ਨਵੀਂ ਦਿੱਲੀ: ਕਾਂਗਰਸ (Congress) ਦੇ ਸੀਨੀਅਰ ਲੀਡਰ ਰਾਹੁਲ ਗਾਂਧੀ (Rahul Gandhi) ਨੇ ਦੇਸ਼ ਦੀ ਆਰਥਿਕ ਹਾਲਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਉੱਤੇ ਇੱਕ ਵਾਰ ਫਿਰ ਵੱਡਾ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਇੱਕ ਖ਼ਬਰ ਨੂੰ ਟਵੀਟ ਕਰਦਿਆਂ ਕਿਹਾ ਕਿ ਭਾਰਤ ਇਤਿਹਾਸ ਵਿੱਚ ਪਹਿਲੀ ਵਾਰ ਮੰਦੀ ਦੀ ਲਪੇਟ ’ਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਕਸ਼ਨ ਨੇ ਭਾਰਤ ਦੀ ਤਾਕਤ ਨੂੰ ਕਮਜ਼ੋਰੀ ’ਚ ਤਬਦੀਲ ਕਰ ਦਿੱਤਾ ਹੈ।

ਰਾਹੁਲ ਗਾਂਧੀ ਨੇ ਵੀਰਵਾਰ ਸਵੇਰੇ ਇਹ ਟਵੀਟ ਕੀਤਾ। ਉਨ੍ਹਾਂ ਜਿਹੜੀ ਖ਼ਬਰ ਸ਼ੇਅਰ ਕੀਤੀ, ਉਸ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਲ 2020-21 ਦੀ ਪਹਿਲੀ ਛਮਾਹੀ ਦੇ ਅੰਤ ਵਿੱਚ ਭਾਰਤ ਇਤਿਹਾਸ ਵਿੱਚ ਪਹਿਲੀ ਵਾਰ ਮੰਦੀ ਦੀ ਲਪੇਟ ’ਚ ਆ ਸਕਦਾ ਹੈ।

ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਚਾਲੂ ਮਾਲੀ ਸਾਲ ਦੀ ਦੂਜੀ ਤਿਮਾਹੀ ਭਾਵ ਜੁਲਾਈ ਤੋਂ ਸਤੰਬਰ ਤੱਕ ਦੌਰਾਨ ਦੇਸ਼ ਦਾ ਕੁੱਲ ਘਰੇਲੂ ਉਤਪਾਦਨ ਇੱਕ ਸਾਲ ਦੇ ਮੁਕਾਬਲੇ 8.6 ਫ਼ੀ ਸਦੀ ਘਟਣ ਦਾ ਅਨੁਮਾਨ ਹੈ। ਇੰਝ ਲਗਾਤਾਰ ਦੋ ਤਿਮਾਹੀਆਂ ’ਚ ਜੀਡੀਪੀ ਘਟਣ ਦੇ ਨਾਲ ਦੇਸ਼ ਪਹਿਲੀ ਵਾਰ ਮੰਦੀ ਵਿੱਚ ਘਿਰਿਆ ਹੈ।

ਕੋਰੋਨਾ ਵਾਇਰਸ ਦੀ ਮਹਾਮਾਰੀ ਤੇ ਲੌਕਡਾਊਨ ਦੇ ਅਸਰ ਨਾਲ ਪਹਿਲੀ ਤਿਮਾਹੀ ’ਚ ਜੀਡੀਪੀ ਵਿੱਚ 23.9 ਫ਼ੀਸਦੀ ਕਮੀ ਦਰਜ ਹੋਈ ਸੀ। ਦੂਜੀ ਤਿਮਾਹੀ ਦੇ ਜੀਡੀਪੀ ਦੇ ਸਰਕਾਰੀ ਅੰਕੜੇ ਹਾਲੇ ਆਏ ਨਹੀਂ ਹਨ ਪਰ ਕੇਂਦਰੀ ਬੈਂਕ ਦੇ ਖੋਜਕਾਰਾਂ ਅਨੁਮਾਨ ਮੁਤਾਬਕ ਸਤੰਬਰ ਤਿਮਾਹੀ ਵਿੱਚ ਕਮੀ 8.6 ਫ਼ੀਸਦੀ ਰਹੀ ਹੋਵੇਗੀ। ਆਰਬੀਆਈ ਨੇ ਪਹਿਲਾਂ ਹੀ ਅਨੁਮਾਨ ਲਾਇਆ ਹੋਇਆ ਹੈ ਕਿ ਚਾਲੂ ਮਾਲੀ ਵਰ੍ਹੇ ਦੌਰਾਨ ਜੀਡੀਪੀ ’ਚ 9.5 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904