Wrong Indian Map: ਵਿਸ਼ਵ ਸਿਹਤ ਸੰਗਠਨ (WHO) ਦੇ ਕੋਵਿਡ ਡੈਸ਼ਬੋਰਡ 'ਤੇ ਭਾਰਤ ਦਾ ਗਲਤ ਨਕਸ਼ਾ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ ਮੋਦੀ ਸਰਕਾਰ ਨੂੰ ਇਸ 'ਤੇ ਸਖਤ ਰੁਖ ਅਪਣਾਉਣ ਲਈ ਕਿਹਾ ਹੈ। ਨਕਸ਼ਾ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਤੇ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦੇ ਹਿੱਸੇ ਵਜੋਂ ਦਰਸਾਉਂਦਾ ਹੈ।

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸ਼ਾਂਤਨੂ ਸੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਅਤੇ ਗਲਤੀ ਬਾਰੇ ਟਵੀਟ ਵੀ ਕੀਤਾ। ਉਨ੍ਹਾਂ ਨੇ ਪੀਐਮ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ, 'ਜਦੋਂ ਮੈਂ WHO Covid19.int ਦੀ ਸਾਈਟ 'ਤੇ ਕਲਿੱਕ ਕੀਤਾ ਤਾਂ ਦੁਨੀਆ ਦਾ ਨਕਸ਼ਾ ਮੇਰੇ ਸਾਹਮਣੇ ਆ ਗਿਆ। ਜਦੋਂ ਮੈਂ ਭਾਰਤ ਦੇ ਹਿੱਸੇ ਨੂੰ ਜ਼ੂਮ ਕੀਤਾ ਤਾਂ ਮੇਰੇ ਸਾਹਮਣੇ ਇੱਕ ਨੀਲਾ ਨਕਸ਼ਾ ਦਿਖਾਈ ਦਿੱਤਾ ਤੇ ਜੰਮੂ ਤੇ ਕਸ਼ਮੀਰ ਲਈ ਦੋ ਵੱਖ-ਵੱਖ ਰੰਗ ਦਿਖਾਈ ਦਿੱਤੇ।

ਸੇਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਨੀਲੇ ਹਿੱਸੇ 'ਤੇ ਕਲਿੱਕ ਕੀਤਾ ਤਾਂ ਨਕਸ਼ਾ ਉਸ ਨੂੰ ਭਾਰਤ ਦਾ ਡਾਟਾ ਦਿਖਾ ਰਿਹਾ ਸੀ, ਪਰ ਦੂਜਾ ਹਿੱਸਾ ਪਾਕਿਸਤਾਨ ਦਾ ਕੋਵਿਡ-19 ਡਾਟਾ ਦਿਖਾ ਰਿਹਾ ਸੀ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ ਇਹ ਵੀ ਦਾਅਵਾ ਕੀਤਾ ਕਿ ਅਰੁਣਾਚਲ ਪ੍ਰਦੇਸ਼ ਰਾਜ ਦੇ ਇੱਕ ਹਿੱਸੇ ਦੀ ਵੱਖਰੀ ਸੀਮਾਬੰਦੀ ਕੀਤੀ ਗਈ ਸੀ।

ਇਸ ਨੂੰ ਗੰਭੀਰ ਅੰਤਰਰਾਸ਼ਟਰੀ ਮੁੱਦਾ ਦੱਸਦੇ ਹੋਏ, ਟੀਐਮਸੀ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਸੀ ਅਤੇ ਇਸ ਮੁੱਦੇ ਨੂੰ ਬਹੁਤ ਪਹਿਲਾਂ ਉਠਾਉਣਾ ਚਾਹੀਦਾ ਸੀ। ਸੇਨ ਨੇ ਇਹ ਵੀ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਇੰਨੀ ਵੱਡੀ ਗਲਤੀ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

2021 ਵਿੱਚ, ਟਵਿੱਟਰ ਨੇ ਭਾਰਤ ਦੇ ਨਕਸ਼ੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ, ਜਿਸ ਵਿੱਚ ਜੰਮੂ ਤੇ ਕਸ਼ਮੀਰ ਨੂੰ ਇੱਕ ਵੱਖਰੇ ਦੇਸ਼ ਅਤੇ ਲੱਦਾਖ ਦੇ ਵੱਡੇ ਹਿੱਸੇ ਨੂੰ ਚੀਨ ਦੇ ਰੂਪ ਵਿੱਚ ਦਿਖਾਇਆ ਗਿਆ।

ਦਸ ਮਹੀਨੇ ਪਹਿਲਾਂ, ਅਕਤੂਬਰ 2020 ਵਿੱਚ, ਟਵਿੱਟਰ ਨੇ ਲੇਹ ਨੂੰ ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਹਿੱਸੇ ਵਜੋਂ ਜੀਓ-ਟੈਗ ਕੀਤਾ ਸੀ, ਜਿਸ ਨੂੰ ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਅਜੈ ਸਾਹਨੀ ਨੇ ਟਵਿੱਟਰ ਦੇ ਸੰਸਥਾਪਕ ਅਤੇ ਗਲੋਬਲ ਹੈੱਡ ਜੈਕ ਏ. ਡੋਰਸੀ ਨੂੰ ਵੀ ਚਿੱਠੀ ਲਿਖੀ ਸੀ। ਸਰਕਾਰ ਨੇ ਪੱਤਰ ਵਿੱਚ ਕਿਹਾ ਕਿ ਟਵਿੱਟਰ ਵੱਲੋਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਨਿਰਾਦਰ ਕਰਨ ਦੀ ਕੋਈ ਵੀ ਕੋਸ਼ਿਸ਼ ਗੈਰਕਾਨੂੰਨੀ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।


ਇਹ ਵੀ ਪੜ੍ਹੋ: Economic Survey 2022: ਬਜਟ ਤੋਂ ਪਹਿਲਾਂ ਪੇਸ਼ ਹੋਇਆ ਆਰਥਿਕ ਸਰਵੇਖਣ, ਸਾਲ 2022-23 'ਚ GDP 8-8.5 ਫੀਸਦੀ ਰਹਿਣ ਦਾ ਅਨੁਮਾਨ


ਸਖ਼ਤ ਪ੍ਰਤੀਕਿਰਿਆ ਤੋਂ ਬਾਅਦ, ਟਵਿੱਟਰ ਨੇ ਗਲਤ ਨਕਸ਼ੇ ਨੂੰ ਹਟਾ ਦਿੱਤਾ, ਜੋ ਪਹਿਲਾਂ ਟਵਿੱਟਰ ਵੈਬਸਾਈਟ ਦੇ ਕਰੀਅਰ ਸੈਕਸ਼ਨ ਵਿੱਚ 'ਟਵੀਪ ਲਾਈਫ' ਸਿਰਲੇਖ ਹੇਠ ਦਿਖਾਈ ਦਿੰਦਾ ਸੀ।


ਇਹ ਵੀ ਪੜ੍ਹੋ:ਕੇਜਰੀਵਾਲ ਸਰਕਾਰ ਨੇ ਲਾਈਆਂ ਪਿਆਕੜਾਂ ਨੂੰ ਮੌਜਾਂ, 552 ਨਵੇਂ ਠੇਕੇ ਖੋਲ੍ਹੇ, ਭਾਜਪਾ ਨੇ ਕੀਤਾ ਵਿਰੋਧ, ਜਾਣੋ ਪੂਰਾ ਮਾਮਲਾ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904