ਮੇਰਠ: ਯੂਪੀ ਦੇ ਮੇਰਠ (Meerut) ‘ਚ ਇੱਕ ਪਰਿਵਾਰ ਉਸ ਸਮੇਂ ਹੈਰਾਨ ਹੋ ਗਿਆ ਜਦੋਂ ਨੋਟਾਂ ਤੇ ਗਹਿਣਿਆਂ (jewelry and money) ਨਾਲ ਭਰੇ ਦੋ ਬੈਗ ਘਰ ਦੀ ਛੱਤ (House Roof) ਤੋਂ ਮਿਲੇ। ਦਰਅਸਲ ਇਹ ਰੱਬ ਦੀ ਮਿਹਰ ਨਹੀਂ ਸਗੋਂ ਇੱਕ ਚੋਰ ਦੀ ਮਿਹਰਬਾਨੀ ਨਾਲ ਹੋਇਆ। ਦੱਸ ਦਈਏ ਕਿ ਦੋ ਦਿਨ ਪਹਿਲਾਂ ਮੇਰਠ ਦੇ ਮਿਸ਼ਨ ਕਾਨਫਰੰਸ ਖੇਤਰ ਵਿੱਚ 40 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ।

ਲੋਕਾਂ ਨੇ ਇਸ ਬੈਗ ਦੀ ਜਾਣਕਾਰੀ ਫੌਰਨ ਪੁਲਿਸ ਨੂੰ ਦਿੱਤੀ ਜਿਸ ਮਗਰੋਂ ਸਦਰ ਥਾਣੇ ਦੇ ਇੰਚਾਰਜ ਦਿਨੇਸ਼ ਬਘੇਲ ਨੇ ਦੱਸਿਆ, “ਬੈਗ ਵਿੱਚ ਗਹਿਣਿਆਂ ਤੋਂ ਇਲਾਵਾ 14 ਲੱਖ ਰੁਪਏ ਨਕਦ ਸੀ। ਗਹਿਣਿਆਂ ਦਾ ਮੁਲਾਂਕਣ ਕਰਨਾ ਅਜੇ ਬਾਕੀ ਹੈ। ਦੋ ਦਿਨ ਪਹਿਲਾਂ ਇਸ ਖੇਤਰ ਵਿੱਚ ਮੈਟਰਸ ਦਾ ਕਾਰੋਬਾਰ ਕਰਨ ਵਾਲੇ ਪਵਨ ਸਿੰਘਲ ਦੇ ਘਰ ਚੋਰੀ ਹੋਈ ਸੀ।

ਅਗਲੇ ਦਿਨ ਯਾਨੀ ਬੁੱਧਵਾਰ ਸਵੇਰੇ ਸਿੰਘਲ ਦੇ ਗੁਆਂਢੀ ਵਰੁਣ ਸ਼ਰਮਾ ਦੀ ਛੱਤ ‘ਤੇ ਬੈਗ ਮਿਲਿਆ। ਵਰੁਣ ਨੇ ਕਿਹਾ, 'ਮੈਂ ਸਵੇਰੇ ਛੱਤ 'ਤੇ ਦੋ ਬੈਗ ਵੇਖੇ ਜੋ ਨੋਟਾਂ ਨਾਲ ਭਰੇ ਹੋਏ ਸੀ। ਮੈਨੂੰ ਚੋਰੀ ਹੋਏ ਸਾਮਾਨ ਦਾ ਸ਼ੱਕ ਹੋਇਆ ਤੇ ਮੈਂ ਪੁਲਿਸ ਨੂੰ ਸੂਚਿਤ ਕਰਨ ਦਾ ਫੈਸਲਾ ਕੀਤਾ।“

ਇਸ ਮਾਮਲੇ ‘ਚ ਪੁਲਿਸ ਦੀ ਸ਼ੱਕ ਦੀ ਸੂਈ ਰਾਜੂ ਨੇਪਾਲੀ ‘ਤੇ ਹੈ ਜੋ ਦੋ ਸਾਲ ਪਹਿਲਾਂ ਤੱਕ ਵਪਾਰੀ ਦੇ ਘਰ ਘਰੇਲੂ ਨੌਕਰ ਸੀ ਤੇ ਉਸ ਤੋਂ ਬਾਅਦ ਕੰਮ ਛੱਡ ਗਿਆ। ਨੇਪਾਲੀ ਹਾਲ ਹੀ ਵਿਚ ਲੰਬੇ ਸਮੇਂ ਤੋਂ ਲਾਪਤਾ ਹੋਣ ਤੋਂ ਬਾਅਦ ਵਾਪਸ ਆਇਆ ਸੀ।

ਨੇਪਾਲੀ ਘਰ ਦੇ ਮੈਂਬਰਾਂ ਨਾਲ ਚੰਗੀ ਤਰ੍ਹਾਂ ਜਾਣੂ ਸੀ ਇਸ ਲਈ ਗਾਰਡਾਂ ਨੇ ਉਸਨੂੰ ਰੋਕਿਆ ਨਹੀਂ। ਨੇਪਾਲੀ ਘਰ ਚੋਂ ਕੀਮਤੀ ਸਮਾਨ ਚੋਰੀ ਕਰਕੇ ਉਥੋਂ ਭੱਜ ਗਿਆ। ਫਰਾਰ ਹੋਣ ਵੇਲੇ ਉਹ ਸੀਸੀਟੀਵੀ 'ਚ ਕੈਦ ਹੋ ਗਿਆ। ਇਥੋਂ ਤਕ ਕਿ ਨੇਪਾਲੀ ਨੇ ਲੁੱਟ ਦਾ ਕੁਝ ਹਿੱਸਾ ਇੱਕ ਗਾਰਡ ਨਾਲ ਸਾਂਝਾ ਕੀਤਾ।

ਬਾਅਦ ਵਿਚ ਪੁਲਿਸ ਨੇ ਗਹਿਣੇ ਬਰਾਮਦ ਕੀਤੇ। ਗਾਰਡ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪਰਿਵਾਰ ਦੇ ਹੋਰ ਸੂਤਰਾਂ ਮੁਤਾਬਕ, ਗਾਇਬ ਚੀਜ਼ ਦੀ ਕੁੱਲ ਕੀਮਤ 40 ਲੱਖ ਰੁਪਏ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904