ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਜਿਸ ਝਾੜੂ ਨਾਲ ਗੈਸਟ ਹਾਊਸ 'ਚ ਆਪਣੇ ਕਮਰੇ ਦੀ ਸਫ਼ਾਈ ਕੀਤੀ ਸੀ, ਉਹ ਉਨ੍ਹਾਂ ਦੇ ਦੇ ਸਟਾਫ਼ ਨੇ ਦਿੱਤਾ ਸੀ। ਪ੍ਰਿਯੰਕਾ ਦੇ ਝਾੜੂ ਮੰਗਣ 'ਤੇ ਸਟਾਫ਼ ਨੇ ਗੈਸਟ ਹਾਊਸ ਦੇ ਇੱਕ ਕਰਮਚਾਰੀ ਤੋਂ ਝਾੜੂ ਲਿਆ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਪ੍ਰਿਯੰਕਾ ਦਾ ਝਾੜੂ ਲਗਾਉਣ ਦਾ ਵੀਡੀਓ ਉਨ੍ਹਾਂ ਦੇ ਪੀਐਸਓ ਨੇ ਬਣਾਇਆ ਸੀ।


ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਮੱਚ ਗਿਆ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਇਹ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਪ੍ਰਿਯੰਕਾ ਦੇ ਗੈਸਟ ਹਾਊਸ 'ਚ ਝਾੜੂ ਕਿਸ ਨੇ ਲਿਆਂਦਾ ਸੀ। ਉਹ ਵੀ ਉਦੋਂ ਜਦੋਂ ਉਨ੍ਹਾਂ ਨੂੰ ਏਸੀ ਵਾਲੇ ਕਮਰੇ 'ਚ ਲਿਆਉਣ ਤੋਂ ਪਹਿਲਾਂ ਪੂਰੀ ਸਫ਼ਾਈ ਕੀਤੀ ਗਈ ਸੀ। ਇਹ ਸਵਾਲ ਵੀ ਚੁੱਕਿਆ ਜਾ ਰਿਹਾ ਹੈ ਵੀਵੀਆਈਪੀ ਪ੍ਰੋਟੋਕੋਲ ਨੂੰ ਪੂਰਾ ਕਰਨ ਤੋਂ ਬਾਅਦ ਕਮਰੇ 'ਚ ਧੂੜ ਕਿੱਥੋਂ ਆਈ?


ਪ੍ਰਿਯੰਕਾ ਗਾਂਧੀ, ਜਿਨ੍ਹਾਂ ਨੂੰ ਲਖੀਮਪੁਰ ਜਾਂਦੇ ਹੋਏ ਹਿਰਾਸਤ 'ਚ ਲਿਆ ਗਿਆ ਸੀ, ਨੂੰ ਸੀਤਾਪੁਰ 'ਚ ਪੀਏਸੀ-2 ਕੋਰ ਕੰਪਲੈਕਸ ਦੇ ਗੈਸਟ ਹਾਊਸ 'ਚ ਲਿਜਾਇਆ ਗਿਆ। ਜਿਵੇਂ ਹੀ ਪ੍ਰਿਅੰਕਾ ਦੇ ਝਾੜੂ ਲਗਾਉਣ ਦੀ ਵੀਡੀਓ ਵਾਇਰਲ ਹੋਈ, ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਪੀਏਸੀ ਦੇ ਜਨਰਲ, ਡਿਪਟੀ ਜਨਰਲ ਸਮੇਤ ਕਈ ਅਧਿਕਾਰੀਆਂ ਨੇ ਗੈਸਟ ਹਾਊਸ 'ਚ ਤਾਇਨਾਤ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ ਤੇ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ।


ਕਮਾਂਡਰ ਨੇ ਕਿਹਾ - ਸਟਾਫ਼ ਨੇ ਝਾੜੂ ਮੰਗਿਆ ਸੀ


ਸੈਕਿੰਡ ਕੋਰ ਪੀਏਸੀ ਦੇ ਜਨਰਲ ਯਾਦਵੇਂਦਰ ਸਿੰਘ ਨੇ ਦੱਸਿਆ ਕਿ ਪ੍ਰਿਯੰਕਾ ਗਾਂਧੀ ਦੇ ਸਟਾਫ਼ ਨੇ ਝਾੜੂ ਮੰਗਿਆ ਸੀ। ਕਿਹਾ ਗਿਆ ਸੀ ਕਿ ਮੈਡਮ ਨੇ ਸਫ਼ਾਈ ਕਰਨੀ ਹੈ। ਇਸ 'ਤੇ ਉਥੋਂ ਦੇ ਕਰਮਚਾਰੀ ਨੇ ਉਨ੍ਹਾਂ ਨੂੰ ਝਾੜੂ ਦਿੱਤਾ। ਇਸ ਤੋਂ ਬਾਅਦ ਹੀ ਇਹ ਵੀਡੀਓ ਵਾਇਰਲ ਹੋਈ। ਹੁਣ ਤਕ ਦੀ ਜਾਂਚ 'ਚ ਇਹੀ ਗੱਲ ਸਾਹਮਣੇ ਆਈ ਹੈ।


