤਾ ਹੈ।


ਜਵਾਨਾਂ ਨੂੰ ਸਮਾਰਟਫੋਨ ‘ਤੇ ਕਿਸੇ ਵੀ ਤਰ੍ਹਾਂ ਦਾ ਆਫੀਸ਼ੀਅਲ ਡੇਟਾ ਲੀਡ ਨਾ ਕਰਨ ਤੇ ਜੀਮੇਲ ਨਹੀਂ ਖੋਲ੍ਹਣ ਦੀ ਹਦਾਇਤ ਦਿੱਤੀ ਹੈ। ਇਸ ਦੇ ਨਾਲ ਹੀ ਕਸ਼ਮੀਰ ਤੇ ਪੂਰਬ-ਉੱਤਰ ‘ਚ ਸਰਹੱਦ ਤੇ ਸੰਵੇਦਨਸ਼ੀਲ ਇਲਾਕਿਆਂ ਦੇ ਮਿਲਟਰੀ ਸਟੇਸ਼ਨ ‘ਤੇ ਤਾਇਨਾਤ ਅਫਸਰਾਂ ਤੇ ਜਵਾਨਾਂ ਨੂੰ ਸਮਾਰਟਫੋਨ ‘ਚ ਲੋਕੇਸ਼ਨ ਆਪਸ਼ਨ ਬੰਦ ਕਰਨ ਨੂੰ ਕਿਹਾ ਗਿਆ ਹੈ। ਇਹ ਸਮਾਰਟਫੋਨ ਦਾ ਇਸਤੇਮਾਲ ਸਿਰਫ ਗੱਲਬਾਤ ਤੇ ਐਸਐਮਐਸ ਲਈ ਕਰ ਸਕਣਗੇ। ਸੈਨਾ ਨਾਲ ਜੁੜੀ ਕਿਸੇ ਵੀ ਜਾਣਕਾਰੀ ਨੂੰ ਲੀਕ ਹੋਣ ਤੋਂ ਬਚਾਉਣ ਲਈ ਇਹ ਕਦਮ ਚੁੱਕੇ ਗਏ ਹਨ।

ਸੂਤਰਾਂ ਮੁਤਾਬਕ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਪੱਛਮੀ ਸਰਹੱਦ ਨੇੜੇ ਤਾਇਨਾਤ ਹਨੀ ਟ੍ਰੈਪ ‘ਚ ਫਸੇ ਜਵਾਨਾਂ ਨਾਲ ਅਹਿਮ ਅਹੁਦਿਆਂ ‘ਤੇ ਬੈਠੇ ਅਫਸਰਾਂ ਦੇ ਸਮਾਰਟਫੋਨ ‘ਚ ਸੰਨ੍ਹ ਲਾ ਰਹੀ ਹੈ ਜੋ ਕਿਸੇ ਅਣਜਾਨ ਲਿੰਕ ਜਾਂ ਬਗ ਭੇਜ ਕੇ ਇਨ੍ਹਾਂ ਨੂੰ ਵ੍ਹੱਟਸਐਪ ਗਰੁੱਪ ਨਾਲ ਜੋੜਦੇ ਹਨ।

ਲਾਗੂ ਕੀਤੀਆਂ 5 ਜ਼ਰੂਰੀ ਗੱਲਾਂ:

ਸਮਾਰਟਫੋਨ ‘ਚ ਜੀਮੇਲ ਅਕਾਉਂਟ ਤੋਂ ਦੂਜੀ ਐਪਲੀਕੇਸ਼ਨ ਨੂੰ ਲਿੰਕ ਨਹੀਂ ਕਰਨਾ।

ਮੋਬਾਈਲ ‘ਚ ਪ੍ਰਾਈਵੇਸੀ ਸੈਟਿੰਗ ‘ਚ ਲੋਕੇਸ਼ਨ ਆਪਸ਼ਨ ਹਮੇਸ਼ਾ ਆਫ਼ ਰੱਖੋ।

ਮੋਬਾਈਲ ‘ਤੇ ਆਫੀਸ਼ੀਅਲ ਡੇਟਾ ਸਟੋਰ ਨਾ ਰੱਖੋ।

ਈਮੇਲ ਦੇ ਕਲਾਇੰਸ ਤੋਂ ਹਮੇਸ਼ਾ ਬਚੋ, ਮੇਲ ਦਾ ਇਸਤੇਮਾਲ ਡੈਸਕਟੋਪ ‘ਤੇ ਹੀ ਕਰੋ।