Ukraine Russia War: ਯੂਕਰੇਨ ਤੇ ਰੂਸ ਵਿਚਾਲੇ ਯੁੱਧ ਲਗਾਤਾਰ ਜਾਰੀ ਹੈ। ਇਸ ਵਿਚਾਲੇ ਬਹੁਤ ਸਾਰੇ ਵਿਦਿਆਰਥੀ ਜੰਗ ਦੇ ਮਾਹੌਲ ਵਿੱਚ ਫਸੇ ਹੋਏ ਹਨ। ਰੂਸ ਵੱਲੋਂ ਯੂਕਰੇਨ 'ਤੇ ਲਗਾਤਾਰ ਹਮਲੇ ਜਾਰੀ ਹਨ। ਇਸ ਵਿਚਾਲੇ ਖ਼ਬਰ ਆਈ ਹੈ ਕਿ ਭਾਰਤ ਦੇ ਰਾਸ਼ਟਰੀ ਝੰਡੇ ਨੇ ਨਾ ਸਿਰਫ ਫਸੇ ਭਾਰਤੀਆਂ ਨੂੰ ਬਚਾਇਆ ਬਲਕਿ ਪਾਕਿਸਤਾਨ ਤੇ ਤੁਰਕੀ ਦੇ ਪ੍ਰਵਾਸੀਆਂ ਨੂੰ ਵੀ ਬਚਾਇਆ ਹੈ।


ਯੂਕਰੇਨ ਤੋਂ ਰੋਮਾਨੀਆ ਦੇ ਸ਼ਹਿਰ ਬੁਖਾਰੈਸਟ ਵਿੱਚ ਪਹੁੰਚਣ ਵਾਲੇ ਭਾਰਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਰਾਸ਼ਟਰੀ ਝੰਡੇ ਨੇ ਉਨ੍ਹਾਂ ਦੇ ਨਾਲ-ਨਾਲ ਕੁਝ ਪਾਕਿਸਤਾਨੀ ਤੇ ਤੁਰਕੀ ਵਿਦਿਆਰਥੀਆਂ ਨੂੰ ਯੁੱਧ ਪ੍ਰਭਾਵਿਤ ਦੇਸ਼ ਵਿੱਚ ਵੱਖ-ਵੱਖ ਚੌਕੀਆਂ ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰਨ ਵਿੱਚ ਮਦਦ ਕੀਤੀ।


ਭਾਰਤੀ ਵਿਦਿਆਰਥੀ ਅਪਰੇਸ਼ਨ ਗੰਗਾ ਤਹਿਤ ਗੁਆਂਢੀ ਦੇਸ਼ ਯੂਕਰੇਨ ਤੋਂ ਵਿਸ਼ੇਸ਼ ਉਡਾਣਾਂ ਫੜਨ ਲਈ ਰੋਮਾਨੀਆ ਦੇ ਸ਼ਹਿਰ ਪਹੁੰਚੇ। ਏਅਰ ਇੰਡੀਆ, ਸਪਾਈਸਜੈੱਟ ਤੇ ਇੰਡੀਗੋ ਵਿਸ਼ੇਸ਼ ਉਡਾਣਾਂ ਚਲਾ ਰਹੇ ਹਨ।


ਵਿਦਿਆਰਥੀਆਂ ਨੇ ਦੱਸਿਆ ਕਿ ਕਿਵੇਂ ਉਹ ਮਾਰਕਿਟ ਤੋਂ ਸਪਰੇ ਪੇਂਟ ਲੈ ਕੇ ਆਏ ਤੇ ਪਰਦਿਆਂ ਦੀ ਮਦਦ ਨਾਲ ਭਾਰਤੀ ਝੰਡਾ ਬਣਾਇਆ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