Jammu Kasmir: ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਉਰੀ ਸੈਕਟਰ 'ਚ ਕੰਟਰੋਲ ਰੇਖਾ (LOC) ਨੇੜੇ ਪਾਕਿਸਤਾਨੀ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਕ ਅੱਤਵਾਦੀ ਨੂੰ ਮਾਰ ਦਿੱਤਾ। ਫਿਲਹਾਲ ਫੌਜ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ।


ਭਾਰਤੀ ਫੌਜ ਨੇ ਕਿਹਾ ਕਿ ਅੱਤਵਾਦੀ ਖਰਾਬ ਵਿਜ਼ੀਬਿਲੀਟੀ ਅਤੇ ਖਰਾਬ ਮੌਸਮ ਦਾ ਫਾਇਦਾ ਚੁੱਕ ਕੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਫੌਜ ਨੇ ਕਿਹਾ, ''ਸੈਨਿਕਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਕੰਟਰੋਲ ਰੇਖਾ ਦੇ ਨਾਲ ਉਰੀ ਸੈਕਟਰ 'ਚ ਇਕ ਅੱਤਵਾਦੀ ਨੂੰ ਮਾਰ ਦਿੱਤਾ।


ਇਹ ਵੀ ਪੜ੍ਹੋ: Paddy: ਜਲੰਧਰ ’ਚ ਝੋਨੇ ਦੀ ਖ਼ਰੀਦ 10 ਲੱਖ ਮੀਟ੍ਰਿਕ ਟਨ ਤੋਂ ਪਾਰ, ਮਿੱਥੇ ਟੀਚੇ ਦੇ ਨੇੜੇ ਪੁੱਜੀ


 ਸਰਦੀਆਂ ਦੇ ਮੌਸਮ 'ਚ ਬਰਫਬਾਰੀ ਅਤੇ ਘੱਟ ਵਿਜ਼ੀਬਿਲੀਟੀ ਹੋਣ ਕਾਰਨ ਅੱਤਵਾਦੀ ਪਾਕਿਸਤਾਨ ਵਾਲੇ ਪਾਸੇ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਭਾਰਤੀ ਜਵਾਨ ਇਨ੍ਹਾਂ ਔਖੇ ਹਾਲਾਤਾਂ 'ਚ ਵੀ ਸਰਹੱਦ 'ਤੇ ਚੌਕਸ ਰਹਿੰਦੇ ਹਨ ਅਤੇ ਅਜਿਹੀ ਘੁਸਪੈਠ ਨੂੰ ਨਾਕਾਮ ਕਰਦੇ ਹਨ।


ਅਕਤੂਬਰ 'ਚ ਵੀ ਅੱਤਵਾਦੀਆਂ ਨੇ ਘੁਸਪੈਠ ਦੀ ਕੀਤੀ ਸੀ ਕੋਸ਼ਿਸ਼


ਅਕਤੂਬਰ ਮਹੀਨੇ 'ਚ ਵੀ ਸੁਰੱਖਿਆ ਬਲਾਂ ਨੇ ਇਕ ਸਾਂਝੇ ਆਪਰੇਸ਼ਨ 'ਚ ਉਰੀ ਸੈਕਟਰ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਇਸ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਫੌਜ ਨੇ ਮੌਕੇ ਤੋਂ 2 ਏਕੇ ਸੀਰੀਜ਼ ਦੀਆਂ ਰਾਈਫਲਾਂ, 6 ਪਿਸਤੌਲਾਂ ਅਤੇ 4 ਚੀਨੀ ਹੈਂਡ ਗ੍ਰੇਨੇਡ ਬਰਾਮਦ ਕੀਤੇ ਸਨ।


ਇਹ ਵੀ ਪੜ੍ਹੋ: PM Kisan: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਮੋਦੀ ਸਰਕਾਰ ਦੇ ਸਕਦੀ ਵੱਡੀ ਸੌਗਾਤ, ਪੀਐਮ ਕਿਸਾਨ ਦੀ 16ਵੀਂ ਕਿਸ਼ਤ ਨੂੰ ਲੈੇਕੇ ਹੋ ਸਕਦਾ ਵੱਡਾ ਐਲਾਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।