Vande Bharat Special Train: ਦੀਵਾਲੀ ਅਤੇ ਛਠ ਦੇ ਤਿਉਹਾਰ ਦੇ ਮੱਦੇਨਜ਼ਰ ਬਿਹਾਰ ਜਾਣ ਵਾਲੀਆਂ ਸਾਰੀਆਂ ਟਰੇਨਾਂ 'ਚ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦਿੱਲੀ, ਮੁੰਬਈ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਤੋਂ ਬਿਹਾਰ ਪਰਤਣ ਵਾਲੇ ਯਾਤਰੀਆਂ ਦੀ ਭੀੜ ਕਰਕੇ ਕਈ ਰੇਲਵੇ ਸਟੇਸ਼ਨਾਂ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਇਸ ਦੌਰਾਨ ਰੇਲਵੇ ਨੇ ਛਠ 'ਤੇ ਘਰ ਜਾਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ।
ਰੇਲਵੇ ਨੇ ਦਿੱਲੀ ਤੋਂ ਪਟਨਾ ਤੱਕ ਵੰਦੇ ਭਾਰਤ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟਰੇਨ 30 ਅਕਤੂਬਰ 2024 ਤੋਂ 6 ਨਵੰਬਰ 2024 ਤੱਕ ਚੱਲੇਗੀ। ਦਿੱਲੀ ਤੋਂ ਪਟਨਾ ਜਾਣ ਵਾਲੀ ਇਹ ਟਰੇਨ ਹਫਤੇ 'ਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਚੱਲੇਗੀ, ਜੋ ਨਵੀਂ ਦਿੱਲੀ ਤੋਂ ਪਟਨਾ ਦਾ ਸਫਰ 11 ਘੰਟੇ 35 ਮਿੰਟ 'ਚ ਤੈਅ ਕਰੇਗੀ। ਇਹ ਵਿਸ਼ੇਸ਼ ਰੇਲ ਗੱਡੀ ਦਿੱਲੀ ਤੋਂ ਸਵੇਰੇ 8:25 ਵਜੇ ਅਤੇ ਪਟਨਾ ਤੋਂ ਸਵੇਰੇ 7:30 ਵਜੇ ਰਵਾਨਾ ਹੋਵੇਗੀ।
ਰੇਲਵੇ ਮੁਤਾਬਕ ਇਸ ਟਰੇਨ ਨੂੰ ਟਰਾਇਲ ਦੇ ਆਧਾਰ 'ਤੇ ਚਲਾਇਆ ਜਾ ਰਿਹਾ ਹੈ। ਇਹ ਟਰੇਨ ਆਰਾ, ਬਕਸਰ, ਦੀਨਦਿਆਲ ਉਪਾਧਿਆਏ ਰੇਲਵੇ ਸਟੇਸ਼ਨ, ਪ੍ਰਯਾਗਰਾਜ ਅਤੇ ਕਾਨਪੁਰ ਵਰਗੇ ਸਟੇਸ਼ਨਾਂ 'ਤੇ ਰੁਕੇਗੀ। ਹਰ ਸਾਲ ਛਠ ਦੌਰਾਨ ਬਿਹਾਰ ਜਾਣ ਵਾਲੀ ਟਰੇਨ 'ਚ ਭਾਰੀ ਭੀੜ ਹੁੰਦੀ ਹੈ, ਜਿਸ ਕਾਰਨ ਰੇਲਵੇ ਵਿਸ਼ੇਸ਼ ਟਰੇਨਾਂ ਚਲਾਉਂਦਾ ਹੈ।