ਚੰਡੀਗੜ੍ਹ: ਭਾਰਤੀ ਰੇਲਵੇ ਆਪਣੇ ਯਾਤਰੀਆਂ ਲਈ ਬੇਹੱਦ ਖਾਸ ਸਰਵਿਸ ਲੈ ਕੇ ਆਈ ਹੈ। ਇਸ ਸੁਵਿਧਾ ਨਾਲ ਯਾਤਰੀਆਂ ਦਾ ਸਾਮਾਨ ਘਰ ਤੋਂ ਘਰ ਜਾਂ ਸਟੇਸ਼ਨ ਤੋਂ ਘਰ ਤਕ ਸਿਰਫ ਇੱਕ ਮੋਬਾਈਲ ਐਪ ਨਾਲ ਪਹੁੰਚਾਇਆ ਜਾਵੇਗਾ। ਹਾਲ ਹੀ ਵਿੱਚ ਇੱਕ BookBaggage ਨਾਂ ਦੀ ਕੰਪਨੀ ਨੇ ਭਾਰਤੀ ਰੇਲਵੇ ਨਾਲ ਮਿਲ ਕੇ ਇਹ ਸੁਵਿਧਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਸੇਵਾ ਦੇ ਨਾਲ ਯਾਤਰੀਆਂ ਦਾ ਸਾਮਾਨ ਸੁਰੱਖਿਅਤ ਉਨ੍ਹਾਂ ਦੇ ਘਰ ਤਕ ਪਹੁੰਚਾਇਆ ਜਾਏਗਾ।
BookBaggage.com ਰਾਹੀਂ ਯਾਤਰੀ ਆਪਣੇ ਸਾਮਾਨ ਨੂੰ ਘਰ ਤੋਂ ਘਰ ਜਾਂ ਸਟੇਸ਼ਨ ਤੋਂ ਘਰ ਪਹੁੰਚਾਉਣ ਦਾ ਵਿਲਕਪ ਚੁਣ ਸਕਦੇ ਹਨ। ਇੰਨਾ ਹੀ ਨਹੀਂ ਯਾਤਰੀ ਮੋਬਾਈਲ ਐਪ ਰਾਹੀਂ ਆਪਣੇ ਸਾਮਾਨ ਨੂੰ ਟ੍ਰੈਕ ਵੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਹ ਸੁਵਿਧਾ ਸਿਰਫ ਹਵਾਈ ਯਾਤਰੀਆਂ ਲਈ ਹੀ ਉਪਲੱਬਧ ਸੀ। ਹੁਣ ਭਾਰਤੀ ਰੇਲਵੇ ਦੇ ਯਾਤਰੀ ਵੀ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ।
ਭਾਰਤੀ ਰੇਲਵੇ ਨੇ ਇਹ ਸੇਵਾ 26 ਜਨਵਰੀ, 2021 ਨੂੰ ਸ਼ੁਰੂ ਕੀਤੀ ਸੀ। ਸਭ ਤੋਂ ਪਹਿਲਾਂ ਇਸ ਸੇਵਾ ਨੂੰ ਅਹਿਮਦਾਬਾਦ ਵਿੱਚ ਲਾਂਚ ਕੀਤਾ ਗਿਆ ਸੀ। ਇਸ ਸੇਵਾ ਦੀ ਸ਼ੁਰੂਆਤੀ ਕੀਮਤ 25 ਕਿਲੋ ਤੱਕ ਦੇ ਬੈਗ ਲਈ ਸਿਰਫ 125 ਰੁਪਏ ਹੈ। ਇਸ ਦੇ ਨਾਲ ਹੀ ਦੂਰੀ ਦੇ ਹਿਸਾਬ ਨਾਲ ਪੈਸੇ ਲਾਏ ਜਾਣਗੇ। ਜ਼ਿਆਦਾ ਤੋਂ ਜ਼ਿਆਦਾ 35 ਕਿਲੋ ਤੱਕ ਦਾ ਬੈਗ ਲਜਾਇਆ ਜਾ ਸਕੇਗਾ। ਵਜ਼ਨ ਤੇ ਦੂਰੀ ਦੇ ਹਿਸਾਬ ਨਾਲ ਹੀ ਪੈਸੇ ਦੇਣੇ ਹੋਣਗੇ। 35 ਕਿਲੋ ਤੋਂ ਜ਼ਿਆਦਾ ਵਜ਼ਨ ਵਾਲਾ ਬੈਗ ਵੀ ਪਹੁੰਚਾਇਆ ਜਾਏਗਾ ਪਰ ਇਸ ਲਈ ਵਧੇਰੇ ਪੈਸੇ ਦੇਣੇ ਹੋਣਗੇ।
ਹੁਣ ਤੁਹਾਡਾ ਸਾਮਾਨ ਘਰ ਤਕ ਛੱਡੇਗੀ ਭਾਰਤੀ ਰੇਲਵੇ, ਲਵੋ ਇਸ ਸੁਵਿਧਾ ਦਾ ਲਾਭ
ਏਬੀਪੀ ਸਾਂਝਾ
Updated at:
29 Jan 2021 11:26 AM (IST)
ਭਾਰਤੀ ਰੇਲਵੇ ਆਪਣੇ ਯਾਤਰੀਆਂ ਲਈ ਬੇਹੱਦ ਖਾਸ ਸਰਵਿਸ ਲੈ ਕੇ ਆਈ ਹੈ। ਇਸ ਸੁਵਿਧਾ ਨਾਲ ਯਾਤਰੀਆਂ ਦਾ ਸਾਮਾਨ ਘਰ ਤੋਂ ਘਰ ਜਾਂ ਸਟੇਸ਼ਨ ਤੋਂ ਘਰ ਤਕ ਸਿਰਫ ਇੱਕ ਮੋਬਾਈਲ ਐਪ ਨਾਲ ਪਹੁੰਚਾਇਆ ਜਾਵੇਗਾ।
- - - - - - - - - Advertisement - - - - - - - - -