ਪ੍ਰਿਯੰਕਾ ਦੇ ਆਉਣ ਤੋਂ ਪਹਿਲਾਂ ਸਫਾਈ ਵੀ ਕੀਤੀ ਗਈ, ਪੋਚਾ ਵੀ ਲਗਾਇਆ ਗਿਆ


ਪੀਏਸੀ ਕੰਪਲੈਕਸ 'ਚ ਬਣੇ ਇਸ ਗੈਸਟ ਹਾਊਸ 'ਚ ਚਾਰ ਕਮਰੇ ਹਨ। ਸਫ਼ਾਈ ਲਈ 2 ਸਫ਼ਾਈ ਸੇਵਕ ਤਾਇਨਾਤ ਹਨ। ਇਹ ਲੋਕ ਰੋਜ਼ਾਨਾ ਇੱਥੇ ਸਫ਼ਾਈ ਕਰਦੇ ਹਨ। ਇਕ ਫਾਲੋਅਰ ਤੋਂ ਇਲਾਵਾ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਲਈ ਇਕ ਦੀਵਾਨ ਤਾਇਨਾਤ ਹੈ। ਚਾਹੇ ਕਿੰਨੇ ਵੀ ਦਿਨ ਕਮਰੇ ਬੰਦ ਰਹਿਣ, ਝਾੜੂ-ਪੋਚਾ ਰੋਜ਼ਾਨਾ ਕੀਤਾ ਜਾਂਦਾ ਹੈ। ਕਮਰੇ 'ਚ ਪਹੁੰਚਣ ਤੋਂ ਪਹਿਲਾਂ ਹੀ ਜਿੱਥੇ ਪ੍ਰਿਯੰਕਾ ਗਾਂਧੀ ਨੂੰ ਰੋਕਿਆ ਗਿਆ ਸੀ, ਸਫਾਈ ਕਰਮਚਾਰੀ ਨੇ ਇਸ ਨੂੰ ਸਾਫ਼ ਕਰ ਦਿੱਤਾ ਸੀ ਤੇ ਪੋਚਾ ਵੀ ਲਗਾਇਆ ਸੀ। ਕਮਾਂਡਰ ਦਾ ਕਹਿਣਾ ਹੈ ਕਿ ਰੋਜ਼ਾਨਾ ਸਫਾਈ ਮੁੱਖ ਗੇਟ ਤੋਂ ਅੰਦਰ ਤੱਕ ਵੀ ਕੀਤੀ ਜਾਂਦੀ ਹੈ।


ਪ੍ਰੋਟੋਕੋਲ ਦੀ ਪਾਲਣਾ
ਐਸਡੀਐਮ ਸਦਰ ਪਿਆਰੇ ਲਾਲ ਮੌਰਿਆ ਦਾ ਕਹਿਣਾ ਹੈ ਕਿ ਵੀਵੀਆਈਪੀ ਦੇ ਪ੍ਰੋਟੋਕੋਲ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ ਹੈ। ਪ੍ਰੋਟੋਕੋਲ ਦੇ ਅਨੁਸਾਰ ਜਿੱਥੇ ਵੀਵੀਆਈਪੀਜ਼ ਰੱਖੇ ਜਾਂਦੇ ਹਨ, ਸਫਾਈ ਦੇ ਨਾਲ-ਨਾਲ ਰਿਫਰੈਸ਼ਮੈਂਟ, ਬਿਜਲੀ ਤੇ ਭੋਜਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਡਾਕਟਰ ਨੂੰ ਵੀ ਸੰਪਰਕ 'ਚ ਰੱਖਿਆ ਜਾਂਦਾ ਹੈ। ਇਹ ਸਾਰੀਆਂ ਸਹੂਲਤਾਂ ਪੀਏਸੀ ਦੇ ਇਸ ਗੈਸਟ ਹਾਊਸ 'ਚ ਉਪਲੱਬਧ ਹਨ। ਇਸ ਦੇ ਨਾਲ ਹੀ ਸੀਤਾਪੁਰ ਦੇ ਐਸਪੀ ਆਰ.ਪੀ. ਸਿੰਘ ਦਾ ਕਹਿਣਾ ਹੈ ਕਿ ਗੈਸਟ ਹਾਊਸ 'ਚ ਸੁਰੱਖਿਆ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਸਹੂਲਤਾਂ ਸਨ।