ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਅੱਜਕੱਲ੍ਹ ਭਾਰੀ ਅਵਿਵਸਥਾ ਨਾਲ ਜੂਝ ਰਹੀ ਹੈ। ਪਿਛਲੇ ਚਾਰ ਦਿਨਾਂ ਤੋਂ ਉਡਾਣਾਂ ਵਿੱਚ ਲਗਾਤਾਰ ਦੇਰੀ ਅਤੇ ਰੱਦ ਹੋਣ ਦੀਆਂ ਘਟਨਾਵਾਂ ਨੇ ਯਾਤਰੀਆਂ ਦਾ ਗੁੱਸਾ ਚਰਮ ਸੀਮਾ ਤੱਕ ਪਹੁੰਚਾ ਦਿੱਤਾ ਹੈ। 4 ਦਸੰਬਰ ਯਾਨੀਕਿ ਵੀਰਵਾਰ ਨੂੰ ਸਿਰਫ਼ ਇੱਕ ਦਿਨ ਵਿੱਚ 550 ਤੋਂ ਵੱਧ ਉਡਾਣਾਂ ਰੱਦ ਹੋਈਆਂ, ਜਿਸ ਕਾਰਨ ਦਿੱਲੀ, ਹੈਦਰਾਬਾਦ, ਗੋਆ ਅਤੇ ਮੁੰਬਈ ਵਰਗੇ ਵੱਡੇ ਏਅਰਪੋਰਟਾਂ ‘ਤੇ ਹੰਗਾਮੇ ਦਾ ਮਾਹੌਲ ਬਣ ਗਿਆ। ਨਿੱਜੀ ਟੀਵੀ ਚੈਨਲ ਦੀ ਰਿਪੋਰਟ ਮੁਤਾਬਕ ਦਿੱਲੀ ਏਅਰਪੋਰਟ ‘ਤੇ ਹਜ਼ਾਰਾਂ ਬੈਗ ਵਿਖਰੇ ਹੋਏ ਦਿਖਾਈ ਦਿੱਤੇ। ਕਈ ਯਾਤਰੀਆਂ ਜ਼ਮੀਨ ‘ਤੇ ਸੁੱਤੇ ਹੋਏ ਸਨ ਅਤੇ ਹਰ ਥਾਂ ਨਾਅਰੇਬਾਜ਼ੀ ਹੋ ਰਹੀ ਸੀ, ਜਿਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਦੌਰਾਨ, ਦਿੱਲੀ ਏਅਰਪੋਰਟ ਤੋਂ ਅੱਜ ਸਵੇਰੇ ਤੱਕ 200 ਤੋਂ ਵੱਧ ਇੰਡੀਗੋ ਦੀਆਂ ਫਲਾਈਟਾਂ ਰੱਦ ਹੋ ਚੁੱਕੀਆਂ ਹਨ। ਇਸ ਵਿੱਚ 135 ਡਿਪਾਰਚਰ ਅਤੇ 90 ਐਰਾਈਵਲ ਫਲਾਈਟਾਂ ਸ਼ਾਮਿਲ ਹਨ।

Continues below advertisement

ਦਿੱਲੀ ਏਅਰਪੋਰਟ ‘ਤੇ ਯਾਤਰੀਆਂ ਨੇ ਏਅਰਲਾਈਨ ਤੇ ਕਾਫ਼ੀ ਗੁੱਸਾ ਨਿਕਾਲਿਆ। ਇੱਕ ਯਾਤਰੀ ਨੇ ਕਿਹਾ ਕਿ "ਅਸੀਂ ਵਿਆਹ ਵਿੱਚ ਜਾ ਰਹੇ ਸੀ, ਸਾਡਾ ਸਾਮਾਨ ਗੁੰਮ ਹੋ ਗਿਆ। 12 ਘੰਟਿਆਂ ਬਾਅਦ ਵੀ ਇੰਡੀਗੋ ਨੇ ਇੱਕ ਸ਼ਬਦ ਵੀ ਨਹੀਂ ਕਿਹਾ। ਇਹ ਤਾਂ ਮਾਨਸਿਕ ਪੀੜਾ ਹੈ।" ਇਕ ਹੋਰ ਮਹਿਲਾ ਯਾਤਰੀ ਨੇ ਕਿਹਾ ਕਿ "14 ਘੰਟੇ ਹੋ ਗਏ, ਨਾ ਖਾਣਾ, ਨਾ ਪਾਣੀ ਮਿਲਿਆ। ਸਟਾਫ਼ ਨਾਲ ਗੱਲ ਕਰੋ ਤਾਂ ਜਵਾਬ ਹੀ ਨਹੀਂ ਮਿਲਦਾ।"

ਹੈਦਰਾਬਾਦ ਅਤੇ ਗੋਆ ਵਿੱਚ ਹੰਗਾਮਾ

Continues below advertisement

ਹੈਦਰਾਬਾਦ ਵਿੱਚ ਯਾਤਰੀ ਇੰਨੇ ਨਾਰਾਜ਼ ਹੋ ਗਏ ਕਿ ਕਈ ਲੋਕ ਏਅਰ ਇੰਡੀਆ ਦੀ ਇੱਕ ਉਡਾਣ ਦੇ ਸਾਹਮਣੇ ਬੈਠ ਗਏ ਅਤੇ ਉਸਨੂੰ ਰੋਕ ਦਿੱਤਾ। ਉਥੇ ਇੱਕ ਵਿਅਕਤੀ ਨੇ ਦੱਸਿਆ ਕਿ "ਕੱਲ੍ਹ ਸ਼ਾਮ 7:30 ਦੀ ਫਲਾਈਟ ਸੀ, ਹੁਣ 12 ਘੰਟੇ ਹੋ ਗਏ ਹਨ। ਇੰਡੀਗੋ ਕਹਿ ਰਹੀ ਹੈ ਕਿ ਅਣਨਿਸ਼ਚਿਤ ਸਮੇਂ ਲਈ ਦੇਰੀ ਹੋ ਸਕਦੀ ਹੈ। ਇਹ ਤਾਂ ਮਜ਼ਾਕ ਹੈ।"

