International Women’s Day 2021: ਦੁਨੀਆਂ ਭਰ 'ਚ ਹਰ ਸਾਲ 8 ਮਾਰਚ ਦਾ ਦਿਨ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਮਹਿਲਾਵਾਂ ਦੀ ਆਰਥਿਕ, ਸਿਆਸੀ, ਸਮਾਜਿਕ ਸਮੇਤ ਵੱਖ-ਵੱਖ ਖੇਤਰਾਂ 'ਚ ਹਿੱਸੇਦਾਰੀ ਵਧਾਉਣ ਤੇ ਅਧਿਕਾਰਾਂ ਪ੍ਰਤੀ ਜਾਗਰੂਕ ਬਣਾਉਣ ਲਈ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਦਿਵਸ ਨੂੰ ਮਨਾਉਣ ਪਿੱਛੇ ਇਕ ਕਾਰਨ ਵੱਖ-ਵੱਖ ਖੇਤਰਾਂ 'ਚ ਸਰਗਰਮ ਮਹਿਲਾਵਾਂ ਪ੍ਰਤੀ ਸਨਮਾਨ ਪ੍ਰਗਟ ਕਰਨਾ ਵੀ ਹੈ।


8 ਮਾਰਚ ਨੂੰ ਮਹਿਲਾ ਦਿਵਸ ਮਨਾਉਣ ਪਿੱਛੇ ਕਾਰਨ:


ਰੂਸ ਦੀਆਂ ਮਹਿਲਾਵਾਂ ਨ ਬ੍ਰੈਡ ਐਂਡ ਪੀਸ ਦੀ ਮੰਗ ਨੂੰ ਲੈਕੇ 1917 'ਚ ਹੜਤਾਲ ਕੀਤੀ। ਹੜਤਾਲ ਫਰਵਰੀ ਦੇ ਆਖਰੀ ਐਤਵਾਰ ਸ਼ੁਰੂ ਹੋਈ। ਇਹ ਇਕ ਇਤਿਹਾਸਕ ਹੜਤਾਲ ਸੀ ਤੇ ਜਦੋਂ ਰੂਸ ਨੇ ਜਾਰ ਦੇ ਸੱਤਾ ਛੱਡੀ ਤਾਂ ਉੱਥੋਂ ਦੀ ਅੰਤ੍ਰਿਮ ਸਰਕਾਰ ਨੇ ਮਹਿਲਾਵਾਂ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ। ਰੂਸ ਵਿੱਚ ਮਹਿਲਾਵਾਂ ਨੂੰ ਜਿਸ ਸਮੇਂ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।


ਉਸ ਸਮੇਂ ਰੂਸ 'ਚ ਜੁਲਿਅਨ ਕਲੈਂਡਰ ਚਲਣ 'ਚ ਸੀ ਤੇ ਬਾਕੀ ਦੁਨੀਆਂ 'ਚ ਗ੍ਰੇਗੇਰਿਅਨ ਕਲੈਂਡਰ। ਇਨ੍ਹਾਂ ਦੋਵਾਂ ਦੀਆਂ ਤਾਰੀਖਾਂ 'ਚ ਕੁਝ ਫਰਕ ਹੈ। ਜੁਲਿਅਨ ਕਲੰਡਰ ਦੇ ਮੁਤਾਬਕ 1917 ਦੀ ਫਰਵਰੀ ਦਾ ਆਖਰੀ ਐਤਵਾਰ 23 ਫਰਵਰੀ ਨੂੰ ਸੀ ਜਦਕਿ ਗ੍ਰੇਗੇਰਿਅਨ ਕਲੈਂਡਰ ਦੇ ਮੁਤਾਬਕ ਉਸ ਦਿਨ 8 ਮਾਰਚ ਸੀ।


ਇਸ ਲਈ 8 ਮਾਰਚ ਨੂੰ ਮਹਿਲਾ ਦਿਵਸ ਦੇ ਰੂਪ 'ਚ ਮਨਾਇਆ ਜਾਣ ਲੱਗਾ। ਸੰਯੁਕਤ ਰਾਸ਼ਟਰ ਸੰਘ ਨੇ ਸਾਲ 1996 ਤੋਂ ਇਸ ਦਿਨ ਨੂੰ ਇਕ ਸਪੈਸ਼ਲ ਥੀਮ ਦੇ ਨਾਲ ਮਨਾਉਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਹਰ ਸਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਵੱਖ ਥੀਮ ਦੇ ਨਾਲ ਮਨਾਇਆ ਜਾਂਦਾ ਹੈ।


