Indore News : ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਜਿੱਥੇ ਸਵੱਛਤਾ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਰਹਿ ਕੇ ਸੱਤਵੇਂ ਅਸਮਾਨ ਨੂੰ ਛੂਹਣ ਦੀ ਤਿਆਰੀ ਕਰ ਰਿਹਾ ਹੈ, ਉੱਥੇ ਹੀ ਹੋਰਨਾਂ ਖੇਤਰਾਂ ਵਿਚ ਵੀ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ ਹੈ। ਹੁਣ ਇੰਦੌਰ ਦੇ ਸਿਰ 'ਤੇ ਇਕ ਹੋਰ ਤਾਜ ਸੱਜ ਗਿਆ ਹੈ। ਏਅਰਪੋਰਟ ਕੌਂਸਲ ਇੰਟਰਨੈਸ਼ਨਲ (ਏਸੀਆਈ) ਦੁਆਰਾ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਵਿੱਚ ਇੰਦੌਰ ਹਵਾਈ ਅੱਡਾ ਦੇਸ਼ ਦੇ 15 ਚੁਣੇ ਹੋਏ ਹਵਾਈ ਅੱਡਿਆਂ ਵਿੱਚੋਂ ਪਹਿਲੇ ਨੰਬਰ 'ਤੇ ਆਇਆ ਹੈ।

 

ਦੂਜੇ ਨੰਬਰ 'ਤੇ ਗੋਆ ਅਤੇ ਤੀਜੇ ਨੰਬਰ 'ਤੇ ਬਨਾਰਸ ਏਅਰਪੋਰਟ ਆਪਣੀ ਜਗ੍ਹਾ ਬਣਾ ਸਕਿਆ ਹੈ। ਐਸਈਆਈ ਦੁਆਰਾ ਅਪ੍ਰੈਲ ਤੋਂ ਜੂਨ ਤੱਕ ਕਰਵਾਏ ਗਏ ਪਹਿਲੇ ਤਿਮਾਹੀ ਸਰਵੇਖਣ ਵਿੱਚ ਇੰਦੌਰ ਨੇ ਪੰਜ ਵਿੱਚੋਂ 4.94 ਅੰਕ ਪ੍ਰਾਪਤ ਕੀਤੇ ਹਨ।


ਸਰਵੇਖਣ ਵਿੱਚ ਯਾਤਰੀਆਂ ਦੀਆਂ ਸਹੂਲਤਾਂ ਨੂੰ ਕੀਤਾ ਗਿਆ ਸੀ ਸ਼ਾਮਲ  


ਇਹ ਸਰਵੇਖਣ ਦੇਸ਼ ਦੇ 15 ਹਵਾਈ ਅੱਡਿਆਂ 'ਤੇ ਕੀਤਾ ਗਿਆ ਅਤੇ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਨੂੰ ਸਰਵੇਖਣ 'ਚ ਸ਼ਾਮਲ ਕੀਤਾ ਗਿਆ। ਸਰਵੇਖਣ ਦੌਰਾਨ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਫੀਡਬੈਕ ਲਿਆ ਗਿਆ। ਇਸ ਤੋਂ ਪਹਿਲਾਂ ਜਨਵਰੀ ਤੋਂ ਮਾਰਚ ਦਰਮਿਆਨ ਜੋ ਰਿਪੋਰਟ ਆਈ ਸੀ। ਇਸ 'ਚ  ਇੰਦੌਰ ਦਾ ਦੇਵੀ ਅਹਿਲਿਆਬਾਈ ਹੋਲਕਰ ਅੰਤਰਰਾਸ਼ਟਰੀ ਹਵਾਈ ਅੱਡਾ ਤੀਜੇ ਸਥਾਨ 'ਤੇ ਰਿਹਾ ਸੀ।

ਇਸ ਵਾਰ ਦਸਤਾਵੇਜ਼ਾਂ ਦੀ ਜਾਂਚ ਅਤੇ ਇਸ ਦੀ ਪ੍ਰੋਸੈਸਿੰਗ ਲਈ ਉਡੀਕ ਸਮੇਂ ਲਈ ਵੱਧ ਤੋਂ ਵੱਧ ਅੰਕ ਦਿੱਤੇ ਗਏ ਸਨ। ਪਿਛਲੇ ਸਾਲ, 2022 ਦੀ ਆਖਰੀ ਤਿਮਾਹੀ ਵਿੱਚ ਇੰਦੌਰ ਅਕਤੂਬਰ ਤੋਂ ਦਸੰਬਰ ਤੱਕ ਦੂਜੇ ਸਥਾਨ 'ਤੇ ਸੀ। ਪ੍ਰਵਾਸੀ ਭਾਰਤੀ ਸੰਮੇਲਨ ਅਤੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦੌਰਾਨ ਹੋਏ ਸੁੰਦਰੀਕਰਣ ਨੂੰ ਵੀ ਇਸ ਵਾਰ ਸਰਵੇਖਣ ਵਿੱਚ ਫਾਇਦਾ ਮਿਲਿਆ ਹੈ।

 

ਹਵਾਈ ਅੱਡੇ 'ਤੇ ਯਾਤਰੀਆਂ ਨੂੰ ਮਿਲ ਰਹੀ ਸੁਬਿਧਾ 


ਇੰਦੌਰ ਹਵਾਈ ਅੱਡੇ 'ਤੇ ਯਾਤਰੀਆਂ ਦੀ ਸੁਰੱਖਿਆ ਚੈੱਕ-ਇਨ ਪ੍ਰਕਿਰਿਆ ਨੂੰ ਆਸਾਨ ਕਰ ਦਿੱਤਾ ਗਿਆ ਹੈ। ਯਾਤਰੀਆਂ ਨੂੰ ਘੱਟੋ-ਘੱਟ ਸਮੇਂ ਵਿੱਚ ਚੈੱਕ-ਇਨ ਕਰਨ ਲਈ ਇੱਥੇ ਪ੍ਰਬੰਧ ਕੀਤੇ ਗਏ ਹਨ। ਇੱਥੇ ਆਟੋਮੈਟਿਕ ਬੈਗੇਜ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਯਾਤਰੀਆਂ ਦੇ ਸਮਾਨ ਦੀ ਜਲਦੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ ਚੈਕਿੰਗ ਤੋਂ ਲੈ ਕੇ ਬੋਰਡਿੰਗ ਤੱਕ 15-16 ਮਿੰਟ ਲੱਗਦੇ ਹਨ, ਜੋ ਕਿ ਬਹੁਤ ਘੱਟ ਹੈ। ਇਸ ਤੋਂ ਇਲਾਵਾ ਯਾਤਰੀਆਂ ਨੂੰ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।