Bomb Hoax Calls for Indigo 10 Flights: ਹਾਏ ਰੱਬਾ ਨਹੀਂ ਰੁੱਕ ਰਿਹੈ ਫਲਾਈਟਸ ਨੂੰ ਬੰਬ ਨਾਲ ਉਡਾਉਣ ਵਾਲੀ ਧਮਕੀਆਂ ਦਾ ਸਿਲਸਿਲਾ। ਮੰਗਲਵਾਰ ਯਾਨੀਕਿ ਅੱਜ 22 ਅਕਤੂਬਰ ਨੂੰ ਇਕ ਵਾਰ ਫਿਰ ਜਹਾਜ਼ਾਂ ਨੂੰ ਉਡਾਉਣ ਦੀ ਫਰਜ਼ੀ ਕਾਲ ਨੇ ਦਹਿਸ਼ਤ ਪੈਦਾ ਕਰ ਦਿੱਤੀ। ਇੰਡੀਗੋ ਦੀਆਂ 10 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਅਤੇ ਖੁਫੀਆ ਏਜੰਸੀਆਂ ਹਰਕਤ 'ਚ ਆ ਗਈਆਂ ਹਨ।  ਸੂਤਰਾਂ ਮੁਤਾਬਕ ਇੰਡੀਗੋ ਦੇ ਜਿਨ੍ਹਾਂ 10 ਜਹਾਜ਼ਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ 'ਚੋਂ 7 ਅੰਤਰਰਾਸ਼ਟਰੀ ਉਡਾਣਾਂ ਹਨ।


ਹੋਰ ਪੜ੍ਹੋ ; 'ਜਹਾਜ਼ 'ਚ ਬੰਬ ਦੀ ਫਰਜ਼ੀ ਕਾਲ ਨੂੰ ਬਣਾਇਆ ਜਾਏਗਾ ਸਜ਼ਾਯੋਗ ਅਪਰਾਧ', Civil Aviation ਮੰਤਰੀ ਬੋਲੇ- 'ਜਲਦ ਲਿਆਵਾਂਗੇ ਕਾਨੂੰਨ'


 



ਜ਼ਿਆਦਾਤਰ ਕਾਲਾਂ ਵਿਦੇਸ਼ਾਂ ਤੋਂ ਆ ਰਹੀਆਂ ਹਨ


ਸੂਤਰਾਂ ਮੁਤਾਬਕ ਏਅਰਲਾਈਨਜ਼ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਸਾਰੇ ਹਵਾਈ ਅੱਡਿਆਂ 'ਤੇ ਬੰਬ ਥਰੇਟ ਅਸੈਸਮੈਂਟ ਟੀਮ (ਬੀਟੀਏਸੀ) ਤਾਇਨਾਤ ਕਰ ਦਿੱਤੀ ਗਈ ਹੈ। ਬੰਬ ਦੀ ਧਮਕੀ ਵਾਲੀ ਕਾਲ ਮਿਲਣ 'ਤੇ BTAC ਟੀਮ ਤੁਰੰਤ ਕਾਰਵਾਈ ਕਰੇਗੀ। ਦੱਸਿਆ ਗਿਆ ਹੈ ਕਿ ਹੁਣ ਤੱਕ ਆਈਆਂ ਧਮਕੀਆਂ ਦੀਆਂ ਕਾਲਾਂ ਵਿੱਚੋਂ 90% ਵਿਦੇਸ਼ਾਂ ਤੋਂ ਹਨ। ਸਿਰਫ 10% ਲੋਕਲ ਧਮਕੀ ਕਾਲਾਂ ਹਨ ਜੋ ਦੇਸ਼ ਤੋਂ ਆ ਰਹੀਆਂ ਹਨ।