ਇਸ ਸਾਲ ਦਾ ਥੀਮ ਵੁਮੇਨ ਲੀਡਰਸ਼ਿਪ: ਆਚੀਵਿੰਗ ਇਨ ਇਕੁਅਲ ਫਿਊਚਰ ਇਨ ਆ ਕੋਵਿਡ-19 ਵਰਲਡ ਹੈ।


ਕਈ ਮਹਾਨ ਸ਼ਖਸੀਅਤਾਂ ਨੇ ਮਹਿਲਾਵਾਂ ਲਈ ਕਈ ਪ੍ਰੇਰਣਾਦਾਇਕ ਸੰਦੇਸ਼ ਦਿੱਤ ਹਨ। ਜੋ ਤਹਾਨੂੰ ਵੀ ਪ੍ਰੇਰਿਤ ਕਰ ਸਕਦੇ ਹਨ।


ਕਿਸੇ ਵੀ ਸਮਾਜ ਦੀ ਉੱਨਤੀ ਉਸ ਸਮਾਜ ਦੀਆਂ ਔਰਤਾਂ ਦੀ ਉਨੱਤੀ ਨਾਲ ਮਾਪੀ ਜਾ ਸਕਦੀ ਹੈ- ਬੀਆਰ ਅੰਬੇਦਕਰ


ਪੁਰਸ਼ਾਂ ਦੀ ਤਰ੍ਹਾਂ ਮਹਿਲਾਵਾਂ ਨੂੰ ਵੀ ਅਸੰਭਵ ਨੂੰ ਸੰਭਵ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਉਹ ਅਜਿਹਾ ਕਰਨ 'ਚ ਅਸਫਲ ਹੋਣ ਤਾਂ ਉਨ੍ਹਾਂ ਦੀ ਅਸਫਲਤਾ ਦੂਜਿਆਂ ਲਈ ਇਕ ਚੁਣੌਤੀ ਹੋਣੀ ਚਾਹੀਦੀ- ਏਮੇਲਿਆ ਈਅਰਹਰਟ


ਇਕ ਮਹਿਲਾ ਪੂਰਨ ਚੱਕਰ ਹੈ। ਉਸ ਦੇ ਨੇੜੇ ਸੋਜ, ਪੋਸ਼ਣ ਤੇ ਪਰਿਵਰਤਨ ਕਰਨ ਦੀ ਅਸਾਧਾਰਨ ਸ਼ਕਤੀ ਹੈ - ਡਾਇਨੇ ਮੈਰੀਚਾਇਲਡ


ਮਹਿਲਾਵਾਂ ਦੇ ਸਸ਼ਕਤੀਕਰਨ ਤੋਂ ਜ਼ਿਆਦਾ ਪ੍ਰਭਾਵੀ ਵਿਕਾਸ ਦਾ ਕੋਈ ਸਾਧਨ ਨਹੀਂ ਹੈ- ਕੌਫੀ ਅੰਨਾਨ


ਇਕ ਪੁਰਸ਼ ਨੂੰ ਸਿੱਖਿਅਤ ਕਰੋ ਤਾਂ ਤੁਸੀਂ ਇਕ ਇਨਸਾਨ ਨੂੰ ਸਿੱਖਿਅਤ ਕਰੋਗੇ। ਇਕ ਮਹਿਲਾ ਨੂੰ ਸਿੱਖਿਅਤ ਕਰੋ ਤਾਂ ਤੁਸੀਂ ਇਕ ਪੀੜ੍ਹੀ ਨੂੰ ਸਿੱਖਿਅਤ ਕਰਦੇ ਹੋ- ਮਹਾਤਮਾ ਗਾਂਧੀ


ਜਦੋਂ ਮਹਿਲਾਵਾਂ ਅਰਥ ਵਿਵਸਥਾ 'ਚ ਹਿੱਸਾ ਲੈਂਦੀਆਂ ਹਨ ਤਾਂ ਸਭ ਨੂੰ ਲਾਭ ਹੁੰਦਾ ਹੈ- ਹਿਲੇਰੀ ਕਲਿੰਟਨ


ਮਹਿਲਾਵਾਂ ਸਮਾਜ ਦੀਆਂ ਅਸਲੀ ਰਚਨਕਾਰ ਹਨ- ਹੈਰਿਏਟ ਬੀਚਰ ਸਟੋ


ਕੁਝ ਸੱਚੀ, ਕੁਝ ਇਮਾਨਦਾਰ ਤੇ ਊਰਜਾਵਾਨ ਮਹਿਲਾਵਾਂ, ਜਿੰਨ੍ਹਾਂ ਕੋਈ ਭੀੜ ਇਕ ਸਦੀ 'ਚ ਕਰ ਸਕਦੀ ਹੈ ਉਸ ਦੇ ਮੁਕਾਬਲੇ ਇਕ ਸਾਲ 'ਚ ਕਰ ਸਕਦੀਆਂ ਹਨ- ਸਵਾਮੀ ਵਿਵੇਕਾਨੰਦ