ਵਾਸ਼ਿੰਗਟਨ: ਅਮਰੀਕਾ 'ਚ ਸੈਂਕੜੇ ਭਾਰਤੀਆਂ ਜਿਨ੍ਹਾਂ ਕੋਲ H-1B ਵੀਜ਼ਾ ਹੈ ਜਾਂ ਫਿਰ ਗ੍ਰੀਨ ਕਾਰਡ ਧਾਰਕ (ਜਿਨ੍ਹਾਂ ਦਾ ਜਨਮ ਅਮਰੀਕਾ 'ਚ ਹੋਇਆ) ਨੂੰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਭਾਰਤ ਵੱਲੋਂ ਚਲਾਈਆਂ ਜਾ ਰਹੀਆਂ ਵਿਸ਼ੇਸ਼ ਉਡਾਣਾਂ 'ਚ ਸਫਰ ਕਰਨ ਵਿੱਚ ਵੱਡੀ ਸਮੱਸਿਆ ਆ ਰਹੀ ਹੈ।
ਜ਼ਿਆਦਾਤਰ ਐਚ-1 ਬੀ ਵੀਜ਼ਾ ਧਾਰਕ ਇਹ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਕੱਲੇ ਛੱਡ ਦਿੱਤਾ ਗਿਆ ਹੈ। ਦਰਅਸਲ, ਇਨ੍ਹਾਂ ਐਚ-1 ਬੀ ਧਾਰਕਾਂ ਨੂੰ ਤਾਂ ਭਾਰਤ ਜਾਣ ਦੀ ਪੂਰੀ ਇਜਾਜ਼ਤ ਹੈ ਪਰ ਯੂਐਸ-ਵਿੱਚ ਪੈਦਾ ਹੋਏ ਇਨ੍ਹਾਂ ਦੇ ਬੱਚਿਆਂ ਨੂੰ ਨਹੀਂ। ਬੱਚੇ, ਕੋਰੋਨਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਯਾਤਰਾ ਕਰਨ ਦੇ ਅਯੋਗ ਹਨ।

ਪੰਜਾਬ 'ਚ 56 ਨਵੇਂ ਕੋਰੋਨਾ ਕੇਸਾਂ ਨੇ ਵਧਾਇਆ ਫਿਕਰ, ਕੁੱਲ ਗਿਣਤੀ 2500 ਤੋਂ ਪਾਰ

ਕੋਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਸਰਕਾਰ ਵੱਲੋਂ ਜਾਰੀ ਨਿਯਮਾਂ ਅਨੁਸਾਰ, ਵਿਦੇਸ਼ੀ ਨਾਗਰਿਕਾਂ ਤੇ ਓਸੀਆਈ ਕਾਰਡ ਧਾਰਕਾਂ, ਜੋ ਭਾਰਤੀ ਮੂਲ ਦੇ ਲੋਕਾਂ ਨੂੰ ਵੀਜ਼ਾ ਫਰੀ ਯਾਤਰਾ ਦੀਆਂ ਸਹੂਲਤਾਂ ਪ੍ਰਦਾਨ ਕਰਦੇ ਹਨ, ਨੂੰ ਨਵੀਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ।



ਕੁਝ ਭਾਰਤੀਆਂ ਲਈ ਇਹ ਪਾਬੰਦੀ ਮੁਸ਼ਕਲਾਂ ਖੜ੍ਹੀਆਂ ਕਰ ਰਹੀਆਂ ਹਨ। ਅੰਗੁਰਾਜ ਕੈਲਾਸਮ, ਦਾ ਵਰਕ ਵੀਜ਼ਾ ਖਤਮ ਹੋ ਗਿਆ ਹੈ ਤੇ ਉਸ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਭਾਰਤੀਆਂ ਦੇ ਅਮਰੀਕੀ ਨਾਬਾਲਗ ਬੱਚਿਆਂ ਨੂੰ ਵੀ ਭਾਰਤੀ ਵੀਜ਼ਾ ਦਿੱਤਾ ਜਾਵੇ ਤੇ ਵੰਦੇ ਭਾਰਤ ਮਿਸ਼ਨ ਵਿੱਚ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇ।
ਸਾਵਧਾਨ! ਮੌਸਮ ਵਿਭਾਗ ਦੀ ਚੇਤਾਵਨੀ, ਅੱਜ ਭਾਰੀ ਮੀਂਹ ਤੇ ਤੂਫਾਨ ਦਾ ਖ਼ਤਰਾ

ਯੂਐਸ ਦੇ ਕਾਨੂੰਨ ਮੁਤਾਬਕ ਕੈਲਾਸਮ ਨੂੰ ਜਲਦੀ ਤੋਂ ਜਲਦੀ ਅਮਰੀਕਾ ਛੱਡਣਾ ਹੋਵੇਗਾ ਕਿਉਂਕਿ ਉਸ ਦਾ ਐਚ 1 ਬੀ ਵੀਜ਼ਾ ਖ਼ਤਮ ਹੋ ਚੁੱਕਾ ਹੈ ਪਰ ਮੌਜੂਦਾ ਭਾਰਤੀ ਕਾਨੂੰਨ ਉਸ ਨੂੰ ਆਪਣੀ ਯੂਐਸ-ਜੰਮੀ ਧੀ ਨਾਲ ਆਉਣ ਤੋਂ ਮਨਾਹੀ ਕਰ ਰਿਹਾ ਹੈ।

ਇਸ ਤਰ੍ਹਾਂ ਗੋਪੀਨਾਥ ਨਗਾਰਾਜਨ ਹੈ, ਜਿਸ ਦੀ ਮਾਂ ਕੌਮਾ 'ਚ ਹੈ ਤੇ ਡਾਕਟਰਾਂ ਮੁਤਾਬਿਕ ਆਪਣੇ ਆਖਰੀ ਸਮੇਂ 'ਚ ਹੈ। ਨਗਾਰਾਜਨ ਨੂੰ ਤਾਂ ਘਰ ਜਾਣ ਲਈ ਵੀਜ਼ਾ ਮਿਲ ਗਿਆ ਹੈ ਪਰ ਉਸਦੇ ਚਾਰ ਮਹੀਨੇ ਦੇ ਬੱਚੇ ਨੂੰ ਨਹੀਂ, ਹੁਣ ਉਸ ਲਈ ਬੱਚੇ ਨੂੰ ਅਮਰੀਕਾ ਛੱਡ ਕੇ ਜਾਣਾ ਅਸੰਭਵ ਹੈ।

ਭਾਰਤ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਇੱਕੋ ਦਿਨ 10,000 ਨਵੇਂ ਕੇਸ, 273 ਲੋਕਾਂ ਦੀ ਮੌਤ

ਇਹ ਸਾਰੇ ਲੋਕ ਭਾਰਤ ਸਰਕਾਰ ਤੋਂ ਮਦਦ ਮੰਗ ਰਹੇ ਹਨ ਕਿ ਉਨ੍ਹਾਂ ਦੀ ਘਰ ਵਾਪਸੀ ਲਈ ਸਰਕਾਰ ਮੌਜੂਦਾ ਨਿਯਮਾਂ 'ਚ ਸੋਧ ਕਰਕੇ ਉਨ੍ਹਾਂ ਨੂੰ ਵਾਪਸ ਬੁਲਾਵੇ। 


ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