Waiting Ticket Rules: ਭਾਰਤ ਵਿੱਚ ਰੋਜ਼ 2.5 ਕਰੋੜ ਤੋਂ ਵੱਧ ਲੋਕ ਰੇਲ ਤੋਂ ਸਫਰ ਕਰਦੇ ਹਨ, ਤੁਹਾਨੂੰ ਦੱਸ ਦਈਏ ਕਿ ਇਹ ਗਿਣਤੀ ਆਸਟ੍ਰੇਲੀਆ ਦੀ ਜਨਸੰਖਿਆ ਦੇ ਬਰਾਬਰ ਹੈ। ਰੇਲਵੇ ਵਿੱਚ ਸਫਰ ਕਰਨਾ ਲੋਕਾਂ ਨੂੰ ਸੁਵਿਧਾਜਨਕ ਲੱਗਦਾ ਹੈ, ਇਸ ਕਰਕੇ ਲੋਕ ਜ਼ਿਆਦਾ ਤੋਂ ਜ਼ਿਆਦਾ ਰੇਲ ਦੇ ਸਫਰ ਦੀ ਚੋਣ ਕਰਦੇ ਹਨ।
ਜਦੋਂ ਲੋਕਾਂ ਨੇ ਲੰਬੇ ਸਫਰ ਲਈ ਕਿਤੇ ਜਾਣਾ ਹੋਵੇ ਤਾਂ ਉਹ ਸੀਟਾਂ ਬੁੱਕ ਕਰਵਾਉਂਦੇ ਹਨ, ਪਰ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਰੋਜ਼ 2.5 ਕਰੋੜ ਤੋਂ ਵੱਧ ਲੋਕ ਰੇਲ ਦਾ ਸਫਰ ਕਰਦੇ ਹਨ ਤਾਂ ਕਈ ਵਾਰ ਲੋਕਾਂ ਨੂੰ ਸੀਟਾਂ ਵੀ ਨਹੀਂ ਮਿਲਦੀਆਂ ਹਨ ਅਤੇ ਜ਼ਰੂਰੀ ਕੰਮ ਹੋਵੇ ਤਾਂ ਲੋਕਾਂ ਨੂੰ ਵੇਟਿੰਗ ਲਿਸਟ ਵਿੱਚ ਸੀਟ ਮਿਲਦੀ ਹੈ।
ਭਾਵ ਕਿ ਹਾਲੇ ਪੱਕਾ ਨਹੀਂ ਹੋਇਆ ਹੁੰਦਾ ਹੈ ਕਿ ਉਨ੍ਹਾਂ ਨੂੰ ਸੀਟ ਮਿਲੀ ਵੀ ਹੈ ਜਾਂ ਨਹੀਂ, ਜਿਸ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ, ਯਾਤਰੀ ਨੂੰ ਸਫਰ ਕਰਨ ਤੋਂ ਚਾਰ ਘੰਟੇ ਪਹਿਲਾਂ ਪਤਾ ਲੱਗਦਾ ਸੀ ਕਿ ਉਸ ਦੀ ਸੀਟ ਕਨਫਰਮ ਹੋਈ ਹੈ ਜਾਂ ਨਹੀਂ।
ਪਰ ਹੁਣ ਰੇਲਵੇ ਨੇ ਇਸ ਦਾ ਹੱਲ ਕੱਢ ਲਿਆ ਹੈ। ਭਾਰਤੀ ਰੇਲਵੇ ਨੇ ਹੁਣ ਵੇਟਿੰਗ ਟਿਕਟ ਦੇ ਸਮੇਂ ਨੂੰ ਲੈਕੇ ਇੱਕ ਨਵਾਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ, ਜਿੱਥੇ ਲੋਕਾਂ ਨੂੰ 4 ਘੰਟੇ ਪਹਿਲਾਂ ਟਿਕਟ ਦਾ ਸਟੇਟਸ ਪਤਾ ਲੱਗਦਾ ਸੀ, ਹੁਣ ਇਹ 24 ਘੰਟੇ ਪਹਿਲਾਂ ਹੀ ਪਤਾ ਲੱਗ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਰੇਲਵੇ ਵੱਲੋਂ ਇਹ ਪਾਇਲਟ ਪ੍ਰੋਜੈਕਟ ਰਾਜਸਥਾਨ ਦੇ ਬੀਕਾਨੇਰ ਰੇਲਵੇ ਸਟੇਸ਼ਨ 'ਤੇ ਟ੍ਰਾਇਲ ਰਨ ਵਜੋਂ ਸ਼ੁਰੂ ਕੀਤਾ ਗਿਆ ਹੈ। ਜੋ ਸਫਲ ਵੀ ਰਿਹਾ ਹੈ। ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇਸਨੂੰ ਜਲਦੀ ਹੀ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।