Doda Road Accident: ਜੰਮੂ-ਕਸ਼ਮੀਰ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਕਿਸ਼ਤਵਾੜ ਤੋਂ ਜੰਮੂ ਜਾ ਰਹੀ ਇਕ ਬੱਸ ਡੋਡਾ ਜ਼ਿਲ੍ਹੇ ਦੇ ਆਸਰ ਇਲਾਕੇ 'ਚ ਟ੍ਰੁੰਗਲ ਨੇੜੇ ਸੜਕ ਤੋਂ 250 ਮੀਟਰ ਹੇਠਾਂ ਜਾ ਡਿੱਗੀ। ਇਸ ਬੱਸ ਵਿੱਚ ਕੁੱਲ 40 ਲੋਕ ਸਵਾਰ ਸਨ ਅਤੇ ਇਹ ਖ਼ਬਰ ਲਿਖੇ ਜਾਣ ਤੱਕ 36 ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਮਿਲੀ ਹੈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਰਾਹਤ ਕਾਰਜ ਚਲਾ ਰਹੀ ਹੈ।


ਪੁਲਿਸ ਕੰਟਰੋਲ ਰੂਮ ਡੋਡਾ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਬੱਸ, ਜੋ ਕਿ ਕਿਸ਼ਤਵਾੜ ਤੋਂ ਜੰਮੂ ਜਾ ਰਹੀ ਸੀ, ਡੋਡਾ ਜ਼ਿਲ੍ਹੇ ਦੇ ਅਸਾਰ ਖੇਤਰ 'ਚ ਟ੍ਰੁੰਗਲ ਨੇੜੇ ਸੜਕ ਤੋਂ ਉਲਟ ਗਈ ਅਤੇ ਇਕ ਹੋਰ ਸੜਕ 'ਤੇ 250 ਮੀਟਰ ਹੇਠਾਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ।







ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦੁੱਖ ਦਾ ਕੀਤਾ ਪ੍ਰਗਟਾਵਾ


ਇਸ ਦਰਦਨਾਕ ਹਾਦਸੇ 'ਤੇ ਸੋਗ ਪ੍ਰਗਟ ਕਰਦਿਆਂ ਹੋਇਆਂ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਟਵਿੱਟਰ 'ਤੇ ਲਿਖਿਆ, 'ਅੱਸਾਰ ਖੇਤਰ 'ਚ ਬੱਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਡੋਡਾ ਦੇ ਡੀਸੀ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਬਦਕਿਸਮਤੀ ਨਾਲ 35 ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਲੋੜ ਅਨੁਸਾਰ ਜ਼ਿਲ੍ਹਾ ਹਸਪਤਾਲ ਕਿਸ਼ਤਵਾੜ ਅਤੇ ਜੀਐਮਸੀ ਡੋਡਾ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਹੋਰ ਜ਼ਖ਼ਮੀਆਂ ਨੂੰ ਤਬਦੀਲ ਕਰਨ ਲਈ ਹੈਲੀਕਾਪਟਰ ਸੇਵਾ ਦਾ ਪ੍ਰਬੰਧ ਕੀਤਾ ਜਾਵੇਗਾ। ਲੋੜ ਅਨੁਸਾਰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਮੈਂ ਲਗਾਤਾਰ ਸੰਪਰਕ ਵਿੱਚ ਹਾਂ। ”