ਕੌਮਾਂਤਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦੀ ਮੌਤ
ਏਬੀਪੀ ਸਾਂਝਾ | 17 Nov 2018 12:31 PM (IST)
ਚੰਡੀਗੜ੍ਹ: ਕੌਮਾਂਤਰੀ ਪੱਧਰ ’ਤੇ ਪੰਜਾਬ ਤੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਕਬੱਡੀ ਖਿਡਾਰੀ ਸੁਖਮਨ ਚੋਹਲਾ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੱਜ ਚੋਹਲਾ ਸਾਹਿਬ ਵਿਖੇ ਉਸ ਦਾ ਸਸਕਾਰ ਕੀਤਾ ਜਾਵੇਗਾ। ਸੁਖਮਨ ਚੌਹਲਾ ਹਾਲੇ ਮਹਿਜ਼ 27 ਸਾਲ ਦਾ ਸੀ। ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੁਖਮਨ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ। ਸੁਖਮਨ ਨੇ ਘੱਟ ਨਿੱਕੀ ਉਮਰ ਵਿੱਚ ਹੀ ਅੰਤਰਾਸ਼ਟਰੀ ਕਬੱਡੀ 'ਚ ਵੱਡਾ ਨਾਮਣਾ ਖੱਟਿਆ। ਕਬੱਡੀ ਵਰਡਲ ਕੱਪ 'ਚ ਵੀ ਉਸ ਨੇ ਅਹਿਮ ਯੋਗਦਾਨ ਪਾਇਆ ਸੀ।