Indian Railways Cancel Trains: ਭਾਰਤੀ ਰੇਲਵੇ ਨੇ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਟ੍ਰੈਕਸ 'ਤੇ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਰੇਲਵੇ ਨੇ ਇਹ ਫੈਸਲਾ ਲਿਆ ਹੈ। ਦਰਅਸਲ, ਬਿਲਾਸਪੁਰ ਦੇ ਦੱਖਣ ਪੂਰਬੀ ਮੱਧ ਰੇਲਵੇ ਦੇ ਜ਼ੈਥਰੀ-ਚੁੱਲ੍ਹਾ ਰੇਲਵੇ ਸੈਕਸ਼ਨ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਭਾਰਤੀ ਰੇਲਵੇ ਵੱਲੋਂ ਕਈ ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਸਾਰੀਆਂ ਟਰੇਨਾਂ 1 ਫਰਵਰੀ ਤੋਂ 10 ਫਰਵਰੀ ਦਰਮਿਆਨ ਚੱਲਣੀਆਂ ਸਨ। ਰੱਦ ਕੀਤੀਆਂ ਟਰੇਨਾਂ ਦੀ ਸੂਚੀ ਵਿੱਚ ਬਿਲਾਸਪੁਰ-ਭੋਪਾਲ ਅਤੇ ਜੰਮੂ ਤਵੀ-ਦੁਰਗ ਐਕਸਪ੍ਰੈਸ ਵੀ ਸ਼ਾਮਲ ਹਨ।
ਐੱਮਪੀ ਤੋਂ ਲੰਘਣ ਵਾਲੀਆਂ ਟਰੇਨਾਂ ਕੀਤੀਆਂ ਗਈਆਂ ਰੱਦ -
ਦਰਅਸਲ 23 ਜਨਵਰੀ ਨੂੰ ਇਸ ਮਾਰਗ 'ਤੇ ਨਾਨ-ਇੰਟਰਲਾਕਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਤਾਜ਼ਾ ਜਾਣਕਾਰੀ ਅਨੁਸਾਰ ਆਖਰੀ ਪੜਾਅ ਦਾ ਕੰਮ ਅਜੇ ਬਾਕੀ ਹੈ ਅਤੇ ਇਸ ਵਿੱਚ ਕੁਝ ਦਿਨ ਹੋਰ ਲੱਗ ਸਕਦੇ ਹਨ। ਇਹੀ ਕਾਰਨ ਹੈ ਕਿ ਮੱਧ ਪ੍ਰਦੇਸ਼ ਤੋਂ ਲੰਘਣ ਵਾਲੀਆਂ ਜ਼ਿਆਦਾਤਰ ਟਰੇਨਾਂ ਨੂੰ ਰੱਦ ਕਰਨ ਦਾ ਕਦਮ ਚੁੱਕਿਆ ਗਿਆ ਹੈ। ਰੇਲਵੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਇਸ ਰੂਟ 'ਤੇ ਕੰਮ ਪੂਰਾ ਨਹੀਂ ਹੁੰਦਾ, ਉਦੋਂ ਤੱਕ ਇਸ ਰੂਟ 'ਤੇ ਚੱਲਣ ਵਾਲੀਆਂ ਟਰੇਨਾਂ ਰੱਦ ਰਹਿਣਗੀਆਂ।
ਇਹ ਵੀ ਪੜ੍ਹੋ: Jan Dhan Account ਨੂੰ ਕਰੋ ਆਧਾਰ ਕਾਰਡ ਨਾਲ ਲਿੰਕ, ਮਿਲ ਸਕਦਾ 1.3 ਲੱਖ ਰੁਪਏ ਤੱਕ ਦਾ ਲਾਭ
ਇੰਝ ਦੇਖ ਸਕਦੇ ਹੋ ਆਪਣੀ ਟਰੇਨ ਦਾ ਸਟੇਟਸ -
ਇਸ ਦੇ ਨਾਲ ਹੀ ਰੇਲਵੇ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰੇਲਵੇ ਇਨਕੁਆਰੀ ਸਰਵਿਸ ਜਾਂ NTES ਨੰਬਰ 39 ਰਾਹੀਂ ਆਪਣੀ ਟ੍ਰੇਨ ਬਾਰੇ ਜਾਣਕਾਰੀ ਲੈਣ। ਇਸ ਦੇ ਨਾਲ ਹੀ ਯਾਤਰੀ ਭਾਰਤੀ ਰੇਲਵੇ ਦੀ ਅਧਿਕਾਰਤ ਸਾਈਟ ਤੋਂ ਰੱਦ ਕੀਤੀਆਂ ਟਰੇਨਾਂ ਬਾਰੇ ਵੀ ਜਾਣਕਾਰੀ ਲੈ ਸਕਦੇ ਹਨ। ਹੇਠਾਂ ਕੁਝ ਰੱਦ ਕੀਤੀਆਂ ਟਰੇਨਾਂ ਦੀ ਜਾਣਕਾਰੀ ਦਿੱਤੀ ਗਈ ਹੈ।
ਰੱਦ ਕੀਤੀਆਂ ਟਰੇਨਾਂ ਦੀ ਸੂਚੀ-
2 ਫਰਵਰੀ - ਟ੍ਰੇਨ ਨੰਬਰ 22169 ਰਾਣੀ ਕਮਲਾਪਤੀ ਸੰਤਰਾਗਾਛੀ ਐਕਸਪ੍ਰੈੱਸ
3 ਫਰਵਰੀ - ਟ੍ਰੇਨ 22170 ਸੰਤਰਾਗਾਛੀ ਕਮਲਾਪਤੀ ਐਕਸਪ੍ਰੈੱਸ, 22909 ਵਲਸਾਡ-ਪੁਰੀ ਐਕਸਪ੍ਰੈੱਸ
5 ਫਰਵਰੀ - ਟਰੇਨ ਨੰਬਰ - 20971 ਉਦੈਪੁਰ - ਸ਼ਾਲੀਮਾਰ ਐਕਸਪ੍ਰੈੱਸ
6 ਫਰਵਰੀ- ਟ੍ਰੇਨ ਨੰਬਰ - 22910 ਪੁਰੀ - ਵਲਸਾਡ ਐਕਸਪ੍ਰੈੱਸ, ਬੀਕਾਨੇਰ - ਪੁਰੀ ਐਕਸਪ੍ਰੈੱਸ
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904