ਗੋਆ ਏਅਰਪੋਰਟ ‘ਤੇ ਵੀ ਯਾਤਰੀਆਂ ਦਾ ਗੁੱਸਾ ਫੱਟਿਆ। ਵੀਡੀਓ ਵਿੱਚ ਲੋਕ ਇੰਡੀਗੋ ਸਟਾਫ਼ ‘ਤੇ ਚਿਲਾਉਂਦੇ ਦਿਖਾਈ ਦਿੱਤੇ ਅਤੇ ਪੁਲਿਸ ਨੂੰ ਹਾਲਾਤ ਸੰਭਾਲਣੇ ਪਏ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਇੰਡੀਗੋ ਦੀਆਂ ਕਈ ਫਲਾਈਟਾਂ ਰੱਦ ਹੋ ਚੁੱਕੀਆਂ ਹਨ।

ਮੁੰਬਈ: 118

ਬੈਂਗਲੋਰੂ: 100

ਹੈਦਰਾਬਾਦ: 75

ਕੋਲਕਾਤਾ: 35

ਚੇਨਈ: 26

ਗੋਆ: 11

ਭੋਪਾਲ: 5

ਇੰਡੀਗੋ ਦੀ ਸਫਾਈ

ਇੰਡੀਗੋ ਨੇ ਮੰਨਿਆ ਹੈ ਕਿ ਨਵੇਂ ਨਿਯਮਾਂ ਦੇ ਬਾਅਦ ਕ੍ਰੂ ਦੀ ਲੋੜ ਦਾ ਗਲਤ ਅੰਦਾਜ਼ਾ ਲਗਾਇਆ ਗਿਆ। ਇਸ ਤੋਂ ਇਲਾਵਾ, ਸਰਦੀਆਂ, ਤਕਨੀਕੀ ਸਮੱਸਿਆਵਾਂ ਅਤੇ ਸਟਾਫ਼ ਦੀ ਘਾਟ ਨੇ ਮਿਲ ਕੇ ਉਡਾਣਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। DGCA ਨੂੰ ਭੇਜੀ ਗਈ ਰਿਪੋਰਟ ਵਿੱਚ ਇੰਡੀਗੋ ਨੇ ਦੱਸਿਆ ਕਿ ਉਹ ਪਾਇਲਟ-ਕ੍ਰੂ ਡਿਊਟੀ ਦੇ ਨਵੇਂ ਨਿਯਮਾਂ ਨੂੰ ਇਸ ਸਮੇਂ ਵਾਪਸ ਲੈ ਰਹੇ ਹਨ। ਰਾਤ ਦੀ ਡਿਊਟੀ ਸਵੇਰੇ 5 ਵਜੇ ਤੱਕ ਸੀ, ਹੁਣ ਇਸਨੂੰ ਸਵੇਰੇ 6 ਵਜੇ ਤੱਕ ਵਧਾਇਆ ਗਿਆ ਸੀ। ਇਹ ਵਾਪਸ ਲਿਆ ਲਿਆ ਗਿਆ। ਰਾਤ ਵਿੱਚ ਦੋ ਲੈਂਡਿੰਗ ਦੀ ਸੀਮਾ ਨੂੰ ਵੀ ਅਸਥਾਈ ਤੌਰ ‘ਤੇ ਹਟਾਇਆ ਗਿਆ।

ਆਉਣ ਵਾਲੇ 3 ਦਿਨਾਂ ਤੱਕ ਹੋਰ ਉਡਾਣਾਂ ਰੱਦ ਹੋਣਗੀਆਂ

ਇੰਡੀਗੋ ਨੇ ਚੇਤਾਵਨੀ ਦਿੱਤੀ ਹੈ ਕਿ ਸ਼ੈਡਿਊਲ ਸਧਾਰਾ ਹੋਣ ਵਿੱਚ ਘੱਟੋ-ਘੱਟ 2–3 ਦਿਨ ਹੋਰ ਲੱਗਣਗੇ। 8 ਦਸੰਬਰ ਤੋਂ ਏਅਰਲਾਈਨ ਨੇ ਉਡਾਣਾਂ ਦਾ ਸ਼ੈਡਿਊਲ ਘਟਾ ਦਿੱਤਾ ਹੈ ਤਾਂ ਜੋ ਅਵਿਵਸਥਾ ਨੂੰ ਰੋਕਿਆ ਜਾ ਸਕੇ। ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਕਰਮਚਾਰੀਆਂ ਨੂੰ ਸੁਨੇਹਾ ਦਿੱਤਾ ਕਿ ਸਮੇਂ ਤੇ ਉਡਾਣਾਂ ਚਾਲੂ ਕਰਨਾ ਆਸਾਨ ਨਹੀਂ ਹੋਵੇਗਾ। ਅਸੀਂ ਪੂਰੀ ਤਾਕਤ ਨਾਲ ਸਥਿਤੀ ਸੁਧਾਰਨ ਵਿੱਚ ਲੱਗੇ ਹੋਏ ਹਾਂ।