ਭਾਰਤੀ ਵਿਆਹ ਉਦਯੋਗ ਦਾ ਆਕਾਰ ਲਗਭਗ 10 ਲੱਖ ਕਰੋੜ ਰੁਪਏ ਹੈ ਜੋ ਕਿ ਭੋਜਨ ਅਤੇ ਕਰਿਆਨੇ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਇਕ ਰਿਪੋਰਟ 'ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਆਮ ਭਾਰਤੀ ਸਿੱਖਿਆ ਦੇ ਮੁਕਾਬਲੇ ਵਿਆਹ ਸਮਾਰੋਹ 'ਤੇ ਦੁੱਗਣਾ ਖਰਚ ਕਰਦੇ ਹਨ। ਭਾਰਤ ਵਿੱਚ ਹਰ ਸਾਲ 80 ਲੱਖ ਤੋਂ 1 ਕਰੋੜ ਵਿਆਹ ਹੁੰਦੇ ਹਨ, ਜਦੋਂ ਕਿ ਚੀਨ ਵਿੱਚ 70-80 ਲੱਖ ਅਤੇ ਅਮਰੀਕਾ ਵਿੱਚ 20-25 ਲੱਖ ਵਿਆਹ ਹੁੰਦੇ ਹਨ।


ਬ੍ਰੋਕਰੇਜ ਫਰਮ ਜੈਫਰੀਜ਼ ਨੇ ਇੱਕ ਰਿਪੋਰਟ 'ਚ ਕਿਹਾ, 'ਭਾਰਤੀ ਵਿਆਹ ਉਦਯੋਗ ਅਮਰੀਕੀ ਉਦਯੋਗ (70 ਅਰਬ ਡਾਲਰ) ਦੇ ਆਕਾਰ ਤੋਂ ਲਗਭਗ ਦੁੱਗਣਾ ਹੈ। ਹਾਲਾਂਕਿ, ਇਹ ਚੀਨ (170 ਬਿਲੀਅਨ ਡਾਲਰ) ਤੋਂ ਛੋਟਾ ਹੈ।


ਖ਼ਰਚੀਲੇ ਵਿਆਹਾਂ ਉੱਤੇ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਪਰ...


ਭਾਰਤ ਵਿੱਚ ਵਿਆਹ ਸ਼ਾਨਦਾਰ ਹੁੰਦੇ ਹਨ ਤੇ ਇਸ ਵਿੱਚ ਬਹੁਤ ਸਾਰੀਆਂ ਰਸਮਾਂ ਅਤੇ ਖਰਚੇ ਸ਼ਾਮਲ ਹੁੰਦੇ ਹਨ। ਇਸ ਨਾਲ ਗਹਿਣਿਆਂ ਅਤੇ ਲਿਬਾਸ ਵਰਗੀਆਂ ਸ਼੍ਰੇਣੀਆਂ ਵਿੱਚ ਖਪਤ ਵਧਦੀ ਹੈ ਤੇ ਅਸਿੱਧੇ ਤੌਰ 'ਤੇ ਆਟੋ ਅਤੇ ਇਲੈਕਟ੍ਰੋਨਿਕਸ ਉਦਯੋਗਾਂ ਨੂੰ ਫਾਇਦਾ ਹੁੰਦਾ ਹੈ। ਖ਼ਰਚੀਲੇ ਵਿਆਹਾਂ 'ਤੇ ਰੋਕ ਲਗਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਵਿਦੇਸ਼ੀ ਥਾਵਾਂ 'ਤੇ ਹੋਣ ਵਾਲੇ ਸ਼ਾਨਦਾਰ ਵਿਆਹ ਭਾਰਤੀ ਸ਼ਾਨ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਹਨ।


ਕਈ ਦਿਨਾਂ ਤੱਕ ਚੱਲਦੇ ਨੇ ਭਾਰਤੀਆਂ ਦੇ ਵਿਆਹ


ਭਾਰਤੀ ਵਿਆਹ ਕਈ ਦਿਨਾਂ ਤੱਕ ਚੱਲਦੇ ਹਨ ਤੇ ਸਧਾਰਨ ਤੋਂ ਲੈ ਕੇ ਬਹੁਤ ਵੱਡੇ ਤੱਕ ਹੁੰਦੇ ਹਨ। ਖੇਤਰ, ਧਰਮ ਅਤੇ ਆਰਥਿਕ ਪਿਛੋਕੜ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ 'ਚ ਵਿਆਹ 'ਤੇ ਹੋਣ ਵਾਲਾ ਖਰਚ ਸਿੱਖਿਆ ਤੋਂ ਦੁੱਗਣਾ ਹੈ, ਜਦਕਿ ਅਮਰੀਕਾ ਵਰਗੇ ਦੇਸ਼ਾਂ 'ਚ ਇਹ ਖਰਚ ਸਿੱਖਿਆ 'ਤੇ ਹੋਣ ਵਾਲੇ ਖਰਚ ਤੋਂ ਅੱਧੇ ਤੋਂ ਵੀ ਘੱਟ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।