ਚੰਡੀਗੜ੍ਹ: ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਛੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਸੀਨੀਅਰ ਲੀਡਰ ਅਭੇ ਚੌਟਾਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨਾਲ ਬੈਠਕ ਕਰਨ ਤੋਂ ਬਾਅਦ ਪਾਰਟੀ ਦੇ ਉਮੀਦਵਾਰਾਂ ਦੇ ਨਾਂ ਤੈਅ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਹਿੰਦੀਆਂ ਚਾਰ ਸੀਟਾਂ ਤੋਂ ਵੀ ਅਗਲੇ ਦੋ-ਚਾਰ ਦਿਨਾਂ ਵਿੱਚ ਉਮੀਦਵਾਰ ਤੈਅ ਕਰ ਦਿੱਤੇ ਜਾਣਗੇ।
ਇਸ ਮੁਤਾਬਕ ਪਾਰਟੀ ਨੇ ਹਿਸਾਰ ਦੀ ਸੀਟ ਤੋਂ ਸੁਰੇਸ਼ ਕੋਤਥ, ਫਰੀਦਾਬਾਦ ਤੋਂ ਮਹਿੰਦਰ ਸਿੰਘ ਚੌਹਾਨ, ਸੋਨੀਪਤ ਤੋਂ ਸੁਰਿੰਦਰ ਚਿਕਾਰਾ, ਕਰਨਾਲ ਤੋਂ ਧਰਮਵੀਰ ਪਾਂਡਾ, ਅੰਬਾਲਾ ਤੋਂ ਰਾਮਪਾਲ ਵਾਲਮੀਕ ਤੇ ਸਿਰਸਾ ਤੋਂ ਚਰਨਜੀਤ ਰੋੜੀ ਦੇ ਨਾਂ ਦਾ ਐਲਾਨ ਕੀਤਾ ਹੈ। ਅਭੇ ਚੌਟਾਲਾ ਨੇ ਕਿਹਾ ਕਿ ਬਾਕੀ ਦੀਆਂ ਗੁੜਗਾਉਂ, ਮਹਿੰਦਰਗੜ੍ਹ, ਰੋਹਤਕ ਤੇ ਕੁਰੂਕਸ਼ੇਤਰ ਦੀਆਂ ਸੀਟਾਂ ਓਮ ਪ੍ਰਕਾਸ਼ ਚੌਟਾਲਾ ਨਾਲ ਮੁੜ ਬੈਠਕ ਕਰਨ ਤੋਂ ਬਾਅਦ ਤੈਅ ਕੀਤੀਆਂ ਜਾਣਗੀਆਂ।
ਚੌਟਾਲਾ ਨੇ ਕਿਹਾ ਕਿ ਰਹਿੰਦੀਆਂ ਚਾਰ ਸੀਟਾਂ ਵਿੱਚੋਂ ਕਿਸੇ ਸੀਟ 'ਤੇ ਮਹਿਲਾ ਉਮੀਦਵਾਰ ਦਾ ਨਾਂ ਵੀ ਤੈਅ ਕੀਤਾ ਜਾ ਸਕਦਾ ਹੈ। ਪਾਰਟੀ ਨੇ ਹਰ ਹਲਕੇ ਦੇ ਲੀਡਰ ਤੇ ਵਰਕਰਾਂ ਨਾਲ ਬੈਠਕ ਕਰਕੇ ਇਨ੍ਹਾਂ ਨਾਵਾਂ 'ਤੇ ਚਰਚਾ ਕੀਤੀ ਤੇ ਉਸ ਤੋਂ ਬਾਅਦ ਹੀ ਇਹ ਨਾਂ ਤੈਅ ਕੀਤੇ ਹਨ।
ਇਨੈਲੋ ਨੇ ਐਲਾਨੇ ਛੇ ਉਮੀਦਵਾਰ
ਏਬੀਪੀ ਸਾਂਝਾ
Updated at:
17 Apr 2019 02:36 PM (IST)
ਪਾਰਟੀ ਨੇ ਹਿਸਾਰ ਦੀ ਸੀਟ ਤੋਂ ਸੁਰੇਸ਼ ਕੋਤਥ, ਫਰੀਦਾਬਾਦ ਤੋਂ ਮਹਿੰਦਰ ਸਿੰਘ ਚੌਹਾਨ, ਸੋਨੀਪਤ ਤੋਂ ਸੁਰਿੰਦਰ ਚਿਕਾਰਾ, ਕਰਨਾਲ ਤੋਂ ਧਰਮਵੀਰ ਪਾਂਡਾ, ਅੰਬਾਲਾ ਤੋਂ ਰਾਮਪਾਲ ਵਾਲਮੀਕ ਤੇ ਸਿਰਸਾ ਤੋਂ ਚਰਨਜੀਤ ਰੋੜੀ ਦੇ ਨਾਂ ਦਾ ਐਲਾਨ ਕੀਤਾ ਹੈ।
- - - - - - - - - Advertisement - - - - - - - - -