ਨਵੀਂ ਦਿੱਲੀ: ਰੇਲ ਮੰਤਰੀ ਪਿਯੂਸ਼ ਗੋਇਲ ਨੇ ਬੁੱਧਵਾਰ ਨੂੰ ਕਿਹਾ ਕਿ ਪਲੇਟਫਾਰਮ ਟਿਕਟਾਂ ਦੀ ਵਿਕਰੀ ਨਾਲ ਭਾਰਤੀ ਰੇਲ ਨੂੰ 2018-19 ‘139.20 ਕਰੋੜ ਰੁਪਏ ਦੀ ਆਮਦਨ ਹੋਈ। ਲੋਕ ਸਭਾ ‘ਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ‘ਚ ਉਨ੍ਹਾਂ ਨੇ ਇਸ ਦੀ ਜਾਣਕਾਰੀ ਦਿੱਤੀ। ਕੇਂਦਰੀ ਰੇਲ ਮੰਤਰੀ ਨੇ ਕਿਹਾ ਕਿ ਪਲੇਟਫਾਰਮ ਟਿਕਟਾਂ ਦੀ ਵਿਕਰੀ ਨਾਲ ਮੌਜੂਦਾ ਵਿੱਤੀ ਸਾਲ ‘ਚ ਸਤੰਬਰ ਮਹੀਨੇ ਤਕ 78.50 ਕਰੋੜ ਰੁਪਏ ਦੀ ਕਮਾਈ ਹੋਈ।


ਉਨ੍ਹਾਂ ਨੇ ਇਹ ਵੀ ਕਿਹਾ ਕਿ 2018-29 ‘ਚ ਸਟੇਸ਼ਨਾਂ ‘ਤੇ ਇਸ਼ਤਿਹਾਰਾਂ ਤੇ ਦੁਕਾਨਾਂ ਤੋਂ 230.47 ਕਰੋੜ ਰੁਪਏ ਦੀ ਕਮਾਈ ਹੋਈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ‘ਚ ਯਾਤਰੀ ਰੇਲ ਪਟਰੀਆਂ ‘ਤੇ ਇੱਕ ਸੁਪਰ ਮਸ਼ੀਨ ਵੇਖ ਸਕਣਗੇ। ਇਹ ਮਸ਼ੀਨ ਵੱਡੇ ਕੰਮ ਦੀ ਹੈ, ਜੋ ਰੂਸ ਤੋਂ ਆਈ ਹੈ ਤੇ ਇਸ ਦਾ ਨਾਂ ਅਲਟ੍ਰਾ ਸੌਨਿਕ ਫਲੋ ਡਿਟੈਕਸ਼ਨ ਹੈ।

ਇਨ੍ਹਾਂ ਮਸ਼ੀਨਾਂ ਨਾਲ ਰੇਲ ਪਟਰੀਆਂ ‘ਤੇ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇਗਾ। ਪੱਟਰੀ ‘ਤੇ ਹੋਣ ਵਾਲੇ ਹਾਦਸਿਆਂ ਤੋਂ ਬਚਣ ਲਈ ਰੂਸ ਤੋਂ ਫਿਲਹਾਲ ਦੋ ਸੁਪਰ ਮਸ਼ੀਨਾਂ ਨੂੰ ਮੰਗਵਾਇਆ ਗਿਆ ਹੈ ਜਿਨ੍ਹਾਂ ਨੂੰ ਟ੍ਰਾਈਲ ਲਈ ਦਿੱਲੀ ਦੇ ਰਤਲਾਮ ਤੇ ਦੀਨਦਿਆਲ ਉਪਾਧਿਆਏ ਮਾਰਗ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਜੇਕਰ ਇਨ੍ਹਾਂ ਮਸ਼ੀਨਾਂ ਦਾ ਟ੍ਰਾਈਲ ਸਹੀ ਰਹਿੰਦਾ ਹੈ ਤਾਂ ਇਨ੍ਹਾਂ ਦੀ ਵਰਤੋਂ ਸਾਰੇ ਦੇਸ਼ ਦਟੇ ਮਾਰਗਾਂ ‘ਚ ਕੀਤਾ ਜਾਵੇਗਾ।