ਵੱਖ-ਵੱਖ ਵਿਭਾਗਾਂ ਨੇ ਕਈ ਮੀਟਿੰਗਾਂ ਕੀਤੀਆਂ, ਸਾਰੇ ਅਲਰਟ 'ਤੇ ਹਨ


ਇਸ ਦੇ ਨਾਲ ਹੀ, MHA ਸਾਈਬਰ ਵਿੰਗ, ਸੁਰੱਖਿਆ ਏਜੰਸੀ ਅਤੇ ਸਥਾਨਕ ਪੁਲਿਸ ਨੂੰ ਵੀ ਵਿਦੇਸ਼ੀ ਧਮਕੀ ਕਾਲਾਂ ਦੀ ਜਾਂਚ ਕਰਨ ਲਈ ਅਲਰਟ ਕੀਤਾ ਗਿਆ ਹੈ। ਵਿਦੇਸ਼ਾਂ ਤੋਂ ਆਉਣ ਵਾਲੀਆਂ ਕਾਲਾਂ ਅਤੇ ਮੇਲਾਂ ਦੇ ਵੀਪੀਐਨ (ਵਰਚੁਅਲ ਪ੍ਰਾਈਵੇਟ ਨੈੱਟਵਰਕ) ਅਤੇ ਆਈਪੀ ਪਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।


ਗ੍ਰਹਿ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸੀਆਈਐਸਐਫ, ਬੀਸੀਏਐਸ ਅਤੇ ਆਈਬੀ ਦੇ ਅਧਿਕਾਰੀਆਂ ਨੇ ਧਮਕੀ ਕਾਲ 'ਤੇ ਹੁਣ ਤੱਕ ਕਈ ਮੀਟਿੰਗਾਂ ਕੀਤੀਆਂ ਹਨ। ਏਅਰਪੋਰਟ ਪ੍ਰਸ਼ਾਸਨ ਅਤੇ ਹੋਰ ਏਜੰਸੀਆਂ ਨੂੰ ਵੀ ਅਲਰਟ ਮੋਡ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।



ਇਨ੍ਹਾਂ ਜਹਾਜ਼ਾਂ ਵਿਰੁੱਧ ਧਮਕੀਆਂ ਮਿਲੀਆਂ ਹਨ


1. ਅਹਿਮਦਾਬਾਦ- ਜੇਦਾਹ
2. ਹੈਦਰਾਬਾਦ-ਜੇਦਾਹ 
3. ਬੰਗਲੌਰ- ਜੇਦਾਹ 
4. ਕੋਝੀਕੋਡ- ਜੇਦਾਹ
5. ਦਿੱਲੀ - ਜੇਦਾਹ 
6. ਇਸਤਾਂਬੁਲ-ਮੁੰਬਈ 
7. ਇਸਤਾਂਬੁਲ- ਦਿੱਲੀ


8. ਲਖਨਊ- ਪੂਨਾ 
9. ਦਿੱਲੀ - ਦਮਾਮ
10. ਮੰਗਲੁਰੂ-ਮੁੰਬਈ


 


 



 


ਸੋਮਵਾਰ ਨੂੰ 30 ਜਹਾਜ਼ਾਂ ਨੂੰ ਉਡਾਉਣ ਦੀ ਧਮਕੀ ਮਿਲੀ ਹੈ


ਦੱਸ ਦੇਈਏ ਕਿ ਭਾਰਤੀ ਹਵਾਬਾਜ਼ੀ ਕੰਪਨੀਆਂ ਦੁਆਰਾ ਸੰਚਾਲਿਤ ਲਗਭਗ 30 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਸੋਮਵਾਰ ਰਾਤ ਨੂੰ ਬੰਬ ਦੀ ਧਮਕੀ ਮਿਲੀ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਸੀ।


ਇਨ੍ਹਾਂ ਵਿੱਚ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਸ਼ਾਮਲ ਸਨ। ਇੰਡੀਗੋ ਦੇ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਨੂੰ ਏਅਰਲਾਈਨ ਦੀਆਂ ਚਾਰ ਉਡਾਣਾਂ- 6E 164 (ਮੰਗਲੁਰੂ ਤੋਂ ਮੁੰਬਈ), 6E 75 (ਅਹਿਮਦਾਬਾਦ ਤੋਂ ਜੇਦਾਹ), 6E 67 (ਹੈਦਰਾਬਾਦ ਤੋਂ ਜੇਦਾਹ) ਅਤੇ 6E 118 (ਲਖਨਊ ਤੋਂ ਪੁਣੇ) ਨੂੰ ਸੁਰੱਖਿਆ ਮਿਲੀ ਚੇਤਾਵਨੀਆਂ ਏਅਰਲਾਈਨ ਵੱਲੋਂ ਜਾਰੀ ਚਾਰ ਵੱਖ-ਵੱਖ ਬਿਆਨਾਂ ਮੁਤਾਬਕ ਇਨ੍ਹਾਂ ਉਡਾਣਾਂ ਤੋਂ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।