ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਬੇਸ਼ੱਕ ਰੇਲਾਂ ਦੇ ਚੱਕੇ ਰੋਕੇ ਹੋਏ ਹਨ, ਪਰ ਇਸ ਦੌਰਾਨ ਵੀ ਰੇਲਵੇ ਆਪਣੇ ਯਾਤਰੀਆਂ ਨੂੰ ਵਧੀਆ ਸਹੁਲਤਾਂ ਦੇਣ ਲਈ ਵੱਡੇ ਕਦਮ ਚੁੱਕ ਰਿਹਾ ਹੈ। ਦੱਸ ਦਈਏ ਕਿ ਯਾਤਰਾ ਨੂੰ ਆਰਾਮਦਾਇਕ ਤੇ ਸੁਰੱਖਿਅਤ ਬਣਾਉਣ ਲਈ ਰੇਲਵੇ ਸਾਰੀਆਂ ਨੌਨ ਏਸੀ ਸਲੀਪਰ ਕਲਾਸ ਨੂੰ ਥ੍ਰੀ ਟਾਇਰ ਏਸੀ ਕੋਚ 'ਚ ਬਦਲਣ ਜਾ ਰਹੀ ਹੈ। ਇਸ ਦੇ ਨਾਲ ਹੀ ਜਨਰਲ ਕੋਚਾਂ ਨੂੰ ਵੀ ਏਸੀ 'ਚ ਬਦਲਿਆ ਜਾ ਰਿਹਾ ਹੈ। ਰੇਲਵੇ ਦੇ ਇਸ ਕਦਮ ਤੋਂ ਬਾਅਦ ਰੇਲਵੇ ਪੂਰੀ ਤਰ੍ਹਾਂ ਏਸੀ ਹੋ ਜਾਏਗੀ।
ਸਲੀਪਰ ਕਲਾਸ ਨੂੰ ਏਸੀ ਕੋਚ ਵਿੱਚ ਤਬਦੀਲ ਕਰਨ ਲਈ ਕੁੱਲ 3 ਕਰੋੜ ਰੁਪਏ ਖਰਚ ਆਏਗੇ:
ਦੱਸ ਦਈਏ ਕਿ ਰੇਲਵੇ ਅਜਿਹੇ 230 ਕੋਚ ਤਿਆਰ ਕਰ ਰਿਹਾ ਹੈ। ਸਲੀਪਰ ਕਲਾਸ ਨੂੰ ਏਸੀ ਕੋਚ ਵਿੱਚ ਬਦਲਣ ਲਈ ਕੁਲ 3 ਕਰੋੜ ਰੁਪਏ ਖਰਚ ਆਉਣਗੇ। ਇਨ੍ਹਾਂ ਕੋਚਾਂ ਦਾ ਪ੍ਰੋਟੋਟਾਈਪ ਇਸ ਵੇਲੇ ਕਪੂਰਥਲਾ ਰੇਲ ਕੋਚ ਫੈਕਟਰੀ ਵਿਖੇ ਕੀਤੀ ਜਾ ਰਹੀ ਹੈ। ਅਪਡੇਟ ਕੀਤੇ ਗਏ ਕੋਚ ਆਰਥਿਕ ਏਸੀ 3-ਟਾਇਰ ਕਲਾਸ ਦੇ ਤੌਰ 'ਤੇ ਜਾਣੇ ਜਾਣਗੇ। ਰੇਲਵੇ ਦਾ ਕਹਿਣਾ ਹੈ ਕਿ ਇਸ ਦਾ ਸਫਰ ਕਰਨ ਵਾਲੇ ਲੋਕਾਂ ਦੀਆਂ ਜੇਬਾਂ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ।
ਇਸ ਦੇ ਨਾਲ ਹੀ ਅਪਗ੍ਰੇਡ ਕੀਤੇ ਆਰਥਿਕ ਕੋਚਾਂ ਅੰਦਰ 72 ਦੀ ਥਾਂ 'ਤੇ 83 ਸੀਟਾਂ ਹੋਣਗੀਆਂ। ਆਮ ਤੌਰ 'ਤੇ ਇੱਕ ਕੋਚ ਵਿੱਚ ਸਿਰਫ 72 ਸੀਟਾਂ ਹੁੰਦੀਆਂ ਹਨ। ਇਨ੍ਹਾਂ ਨਵੇਂ ਕੋਚਾਂ ਨੂੰ ਏਸੀ -3 ਟੀਅਰ ਟੂਰਿਸਟ ਕਲਾਸ ਵੀ ਕਿਹਾ ਜਾਵੇਗਾ। ਇਸ ਦੇ ਨਾਲ ਹੀ ਜਨਰਲ ਕੋਚਾਂ ਦੀਆਂ ਸੀਟਾਂ ਦੀ ਗਿਣਤੀ ਵੀ ਵਧਾ ਕੇ 100-105 ਕਰ ਦਿੱਤੀ ਜਾਵੇਗੀ। ਹਾਲਾਂਕਿ, ਅਜੇ ਇਸ ਦੇ ਡਿਜ਼ਾਈਨ ਦਾ ਫੈਸਲਾ ਨਹੀਂ ਕੀਤਾ ਗਿਆ।
ਜਾਣਕਾਰੀ ਮੁਤਾਬਕ ਪਹਿਲੇ ਪੜਾਅ ਵਿਚ ਰੇਲਵੇ 230 ਕੋਚ ਬਣਾਏਗਾ। ਹਰ ਕੋਚ 'ਤੇ ਲਗਪਗ 3 ਕਰੋੜ ਰੁਪਏ ਖਰਚ ਆਉਣਗੇ, ਜੋ ਆਮ ਏਸੀ-3 ਟੀਅਰ ਬਣਾਉਣ ਦੀ ਕੀਮਤ ਨਾਲੋਂ 10 ਪ੍ਰਤੀਸ਼ਤ ਵੱਧ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਸਲੀਪਰਾਂ ਤੇ ਜਨਰਲ ਕੋਚਾਂ ਨੂੰ ਏਸੀ ਕੋਚਾਂ 'ਚ ਤਬਦੀਲ ਕਰਨ ਦੀ ਤਿਆਰੀ
ਏਬੀਪੀ ਸਾਂਝਾ
Updated at:
10 Sep 2020 02:46 PM (IST)
ਭਾਰਤੀ ਰੇਲਵੇ ਇਸ ਕਦਮ ਤੋਂ ਬਾਅਦ ਸਾਰੇ ਯਾਤਰੀਆਂ ਲਈ ਏਸੀ ਕੋਚ 'ਚ ਸਫਰ ਕਰਨਾ ਮੁਮਕਿਨ ਹੋ ਜਾਏਗਾ। ਰੇਲਵੇ ਫਿਲਹਾਲ ਅਜਿਹੇ 230 ਕੋਚ ਬਣਾ ਰਹੀ ਹੈ।
- - - - - - - - - Advertisement - - - - - - - - -