Pm Modi On Ebrahim Raisi Demise: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇਬਰਾਹਿਮ ਰਾਇਸੀ ਦਾ ਹੈਲੀਕਾਪਟਰ ਐਤਵਾਰ ਨੂੰ ਕਰੈਸ਼ ਹੋ ਗਿਆ ਸੀ। ਇਸ ਵਿਚ ਉਨ੍ਹਾਂ ਦੀ ਮੌਤ ਹੋ ਗਈ।


ਇਹ ਵੀ ਪੜ੍ਹੋ: Helicopter Crash: 'ਕਰੈਸ਼ ਤੋਂ ਬਾਅਦ ਨਹੀਂ ਮਿਲ ਰਿਹਾ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਹੈਲੀਕਾਪਟਰ', ਸਰਚ ਆਪ੍ਰੇਸ਼ਨ ਜਾਰੀ


ਪੀਐਮ ਮੋਦੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਲਿਖਿਆ, "ਇਸਲਾਮਿਕ ਰੀਪਬਲਿਕ ਆਫ਼ ਈਰਾਨ ਦੇ ਰਾਸ਼ਟਰਪਤੀ ਡਾ. ਸਈਅਦ ਇਬਰਾਹਿਮ ਰਾਇਸੀ ਦੇ ਦੁਖਦਾਈ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਅਤੇ ਸਦਮਾ ਲੱਗਿਆ ਹੈ। ਭਾਰਤ-ਇਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਈਰਾਨ ਦੇ ਲੋਕਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਭਾਰਤ ਦੁੱਖ ਦੀ ਇਸ ਘੜੀ ਵਿੱਚ ਈਰਾਨ ਦੇ ਨਾਲ ਖੜ੍ਹਾ ਹੈ।"






ਦਰਅਸਲ, ਈਰਾਨ ਦੇ ਰਾਸ਼ਟਰਪਤੀ ਰਾਇਸੀ, ਵਿਦੇਸ਼ ਮੰਤਰੀ ਅਤੇ ਹੋਰ ਅਧਿਕਾਰੀਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਐਤਵਾਰ ਨੂੰ ਈਰਾਨ ਦੇ ਉੱਤਰੀ-ਪੱਛਮੀ ਹਿੱਸੇ 'ਚ ਪਹਾੜੀ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਤੋਂ ਬਾਅਦ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਸੋਮਵਾਰ ਨੂੰ ਈਰਾਨ ਨੇ ਰਾਸ਼ਟਰਪਤੀ ਰਾਇਸੀ ਸਮੇਤ ਹੈਲੀਕਾਪਟਰ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਐਤਵਾਰ ਨੂੰ ਹੈਲੀਕਾਪਟਰ ਹਾਦਸੇ ਦੀ ਘਟਨਾ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਸੀ। ਪੀਐਮ ਮੋਦੀ ਨੇ ਕਿਹਾ ਸੀ ਭਾਰਤ ਸੰਕਟ ਦੀ ਇਸ ਘੜੀ ਵਿੱਚ ਈਰਾਨੀ ਲੋਕਾਂ ਦੇ ਨਾਲ ਇੱਕਜੁਟਤਾ ਵਿੱਚ ਖੜ੍ਹਾ ਹੈ।


ਇਹ ਵੀ ਪੜ੍ਹੋ: Helicopter Crash: ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਮਿਲਿਆ ਹੈਲੀਕਾਪਟਰ, ਰੈਡ ਕ੍ਰੀਸੈਂਟ ਦੇ ਮੁਖੀ ਨੇ ਹਾਲਾਤ ਚੰਗੇ ਨਾ ਹੋਣ ਦੀ ਆਖੀ ਗੱਲ