Indian Army Recruitment 2021: ਭਾਰਤੀ ਫ਼ੌਜ 'ਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਇਕ ਸੁਨਹਿਰੀ ਮੌਕਾ ਹੈ। ਭਾਰਤੀ ਫ਼ੌਜ ਨੇ ਐਨਸੀਸੀ ਸਪੈਸ਼ਲ ਐਂਟਰੀ ਸਕੀਮ ਤਹਿਤ ਮਰਦ ਤੇ ਔਰਤ ਦੋਵਾਂ ਉਮੀਦਵਾਰਾਂ ਲਈ ਅਧਿਕਾਰੀਆਂ ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।


ਸਾਰੇ ਚਾਹਵਾਨ ਤੇ ਯੋਗ ਉਮੀਦਵਾਰ ਇੰਡੀਅਨ ਆਰਮੀ ਦੀ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਭਾਰਤੀ ਫ਼ੌਜ ਦੀ ਅਧਿਕਾਰਤ ਵੈਬਸਾਈਟ joinindianarmy.nic.in. 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਰੀਕ 15 ਜੁਲਾਈ 2021 ਹੈ।


ਇਸ ਭਰਤੀ ਪ੍ਰਕਿਰਿਆ ਦੇ ਜ਼ਰੀਏ ਕੁੱਲ 55 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਅਸਾਮੀਆਂ 'ਤੇ ਬਿਨੈ ਕਰਨ ਤੋਂ ਪਹਿਲਾਂ ਭਾਰਤੀ ਫ਼ੌਜ ਭਰਤੀ 2021 ਦੀ ਅਧਿਕਾਰਤ ਨੋਟੀਫਿਕੇਸ਼ਨ ਨੂੰ ਪੜ੍ਹਨ।


ਇੰਡੀਅਨ ਆਰਮੀ ਭਰਤੀ 2021 - ਮਹੱਤਵਪੂਰਨ ਤਰੀਕਾਂ


ਆਨਲਾਈਨ ਬਿਨੈ ਜਮ੍ਹਾਂ ਕਰਨ ਦੀ ਸ਼ੁਰੂਆਤੀ ਮਿਤੀ - 16 ਜੂਨ 2021


ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ - 15 ਜੁਲਾਈ 2021


ਇੰਡੀਅਨ ਆਰਮੀ ਭਰਤੀ 2021- ਅਸਾਮੀ ਵੇਰਵੇ


ਐਨਸੀਸੀ ਮੇਲ - 50 ਪੋਸਟ


ਐਨਸੀਸੀ ਫੀਮੇਲ - 5 ਪੋਸਟ


ਇੰਡੀਅਨ ਆਰਮੀ ਭਰਤੀ 2021 - ਯੋਗਤਾ ਮਾਪਦੰਡ


ਉਮੀਦਵਾਰਾਂ ਕੋਲ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 50% ਅੰਕਾਂ ਨਾਲ ਪਾਸ ਹੋਣੀ ਚਾਹੀਦੀ ਹੈ। ਉਨ੍ਹਾਂ ਕੋਲ ਐਨਸੀਸੀ ਦੇ ਸੀਨੀਅਰ ਡਵੀਜ਼ਨ/ਵਿੰਗ ਵਿੱਚ ਘੱਟੋ-ਘੱਟ ਦੋ/ਤਿੰਨ ਸਾਲ (ਜਿੰਨਾ ਲਾਗੂ ਹੋਵੇ) ਦਾ ਕੰਮ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ।


ਭਾਰਤੀ ਫ਼ੌਜ ਭਰਤੀ 2021 ਲਈ ਚੋਣ ਪ੍ਰਕਿਰਿਆ


ਚੋਣ ਪ੍ਰਕਿਰਿਆ 'ਚ SSB ਇੰਟਰਵਿਊ ਤੋਂ ਬਾਅਦ ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਸ਼ਾਮਲ ਹੈ। ਉਹ ਉਮੀਦਵਾਰ ਜਿਨ੍ਹਾਂ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ, ਉਹ ਚੋਣ ਕੇਂਦਰ 'ਤੇ ਐਸਐਸਬੀ ਰਾਉਂਡ ਦੇ ਯੋਗ ਹੋਣਗੇ। ਉਮੀਦਵਾਰਾਂ ਨੂੰ ਦੋ ਪੜਾਅ ਦੀ ਚੋਣ ਪ੍ਰਕਿਰਿਆ ਦੁਆਰਾ ਸ਼ਾਮਲ ਕੀਤਾ ਜਾਵੇਗਾ।