ਨਵੀਂ ਦਿੱਲੀ: ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੀਆੰ 798 ਆਸਾਮੀਆਂ ‘ਤੇ ਭਾਰਤੀ ਰੇਲਵੇ ਨੇ ਨੌਕਰੀਆਂ ਕੱਢੀਆਂ ਹਨ। ਇਨ੍ਹਾਂ ‘ਚ ਅਰਜ਼ੀ ਦੇਣ ਦੀ ਸ਼ੁਰੂਆਤ 1 ਜਨਵਰੀ, 2019 ਤੋਂ ਸ਼ੁਰੂ ਹੋਵੇਗੀ। ਜਦਕਿ ਕੈਂਡੀਡੇਟ 30 ਜਨਵਰੀ ਤਕ ਫਾਰਮ ਭਰ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ 7ਵੇਂ ਤਨਖਾਹ ਕਮਿਸ਼ਨ ਦੀ ਤਰਜ਼ ‘ਤੇ ਹੀ ਸੈਲਰੀ ਦਿੱਤੀ ਜਾਵੇਗੀ।


ਕਿਹੜੀ ਆਸਾਮੀ ‘ਤੇ ਕਿੰਨੇ ੳਮੀਦਵਾਰਾਂ ਦੀ ਲੋੜ:

ਕਾਂਸਟੇਬਲ (ਵਾਟਰ ਕੈਰੀਅਰ): 452 ਪੋਸਟਾਂ

ਕਾਂਸਟੇਬਲ (ਸਫਾਈਵਾਲਾ): 199 ਪੋਸਟਾਂ

ਕਾਂਸਟੇਬਲ (ਵਾਸ਼ਰ ਮੈਨ): 49 ਪੋਸਟਾਂ

ਕਾਂਸਟੇਬਲ (ਬਾਰਬਰ): 49 ਪੋਸਟਾਂ

ਕਾਂਸਟੇਬਲ (ਮਾਲੀ): 7 ਪੋਸਟਾਂ

ਟੇਲਰ ਗ੍ਰੇਡ ਤਿੰਨ- 20 ਪੋਸਟਾਂ

ਕਾਬਲਰ ਗ੍ਰੇਡ 3- 22 ਪੋਸਟਾਂ

ਯੋਗਤਾ: ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਲਈ ਕਿਸੇ ਵੀ ਬੋਰਡ ਤੋਂ 10ਵੀਂ ਪਾਸ ਕੈਂਡੀਡੇਟ ਅਰਜ਼ੀ ਭੇਜ ਸਕਦੇ ਹਨ ਪਰ ਉਨ੍ਹਾਂ ਦੀ ਉਮਰ 18 ਤੋਂ 25 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ।

ਕੈਂਡੀਡੇਟਸ ਦੀ ਚੋਣ ਕੰਪੀਊਟਰ ਬੇਸਡ ਟੈਸਟ, ਫੀਜੀਕਲ ਟੈਸਟ ਤੇ ਦਸਤਾਵੇਜ਼ ਪੜਤਾਲ ਰਾਹੀਂ ਕੀਤੀ ਜਾਵੇਗੀ।